ਪੰਨਾ:ਕੂਕਿਆਂ ਦੀ ਵਿਥਿਆ.pdf/144

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰਿਆਨੀ ਰਤਨ ਸਿੰਘ ਨੂੰ ਫਾਂ ਰਾਏਕੋਟ ਦੇ ਕਤਲਾਂ ਸੰਬੰਧੀ ਇਕ ਹੋਰ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ । ਇਸ ਦਾ ਨਾਮ ਗਿਆਨ ਰਤਨ ਸਿੰਘ ਸੀ ਤੇ ਇਹ ਗਿਆਨੀ ਸਿੰਘ ਕਰਕੇ ਪੂਸਿਧ ਸੀ । ਕੁਕਿਆਂ ਵਿਚ ਇਹ ਚੋਗਾ ਪੜਿਆ ਲਿਖਿਆ ਤੇ ਵਿਦਵਾਨ ਮੰਨਿਆਂ ਜਾਂਦਾ ਸੀ ਤੇ ਉਹ ਇਸ ਦੀ ਬੜੀ ਇੱਜ਼ਤ ਕਰਿਆ ਕਰਦੇ ਸਨ । ਖਾਸ ਕਰ ਕੇ ਸਕਰੌਦੀ ਦੇ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਤਾਂ ਇਸ ਨੂੰ ਜੇ ਵੱਧ ਯਾ ਬਰਾਬਰ ਦਾ ਨਹੀਂ ਤਾਂ ਭਾਈ ਰਾਮ ਸਿੰਘ ਨਾਲੋਂ ਕੋਈ ਬਹੁਤਾ ਘੱਟ ਤੋਂ ਨਹੀਂ ਸਨ ਮੰਨਦੇ । ਮਲੇਰ ਕੋਟਲੇ ਦੇ ਸਾਕੇ ਦੀ ਤਹਿ ਵਿਚ ਜੋ ਕੋਈ ਚੀਜ਼ ਸਭ ਤੋਂ ਜ਼ਿਆਦਾ ਕੰਮ ਕਰ ਰਹੀ ਦਿਸਦੀ ਹੈ ਤਾਂ ਓਹ ਗਿਆਨੀ ਰਤਨ ਸਿੰਘ ਦੀ ਮੌਤ ਦਾ ਬੁੱਚੜ ਕੌਮ ਪਾਸੋਂ ਬਦਲਾ ਲੈਣ ਲਈ ਸਕਰੌਦੀਏ ਸਰਦਾਰਾਂ ਦੇ ਦਿਲਾਂ ਵਿਚ ਬਲ ਰਹੀ ਅੱਗ ਸੀ । ਇਸ ਜੋਸ਼ ਵਿਚ ਓਹ ਇਤਨੇ ਮਸਤਾਨੇ ਹੋ ਰਹੇ ਸਨ ਕਿ ਜਿਸ ਵੇਲੇ ਕੂਕਿਆਂ ਵਿਚ ਭੜਕਾਹਟ ਪੈਦਾ ਕਰ ਕੇ ਕੋਈ ਸ਼ੋਰ ਸ਼ਰਾਬਾ ਖੜਾ ਕਰਨੋਂ ਭਾਈ ਰਾਮ ਸਿੰਘ ਨੇ ਇਨ੍ਹਾਂ ਨੂੰ ਹਟਕਣ ਦਾ ਯਤਨ ਕੀਤਾ ਤਾਂ ਖੁਦ ਭਾਈ ਰਾਮ ਸਿੰਘ ਦੇ ੧੮ ਜਨਵਰੀ ੧੮੭੨ ਦੇ ਮਿਸਟਰ ਟੀ. ਡਗਲਸ ਫੋਰਸਾਈਬ ਦੇ ਸਾਹਮਣੇ ਲੁਧਿਆਣੇ ਵਿਚ ਦਿਤੇ ਆਪਣੇ ਬਿਆਨ ਅਨੁਸਾਰ, ਸਰਦਾਰ ਹੀਰਾ ਸਿੰਘ ਸਕਰੌਦੀ ਵਾਲੇ ਨੇ ਭਾਈ ਰਾਮ ਸਿੰਘ ਦਾ ਸਾਰਾ ਲਿਹਾਜ਼ ਇਕ ਪਾਸੇ ਰੱਖ ਕੇ ਉਨਾਂ ਦੇ ਮੂੰਹ ਉਤੇ ਕਿਹਾ ਕਿ ਤੂੰ ਸਾਡੇ ਨਾਲ ਨਹੀਂ ਰਲਦਾ ਹੈਂ, ਇਸ ਲਈ ਜਿਸ Digitized by Panjab Digital Library T www.panjabdigilib.org