ਜਦ ਭੀ ਸੂਬਾ ਗਿਆਨੀ ਸਿੰਘ ਕਿਸੇ ਪਿੰਡ ਵਿਚ ਆਪਣੇ ਗਏ ਹੋਏ ਹੋਣ ਦਾ ਕਾਰਣ ਦਸਣਾ ਚਾਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਓਹ ਇਕ ਥਾਂ ਕੂਕਿਆਂ ਦੇ ਆਪਸ ਦੇ ਝਗੜੇ ਮਿਟਾਉਣ ਲਈ ਗਿਆ ਹੋਇਆ ਸੀ ਯਾ ਦੁਸਰੇ ਥਾਂ ਪਟਿਆਲਾ ਪੁਲੀਸ ਦੇ ਸਾਹਮਣੇ ਗਏ ਹੋਏ ਕੂਕਿਆਂ ਦੇ ਮਾਮਲੇ ਦੀ ਦੇਖ ਭਾਲ ਲਈ ਗਿਆ ਸੀ। ਅਸਲ ਵਿਚ ਓਹ ਇਕ ਅਦਾਲਤੀ ਤੇ ਆਗੂ ਹੈ, ਕੋਈ ਧਾਰਮਕ ਮੋਹਰੀ ਨਹੀਂ।
ਉਪਰੋਕਤ ਤੋਂ ਮੇਰਾ ਖਿਆਲ ਹੈ, ਕੁਦਰਤੀ ਨਤੀਜਾ ਇਹ ਹੀ ਨਿਕਲਦਾ ਹੈ ਕਿ (ਆਰੰਭ ਵਿਚ ਭਾਵੇਂ ਕੁਝ ਹੀ ਕਿਉਂ ਨਾ ਹੋਵੇ, ਹੁਣ) ਇਹ ਲਹਿਰ ਰਾਜਸੀ ਬਣ ਗਈ ਹੈ ਅਤੇ ਨਿਰੋਲ ਧਾਰਮਕ ਨਹੀਂ ਰਹੀ।
ਹੁਣ ਅੱਗੇ ਚੱਲ ਕੇ ਇਹ ਦੱਸਣਾ ਹੈ ਕਿ ਰਾਮ ਸਿੰਘ (ਜਿਵੇਂ ਕਿ ਆਖਿਆ ਜਾਂਦਾ ਹੈ) ਚਾਲਾਕ ਆਦਮੀਆਂ ਦੇ ਹੱਥ ਵਿਚ ਇਕ ਕਾਠ ਦੀ ਪੁਤਲੀ ਹੀ ਨਹੀਂ ਹੈ। ਉਸ ਦੇ ਠਾਠ-ਬਾਠ ਦਾ ਜ਼ਿਕਰ ਮੈਂ ਕਰ ਆਇਆ ਹਾਂ। ਜਿਸ ਕਿਸੇ ਨੇ ਭੀ ਰਾਮ ਸਿੰਘ ਨੂੰ ਦੇਖਿਆ ਹੈ ਯਾ ਓਸ ਨਾਲ ਗੱਲਬਾਤ ਕੀਤੀ ਹੈ ਉਸ ਨੇ ਉਸ ਦੀ ਅਕਲ, ਦ੍ਰਿੜ੍ਹਤਾ ਤੇ ਆਚਰਨ ਦੀ ਅਡੋਲਤਾ ਨੂੰ ਦੇਖਣ ਵਿਚ ਉਕਾਈ ਨਹੀਂ ਕੀਤੀ ਹੋਣੀ। ਆਪਣੇ ਉਤੇ ਬੜੇ ਤਕੜੇ ਕਾਬੂ ਵਾਲੀਆਂ ਇਹ ਖੂਬੀਆਂ, ਇਕ ਜੋਸ਼ੀਲੇ ਨਿਰੋਲ ਧਾਰਮਕ ਪ੍ਰਚਾਰਕ ਵਿਚ ਨਹੀਂ ਹੁੰਦੀਆਂ, ਕਿਸੇ ਕਠ-ਪੁਤਲੀ ਵਿਚ ਤਾਂ ਕੀ ਹੋਣੀਆਂ ਹਨ।
ਬਹੁਤ ਸਾਰਿਆਂ (ਕੂਕਿਆਂ ਵਲੋਂ ਹੋਏ) ਕਤਲ ਦੇ ਮੁਕਦਮਿਆਂ ਵਿਚ ਲਈਆਂ ਗਈਆਂ ਸ਼ਹਾਦਤਾਂ ਇਹ ਗੱਲ ਬਿਨਾਂ ਕਿਸੇ ਸ਼ੱਕ ਦੇ ਸਾਬਤ ਕਰਦੀਆਂ ਹਨ ਕਿ ਕਤਲਾਂ ਦੀ ਜਦ ਭੀ