ਪੰਨਾ:ਕੂਕਿਆਂ ਦੀ ਵਿਥਿਆ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੮

ਕੂਕਿਆਂ ਦੀ ਵਿਥਿਆ

(ਕੂਕੇ) ਲੋਕਾਂ ਨੇ ਆਗਿਆ ਲੈਣੀ ਹੁੰਦੀ ਸੀ ਤਾਂ ਓਹ ਸਿੱਧੇ ਰਾਮ ਸਿੰਘ ਪਾਸ ਜਾਂਦੇ ਸਨ। ਓਹ ਆਦਮੀ ਭੀ, ਜਿਹੜੇ ਕਹਿੰਦੇ ਹਨ ਕਿ ਸਾਨੂੰ ਉਸ ਨੇ ਕਿਹਾ ਸੀ ਕਿ ਉਸ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਹੁਕਮ ਲਈ ਓਸ ਵਲ ਹੀ ਤੱਕਦੇ ਸਨ। ਇਸ ਗੱਲ ਦਾ ਕਿਧਰੇ ਕੋਈ ਜ਼ਿਕਰ ਨਹੀਂ ਆਉਂਦਾ ਕਿ ਭੈਣੀ ਵਿਚ ਸੂਬਿਆਂ ਦੀ ਭੀ ਸਲਾਹ ਲਈ ਜਾਂਦੀ ਸੀ। ਉਹ ਸਿੱਧੇ ਉਸ ਨੂੰ ਮਿਲਦੇ ਸਨ। ਓਹ ਇਸ ਗੱਲ ਦਾ ਬੜਾ ਖਿਆਲ ਰੱਖਦਾ ਸੀ ਕਿ ਇਕ ਵੇਲੇ ਇੱਕੋ ਆਦਮੀ ਨਾਲ ਗੱਲ-ਬਾਤ ਕਰੇ। ਓਹ ਹੀ ਸਾਰੀ ਗੱਲ ਦਾ ਆਧਾਰ ਸੀ ਤੇ ਮਾਲੂਮ ਹੁੰਦਾ ਹੈ ਕਿ ਲੋਕੀਂ ਉਸੇ ਤੇ ਹੀ ਭਰੋਸਾ ਕਰਦੇ ਸਨ, ਸੂਬਿਆਂ ਉਤੇ ਨਹੀਂ।

ਅਖੀਰਲੀ ਗੱਲ। ਹਰ ਕੂਕੇ ਪਾਸ ਜੋ ਪੜ੍ਹ ਸਕਦਾ ਹੈ ਲਾਹੌਰ ਦੇ ਮਸ਼ਹੂਰ ਬਾਗੀ ਸੁਭਾ ਵਾਲੇ ਦੀਵਾਨ ਬੂਟਾ ਸਿੰਘ ਦੀ ਛਾਪੀ ਹੋਈ ਇਕ ਪੋਥੀ ਹੈ। ਇਸ ਪੋਥੀ ਵਿਚ ਗੁਰੂ ਗੋਬਿੰਦ ਸਿੰਘ ਦੇ ਗ੍ਰੰਥ ਵਿਚੋਂ ਯੁੱਧ ਪ੍ਰਚੰਡ ਕਰਨ ਵਾਲੇ ਸਾਰੇ ਹਿੱਸੇ ਹਨ ਜਿਵੇਂ ਕਿ ‘ਗੁਰਦੰਤੀ’ ਤੇ ‘ਚੰਡ ਪਾਠ’। ਇਸ ਤੋਂ ਬਿਨਾਂ ਤਿੰਨ ਹੋਰ ਪੋਥੀਆਂ ਹਨ। ਇਕ ‘ਸੌ ਸਾਖੀ’ ਜੋ ਪੁਰਾਣੀ ਦੱਸੀ ਜਾਂਦੀ ਹੈ, ਪਰ ਜਿਸ ਵਿਚ ਰਾਮ ਸਿੰਘ ਤੇ ਉਸ ਦੇ ਪਿਤਾ ਦੇ ਨਾਮ ਹਨ ਅਤੇ ਅਸਲ ਵਿਚ ਨਵੀਂ ਹੈ। ਦੂਸਰੇ ‘ਬਾਬੇ ਅਜਿੱਤੇ ਦੀ ਗੋਸ਼ਟ’, ਅਰਥਾਤ ਬਾਬਾ ਅਜਿੱਤੇ ਦੀਆਂ ਭਵਿਖ-ਬਾਣੀਆਂ। ਇਹ ਪਹਿਲੀ ਪੋਥੀ ਵਰਗੀ ਹੀ ਹੈ। ਤੀਸਰੀ ਪੋਥੀ ਹੈ ‘ਕਰਨੀ ਨਾਮਾ’। ਇਹ ਭੀ ਭਵਿਖ-ਬਾਣੀ ਹੈ ਜਿਸ ਵਿਚ ਦੱਸਿਆ ਹੋਇਆ ਹੈ ਕਿ ਖਾਲਸਾ ਕਿਵੇਂ ਫ਼ਰੰਗੀਆਂ ਨੂੰ ਕੱਢੰਗਾਂ ਤੇ ਦਿੱਲੀ ਤੇ ਕਬਜ਼ਾ ਕਰੇਗਾ। ਇਹ ਤਿੰਨ ਪੋਥੀਆਂ ਆਮ ਤੌਰ ਤੇ ਕੂਕੇ ਨਹੀਂ ਰਖਦੇ, ਪਰ ਇਸ ਤੋਂ ਕੋਈ ਭੀ ਇਨਕਾਰ

Digitized by Panjab Digital Library/ www.panjabdigilib.org