ਪੁਰਾਣੇ ਕਾਗਜ਼ਾਂ ਤੋਂ ਪਤਾ ਲਗਦਾ ਹੈ ਕਿ ਰਾਮ ਸਿੰਘ ਨੂੰ ਸੰਤ ਗੁਰੁ ਨਾਨਕ ਦਾ ਜਾ-ਨਸ਼ੀਨ ਯਾ ਅਵਤਾਰ ਸਮਝਆ ਜਾਂਦਾ ਸੀ। ਹੁਣ ਉਹ ਜੋਧੇ ਗੁਰੂ ਗੋਬਿੰਦ (ਸਿੰਘ) ਦਾ ਪ੍ਰਤਿਨਿਧ ਬਣ ਰਿਹਾ ਹੈ।
ਉਪਰੋਕਤ ਰਿਪੋਰਟਾਂ ਵੇਲੇ ਪਟਿਆਲੇ ਦੇ ਸਰਦਾਰ ਮੰਗਲ ਸਿੰਘ ਕਿਸ਼ਨਪੁਰੀਏ ਤੋਂ ਬਿਨਾਂ ਕੋਈ ਭੀ ਸਰਦਾਰ ਇਸ ਲਹਿਰ ਨਾਲ ਸੰਬੰਧਤ ਨਹੀਂ ਸੀ। ਹੁਣ ਕਈ ਵਡੇ ਆਦਮੀ ਇਸ ਫ਼ਿਰਕੇ ਵਿਚ ਰਲ ਰਹੇ ਹਨ; ਮਿਸਾਲ ਦੇ ਤੌਰ ਤੇ
ਖਮਾਣੋ (ਭੈਣੀ ਦੇ ਲਾਗੇ ਹੀ) ਦੇ ਸਰਦਾਰ।
ਗੁਰਦਿਤ ਸਿੰਘ, ਨਾਈਵਾਲਾ (ਪਟਿਆਲਾ)।
ਸਰਦਾਰ ਬੀਰ ਸਿੰਘ, ਦਿਆਲਗੜ੍ਹ।
ਸਰਦਾਰ ਗੁਰਸ਼ਰਨ ਸਿੰਘ ਤੇ ਉਸ ਦੇ ਤਿੰਨ ਭਤੀਜੇ, ਮੁਮਤਫ਼ਾਬਾਦ (ਇਸ ਸਰਦਾਰ ਨੇ, ਜੋ ਬੜਾ ਭਾਰਾ ਕਰਜ਼ਾਈ ਹੈ, ਮੈਨੂੰ ਦਸਿਆ ਸੀ ਕਿ ਓਹ ਕੂਕਾ ਹੈ)।
ਹੀਰਾ ਸਿੰਘ, ਜਾਗੀਰਦਾਰ, ਸਢੌਰਾ, ਜੋ ਜਮੂੰ ਵਿਚ ਬਝਣ ਵਾਲੀ ਕੂਕਾ ਪਲਟਣ ਦਾ ਕਮਾਨ ਅਫਸਰ ਹੋ ਕੇ ਸੌ ਆਦਮੀ ਲੈ ਕੇ ਗਿਆ ਸੀ।
ਸਢੌਰੇ ਦੇ ਹੋਰ ਸਾਰੇ ਛੋਟੇ ਜਾਗੀਰਦਾਰ।
ਬੇਦਾ ਸਿੰਘ, ਸੋਹਾਣੇ ਦੇ ਔਨਰੇਰੀ ਮੈਜਿਸਟਰੇਟ ਦਾ ਇਕ ਰਿਸ਼ਤੇ ਵਿਚੋਂ ਭਰਾ।
ਦਿਆਲਗੜ੍ਹੀਏ ਉਪਰੋਕਤ ਸਰਦਾਰ ਦਾ ਇਕ ਰਿਸ਼ਤੇਦਾਰ।
ਜੈਮਲ ਸਿੰਘ ਤੇ ਦਲੀਪ ਸਿੰਘ, ਕਲਸੀਆ।
ਇਨ੍ਹਾਂ ਵਿਚ ਕੁਝ ਆਦਮੀ ਤਾਂ ਚੰਗੇ ਵੱਡੇ ਹਨ; ਪਰ ਉਹ ਤਰਖਾਣਾਂ, ਲੋਹਾਰਾਂ ਤੇ ਹੋਰ ਛੋਟੀਆਂ ਜ਼ਾਤਾਂ ਦੇ ਸਿਖਾਂ ਨਾਲੋਂ ਜੋ ਪਹਿਲਾਂ ਇਸ ਲਹਿਰ ਵਿਚ ਸ਼ਾਮਲ ਹੋਏ ਸਨ, ਬਿਲਕੁਲ