ਪੰਨਾ:ਕੂਕਿਆਂ ਦੀ ਵਿਥਿਆ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮

ਕੂਕਿਆਂ ਦੀ ਵਿਥਿਆ

੨੩ ਜੁਲਾਈ ਨੂੰ ਆਪਣੇ ਪਿੰਡ ਚੂੜ੍ਹਚੱਕੋਂ ਫੜਿਆ ਗਿਆ।

ਪਿਥੋਕੀ ਦੇ ਤਿੰਨਾਂ ਹੀ ਕੂਕਿਆਂ ਨੇ ਆਪਣੇ ਬਚਾਓ ਲਈ ਇੱਕੋ ਹੀ ਗੱਲ ਆਖੀ ਕਿ ਅਸੀਂ ਤਾਂ ਭੈਣੀ ਗਏ ਹੋਏ ਸਾਂ ਜਿਥੇ ਅਸੀਂ ਆਪਣੇ "ਗੁਰ’ ਤੇ ਸੂਬਿਆਂ ਦੇ ਦਰਸ਼ਨ ਕੀਤੇ ਤੇ ਫਿਰ ਮੁੜਦੇ ਹੋਏ ਛੀਨੀਵਾਲ ਵਿਚ ਦੀ ਲੰਘੇ, ਦਿਨ ਖਜ਼ਾਨ ਸਿੰਘ ਦੇ ਤਕੀਏ ਕੱਟਿਆ ਤੇ ਰਾਮ ਕੌਰ ਦੇ ਘਰ ਪ੍ਰਸਾਦ ਛਕ ਕੇ ਚਲ ਪਏ, ਰਾਤ ਰਾਏ ਸਿੰਘ ਦੇ ਜੰਗਲ ਵਿਚ ਕੱਟੀ ਤੇ ੧੭ ਜੁਲਾਈ ਦੀ ਸਵੇਰੇ ਆਪਣੇ ਪਿੰਡ ਪੁਜ ਗਏ। ਪਰ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੂਬਿਆਂ ਨੇ ਆਪਣੀਆਂ ਗਵਾਹੀਆਂ ਵਿਚ ਪਿਥੋਕੀ ਵਾਲਿਆਂ ਦੋਸ਼ੀ ਕੂਕਿਆਂ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਸੰਬੰਧੀ ਆਖਿਆ ਕਿ ਇਹ ਭੈਣੀ ਨਹੀਂ ਆਏ ਅਤੇ ਅਸੀਂ ਇਨ੍ਹਾਂ ਨੂੰ ਕਈ ਚਿਰ ਤੋਂ ਨਹੀਂ ਦੇਖਿਆ। ਇਸੇ ਤਰ੍ਹਾਂ ਦੂਸਰੀਆਂ ਭੀ ਗਵਾਹੀਆਂ ਇਨ੍ਹਾਂ ਦੇ ਵਿਰੁੱਧ ਗਈਆਂ ਤੇ ਇਹ ਦੋਸ਼ੀ ਠਹਿਰਾਏ ਗਏ।

ਗੁਲਾਬ ਸਿੰਘ ਨੇ ਭੀ ਆਪਣੇ ਬਚਾਓ ਵਿਚ ਇਹ ਹੀ ਆਖਿਆ ਕਿ ਰਾਏਕੋਟ ਵਿਚ ਬੁੱਚੜਖਾਨੇ ਉਤੇ ਹੱਲੇ ਵਾਲੇ ਦਿਨ ਮੈਂ ਭੈਣੀ ਸਾਂ। ਪਰ ਭਾਈ ਰਾਮ ਸਿੰਘ ਦੀ ਗਵਾਹੀ ਬਿਲਕੁਲ ਗੁਲਾਬ ਸਿੰਘ ਦੇ ਵਿਰੁੱਧ ਸੀ। ਏਸੇ ਤਰ੍ਹਾਂ ਬਾਕੀ ਗੱਲਾਂ ਵਿਚ ਭੀ ਗੁਲਾਬ ਸਿੰਘ ਦਾ ਬਿਆਨ ਸੱਚਾ ਨਾ ਸਾਬਤ ਹੋਇਆ ਅਤੇ ਪੇਸ਼ ਹੋਏ ਸਬੂਤਾਂ ਦੇ ਆਧਾਰ ਤੇ ਓਹ ਭੀ ਦੋਸ਼ੀ ਠਹਿਰਾਇਆ ਗਿਆ।

ਸੈਸ਼ਨਜ਼ ਜੱਜ ਜੇ. ਡਬਲੂ-ਯੂ: ਮੈਕਨੈਬ ਨੇ ੨੭ ਜੁਲਾਈ ਸੰਨ ੧੮੭੧ ਨੂੰ ਫੈਸਲਾ ਸੁਣਾਇਆ ਅਤੇ ਮਸਤਾਨ ਸਿੰਘ, ਗੁਰਮੁਖ ਸਿੰਘ, ਮੰਗਲ ਸਿੰਘ ਤੇ ਗੁਲਾਬ ਸਿੰਘ ਨੂੰ ਫਾਂਸੀ ਦੀ ਸਜ਼ਾ ਬਲੀ। ੧ ਅਗਸਤ ਨੂੰ ਚੀਫ ਕੋਰਟ ਪੰਜਾਬ, ਲਾਹੌਰ, ਨੇ ਚੌਹਾਂ ਦੀ ਫਾਂਸੀ ਦੀ ਸਜ਼ਾ ਪੱਕੀ ਕਰ ਦਿਤੀ।

ਇਸ ਵੇਲੇ ਗੁਲਾਬ ਸਿੰਘ ਚੂੜ੍ਹਚੱਕੀਏ ਨੇ ਬੇਨਤੀ ਕੀਤੀ ਕਿ ਜੇ

Digitized by Panjab Digital Library/ www.panjabdigilib.org