ਪੰਨਾ:ਕੂਕਿਆਂ ਦੀ ਵਿਥਿਆ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ. ਡਬਲ-ਯੂ. ਮੈਕਨੈਬ ਦੀ ਰੀਪਰਟ

੧੪੯

ਨਹੀਂ ਕਰੇਗਾ ਕਿ ਇਹ ਪੋਥੀਆਂ ਕੂਕੇ ਫ਼ਿਰਕੇ ਦੀਆਂ ਹਨ ਅਤੇ ਰਾਮ ਸਿੰਘ ਵਲੋਂ ਪ੍ਰਵਾਨੀਕ ਹਨ। ਇਨਸਪੈਕਟਰ ਇਮਾਦ ਅਲੀ ਆਖਦਾ ਹੈ ਕਿ ਉਸ ਨੇ (ਅੰਮ੍ਰਿਤਸਰ ਦੇ ਕਤਲ ਦੇ ਮੁਕੱਦਮੇ ਵਿਚ) ਬੇਲਾ ਸਿੰਘ ਦੇ ਘਰੋਂ ਫੜੀਆਂ ਇਹ ਤਿੰਨ ਪੋਥੀਆਂ ਮਿਸਟਰ ਟਰਟਨ ਸਮਿੱਥ ਨੂੰ ਦਿੱਤੀਆਂ ਸਨ ਤੇ ਉਸ ਨੇ ਇਨ੍ਹਾਂ ਦਾ ਤਰਜਮਾਂ ਕੀਤਾ ਹੈ। ਇਹ ਕਿਤਾਬਾਂ ਇਨ੍ਹਾਂ ਹੱਥਾਂ ਵਿਚ ਸਾਫ਼ ਬਗਾਵਤੀ ਹਨ। ਇਹ ਪਿਛਲੀਆਂ ਛਪੀਆਂ ਹੋਈਆਂ ਨਹੀਂ।

ਰਾਮ ਸਿੰਘ ਦੇ ਵਿਰੁਧ ਰਾਜਸੀ ਮੁਕੱਦਮਾ ਇਸ ਤਰ੍ਹਾਂ ਹੈ:-

ਇਹ ਏਸ ਫ਼ਿਰਕੇ ਦਾ ਅਸਲੀ ਤੇ ਨਾਮ-ਧਰੀਕ ਆਗੁ ਹੈ ਜੋ ਖਾਲਸਾ ਦੇ ਮੁੜ ਸੁਰਜੀਤ ਹੋਣ ਦੀ ਆਸ ਵਿਚ ਅੰਗ੍ਰੇਜ਼ੀ ਰਾਜ ਦੇ ਵਿਰੁਧ ਹੈ। ਇਹ ਇਸ ਫ਼ਿਰਕੇ ਦਾ ਇਕੱਲਾ ਹੀ ਹਾਕਮ ਹੈ ਜਿਸ ਫ਼ਿਰਕੇ ਨੇ ਕਿ ਆਮ ਤੌਰ ਤੇ ਫ਼ਸਾਦੀ ਹੋਣ ਕਰਕੇ ਪੰਜਾਬ ਦੇ ਇਸ ਹਿੱਸੇ ਵਿਚ ਦੇ ਸਾਰੇ ਬੁੱਚੜਾਂ ਨੂੰ ਕਤਲ ਕਰ ਦੇਣ ਲਈ ਤਜਵੀਜ਼ ਕੀਤੀ ਹੋਈ ਹੈ। ਸੂਬੇ ਗਿਆਨੀ ਸਿੰਘ ਨੇ ਇਹ ਮੰਨਿਆਂ ਸੀ ਕਿ ਰਾਮ ਸਿੰਘ ਨੂੰ ਅੰਮ੍ਰਿਤਸਰ ਦੇ ਕਤਲਾਂ ਦਾ ਝੱਟ ਹੀ ਪਿਛੋਂ ਪਤਾ ਲਗ ਗਿਆ ਸੀ। ਇਸ ਗੱਲ ਸੰਬੰਧੀ ਸਿੱਧੀ ਗਵਾਹੀ ਨੂੰ ਲਾਂਭੇ ਰੱਖ ਕੇ ਇਹ ਫ਼ਰਜ਼ ਕਰ ਲੈਣਾ ਵਾਹਯਾਤ ਹੈ ਕਿ ਉਸ ਨੂੰ ਪਤਾ ਨਹੀਂ ਸੀ ਕਿ ਇਹ ਕਤਲ ਕੂਕਿਆਂ ਨੇ ਕੀਤੇ ਸਨ। ਉਸ ਨੂੰ ਇਸ ਦਾ ਭੀ ਜ਼ਰੂਰ ਪਤਾ ਹੋਣਾ ਹੈ ਕਿ ਅੰਮ੍ਰਿਤਸਰ ਦੀ ਮਿਸਾਲ ਹੋਰ ਥਾਂਈ ਭੀ ਜ਼ਰੂਰ ਕਾਇਮ ਕੀਤੀ ਜਾਵੇਗੀ, ਪਰ ਫਿਰ ਭੀ ਉਸ ਨੇ ਇਕ ਅੱਖਰ ਨਹੀਂ ਆਖਿਆ, ਜਿਸ ਨਾਲ ਕਿ ਖੂਨ-ਖਰਾਬਾ ਰੁਕ ਸਕਦਾ ਸੀ। ਮੇਰੇ ਸਾਹਮਣੇ ਭਰੀ ਅਦਾਲਤ ਵਿਚ ਉਸ ਨੇ ਰਾਏਕੋਟ ਵਿਚ ਬੇਗੁਨਾਹ ਇਸਤਰੀਆਂ ਤੇ ਬੱਚਿਆਂ ਦੇ ਕਤਲ ਦੀ ਨਿਖੇਧੀ ਕਰਨੋਂ ਨਾਂਹ ਕਰ ਦਿੱਤੀ ਸੀ।

ਮੇਰੇ ਖਿਆਲ ਵਿਚ ਸਰਕਾਰ ਅੰਗ੍ਰੇਜ਼ ਵਲੋਂ ਮਨਜ਼ੂਰ ਹੋਈਆਂ

Digitized by Panjab Digital Library/ www.panjabdigilib.org