ਪੰਨਾ:ਕੂਕਿਆਂ ਦੀ ਵਿਥਿਆ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰਾਏਕੋਟ ਵਿਚ ਕਤਲ ੧੩੬ ਮੇਰੀ ਜਾਨ ਬਖ਼ਸ਼ ਦਿੱਤੀ ਜਾਏ ਤਾਂ ਮੈਂ ਅੰਮ੍ਰਿਤਸਰ ਵਿਚ ਹੋਏ ਬੁੱਚੜ ਦੇ ਕਤਲਾਂ ਦਾ ਹਾਲ ਦੱਸ ਦਿਆਂ ਜਿਨਾਂ ਦਾ ਕਿ, ਜਿਵੇਂ ਪਿਛੇ ਦੱਸਿਆ ਜਾ ਚੁੱਕਾ ਹੈ, ਹਾਲ ਤਕ ਕੋਈ ਪਤਾ ਨਹੀਂ ਸੀ ਚਲ ਸਕਿਆ ਅਤੇ ਜਿਸ ਮੁਕੱਦਮੇ ਵਿਚ ਇਨਾਮ ਦੇ ਲਾਲਚ ਨਾਲ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਦਮਾਸ਼ਾਂ ਨੇ ਝੂਠੀ ਘਾੜਤ ਬਣਾ ਕੇ ਕੁਝ ਨਿਹੰਗਾਂ ਨੂੰ ਫਸਾ ਦਿੱਤਾ ਹੋਇਆ ਸੀ । ਦੁਨਾਂਚਿ ਗੁਲਾਬ ਸਿੰਘ ਅੰਮਤਸਰ ਦੇ ਮੁਕੱਦਮੇ ਵਿਚ ਸਰਕਾਰੀ ਵਾਹਿਦਾ-ਮੁਆਫ ਗਵਾਹ ਬਣ ਕੇ ਬਚ ਗਿਆ ਅਤੇ ਪਿਥੋਕ ਵਾਲੇ , ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਫਾਂਸੀ ਲਗ ਪਏ । ਨਕਲ ਮੁਕੱਦਮਾ ਸਰਕਾਰ ਬਨਾਮ ਮਸਤਾਨ ਸਿੰਘ, ਗੁਰਮੁਖ ਸਿੰਘ, ਮੰਗਲ ਸਿੰਘ ਤੇ ਗੁਲਾਬ ਸਿੰਘ, ਅਦਾਲਤ ਜੇ. ਬਲ-ਯੂ. ਮੈਨਬ ਸੈਸ਼ਨਜ਼ ਜੱਜ ਅੰਬਾਲਾ ਡਿਵੀਯਨ, ੨੭ ਜੁਲਾਈ ੧੮੭੧, ਫੈਸਲਾ ਚੀਫ਼ ਕੋਰਟ ਪੰਜਾਬ, ਲਾਹੌਰ, ੧ ਅਗਸਤ, ੧੮੧, ਕਾਲਾ ਸਿੰਘ ਲਿਖਿਤ ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ,੩੧-੪੫॥ ਕਾਲਾ ਸਿੰਘ ਨੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਦੇ ਨਾਲ ਹੀ ਇਕ ਚੌਥੇ ਭਾਈ ਹਰਨਾਮ ਸਿੰਘ ਦਾ ਫਾਂਸੀ ਦਾ ਚੜਨਾਲਿਖਿਆ ਹੈ। ਪਰ ਮੁਕੱਦਮੇਂ ਦੇ ਫੈਸਲੇ ਦੀਆਂ ਨਕਲਾਂ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ। ਸ਼ਾਇਦ ਭਾਈ ਹਰਨਾਮ ਸਿੰਘ ਉਤੇ ਕੋਈ ਹੋਰ ਮੁਕੱਦਮਾ ਹੋਵੇ ਯਾ ਲਿਖਾਰੀ ਨੂੰ ਕੁਝ ਭੁਲੇਖਾ ਲੱਗਾ ਹੈ। Digitized by Panjab Digital Library / www.panjabdigilib.org