ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ. ਡਬਲ-ਯੂ. ਮੈਕਨੈਬ ਦੀ ਰੀਪੋਰਟ

૧૪૫

ਵੱਖਰੀ ਸ਼ਰੇਣੀ ਦੇ ਹਨ। ਅੰਬਾਲੇ ਦਾ ਜ਼ਿਲਾ ਐਸੇ ਚੰਗੇ ਸਿਖ ਘਰਾਣਿਆਂ ਦੇ ਆਦਮੀਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੂੰ ਜਾਗੀਰ ਦੇ ‘ਘੋੜ-ਚੜ੍ਹੀ’ ਹਿੱਸੇ ਵਿਚੋਂ ਨਾਮ-ਮਾਤ੍ਰ ਹੀ ਕੁਝ ਮਿਲਦਾ ਹੈ ਅਤੇ ਜਿਨ੍ਹਾਂ ਦੀ ਉਪਜੀਵਕਾ ਦਾ ਹੋਰ ਕੋਈ ਪ੍ਰਤੱਖ ਸਾਧਨ ਨਹੀਂ ਅਤੇ ਜੋ ਭਾਵੇਂ ਮਾਝੇ ਦੇ ਸਿੱਖਾਂ ਦੀ ਤਰਾਂ ਚੰਗੇ ਲੜਾਕੇ ਭੀ ਨਹੀਂ ਕਹੇ ਜਾਂਦੇ, ਪਰ ਖਾਲਸਾ ਰਾਜ ਦੀ ਵਾਪਸੀ ਦੇ ਹੱਕ ਵਿਚ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਸ਼ਾਮਲ ਹੋ ਜਾਣ ਵਾਲੇ ਹਨ। ਇਨ੍ਹਾਂ ਲੋਕਾਂ ਵਿਚ ਇਸ ਚੀਜ਼ ਦੇ ਵਧਣ ਫੁੱਲਣ ਦੀ ਸੰਭਾਵਨਾ ਹੈ।

ਪਿਛਲੇ ਤੋਂ ਪਹਿਲੇ ਵਰੇ, ਕਿਹਾ ਜਾਂਦਾ ਹੈ, ਰਾਮ ਸਿੰਘ ਨੇ ਮਹਾਰਾਜਾ ਕਸ਼ਮੀਰ ਲਈ ਇਕ ਪਲਟਨ ਖੜੀ ਕਰਨਾ ਪੇਸ਼ ਕੀਤਾ ਸੀ। ਹਰ ਹਾਲਤ ਵਿਚ ਇਕ ਪਲਟਨ ਖੜੀ ਹੋਈ, ਅਤੇ, ਜਿਵੇਂ ਪਿੱਛੇ ਦੱਸਿਆ ਗਿਆ ਹੈ, ਇਸ ਜ਼ਿਲੇ ਦੇ ਸਢੌਰੇ ਦੇ ਜਾਗੀਰਦਾਰ ਹੀਰਾ ਸਿੰਘ ਦੀ ਕਮਾਨ ਹੇਠਾਂ ਜੰਮੂ ਵਿਚ ਤਿੰਨ ਸੌ ਆਦਮੀ ਜਮਾਂ ਭੀ ਹੋ ਗਏ ਸਨ। ਪਿਛੇ ਜਿਹੇ ਇਹ ਪਲਟਨ ਮਹਾਰਾਜੇ ਨੇ ਤੋੜ ਦਿੱਤੀ ਹੈ।

ਪਿਛਲੇ ਵਰ੍ਹੇ ਮਾਨ ਸਿੰਘ ਤੇ ਬੀਰ ਸਿੰਘ ਸੂਬੇ ਯੁਵਰਾਜ ਵਾਸਤੇ ਤੋਹਫ਼ੇ ਦੇ ਕੇ ਨਿਪਾਲ ਭੇਜੇ ਗਏ ਸਨ ਤੇ ਉਥੋਂ ਸ਼ਾਹਜ਼ਾਦੇ ਵਲੋਂ ਮੋੜਵੇਂ ਤੋਹਫੇ ਲਿਆਏ ਸਨ।

ਇਕ ਐਸੇ ਫ਼ਿਰਕੇ ਵਿਚ ਥੋੜੇ ਚਿਰ ਪਿਛੋਂ ਲੋਕਾਂ ਦੇ ਕਰਤਵ ਲਈ ਰਾਜਸੀ ਹੁਲਾਰਾ ਪੈਦਾ ਹੋ ਜਾਣਾ ਕਦੇ ਭੀ ਨਹੀਂ ਰੁਕ ਸਕਦਾ, ਜੋ ਆਪਣੇ ਆਪ ਨੂੰ ਜ਼ਿਲਿਆਂ ਵਿਚ ਜਥੇਬੰਦ ਕਰਦਾ ਹੈ ਅਤੇ ਓਥੇ ਹਾਕਮ ਤੇ ਨਾਇਬ ਨੀਯਤ ਕਰਦਾ ਹੈ, ਲਖਨਊ ਯਾ ਹੈਦਰਾਬਾਦ ਨੂੰ ਯਾ ਜਿੱਥੇ ਕਿਤੇ ਭੀ ਸਿਖ ਹਨ ਪ੍ਰਤਿਨਿਧ ਭੇਜਦਾ ਹੈ ਅਤੇ ਆਪਣੇ ਪ੍ਰਚਾਰ ਦਾ ਇਸ ਪ੍ਰਕਾਰ

Digitized by Panjab Digital Library/ www.panjabdigilib.org