ਭੈਣੀ ਵਿਚ ਮਾਘੀ ਦਾ ਮੇਲਾ
૧૫૫
ਪਤਾ ਲੱਗਾ ਕਿ ਜੋਸ਼ ਵਿਚ ਆਏ ਹੋਏ ਕੁਝ ਕੂਕੇ ਮਸਤਾਨੇ ਅਕਾਲ ਬੁੰਗੇ ਦੇ ਖੂਹ ਤੇ, ਜੋ ਭਾਈ ਰਾਮ ਸਿੰਘ ਨੇ ਆਪਣੇ ਡੇਰੇ ਤੋਂ ਦੋ ਕੁ ਸੌ ਕਦਮ ਤੇ ਲਗਵਾਇਆ ਹੋਇਆ ਸੀ ਅਤੇ ਜਿਥੇ ਮਸਤਾਨਿਆਂ ਦਾ ਉਤਾਰਾ ਸੀ, ਡਟ ਬੈਠੇ ਹਨ। ਉਨ੍ਹਾਂ ਦੇ ਰਵੱਈਏ ਤੋਂ ਪ੍ਰਤੀਤ ਹੁੰਦਾ ਸੀ ਕਿ ਕੋਈ ਭਾਣਾ ਵਰਤਨ ਵਾਲਾ ਹੈ। ‘ਚਲੋ ਖ਼ਾਲਸਾ ਜੀ, ਕੋਟਲਾ ਮਾਰੋ’ ਕਹਿੰਦੇ ਸੁਣੀਂਦੇ ਸਨ ਅਤੇ ਬੜਾ ਰੌਲਾ ਪਿਆ ਹੋਇਆ ਸੀ। ਪਿੰਡ ਦੇ ਲੰਬੜਦਾਰ ਤੇ ਚੌਂਕੀਦਾਰ ਨੇ ਸਾਹਨੇਵਾਲ ਦੇ ਠਾਣੇਦਾਰ ਸਰਫ਼ਰਾਜ਼ ਖਾਨ ਡਿਪਟੀ ਇਨਸਪੈਕਟਰ ਨੂੰ, ਜੋ ਮੇਲੇ ਦੀ ਦੇਖ ਭਾਲ ਲਈ ਆਇਆ ਹੋਇਆ ਸੀ, ਖਬਰ ਦਿੱਤੀ*। ਸਰਫ਼ਰਾਜ਼ ਖਾਨ ਮਿਸਟਰ ਟੀ. ਡੀ. ਫ਼ੋਰਸਾਇਥ ਸੈਸ਼ਨ ਜੱਜ ਦੇ ਸਾਹਮਣੇ ਆਪਣੇ ਬਿਆਨ ਵਿਚ ਕਹਿੰਦਾ ਹੈ:-
੧੩ (ਜਨਵਰੀ)। ਸਵੇਰੇ ਮੈਂ ਸੁਣਿਆ ਕਿ ਮਸਤਾਨੇ ਕੂਕਿਆਂ ਦਾ ਇਕ ਜਥਾ ਬਾਕੀਆਂ ਨਾਲੋਂ ਵੱਖਰਾ ਹੋ ਗਿਆ ਹੈ। ਲੰਬੜਦਾਰ ਤੇ ਚੌਂਕੀਦਾਰ ਨੇ ਮੈਨੂੰ ਇਹ ਦੱਸਿਆ ਤੇ ਕਿਹਾ ਕਿ ਇਹ ਕੋਈ ਸ਼ਰਾਰਤ ਖੜੀ ਕਰਨ ਵਾਲੇ ਹਨ। ਇਸ ਪਰ ਮੈਂ ਝੱਟ ਰਾਮ ਸਿੰਘ ਪਾਸ ਗਿਆ ਤੇ ਕਿਹਾ ਕਿ ਮੈਂ ਤੁਹਾਡੇ ਨਾਲ ਇਕੱਲੇ ਗੱਲ ਕਰਨਾ ਚਾਹੁੰਦਾ ਹਾਂ। ਉਸ ਨੇ
*ਲੈਫਟਿਨੈਂਟ ਕਰਨਲ ਬੇਲੀ ਡਿਪਟੀ ਇਨਸਪੈਕਟਰ ਜਨਰਲ ਦੀ ਚਿੱਠੀ ਇਨਸਪੈਕਟਰ ਜਨਰਲ ਪੋਲੀਸ ਪੰਜਾਬ ਦੇ ਨਾਮ, ੨੧ ਜਨਵਰੀ ੧੮੭੨; ਕਾਵਨ ਦੀ ਕਮਿਸ਼ਨਰ ਅੰਬਾਲਾ ਦੇ ਨਾਮ ਚਿੱਠੀ ਨੰਬਰ ੧੪, ੧੫ ਜਨਵਰੀ ੧੮੭੨; ਕੈਪਟਨ ਮੈਨਜ਼ੀਜ਼ 7. ਆਈ. ਜੀ. ਦੀ ਕਰਨਲ ਹਚਿਨਸਨ ਆਈ ਜੀ. ਦੇ ਨਾਮ ਡੀ ਓ. ੧੭ ਜਨਵਰੀ ੧੮੭੨; ਕਮਿਸ਼ਨਰ ਅੰਬਾਲੇ ਦੀ ਮਲੌਦ ਤੋਂ ਸਕਤ੍ਰ ਸਰਕਾਰ ਪੰਜਾਬ ਦਿੱਲੀ ਦੇ ਨਾਮ ਚਿੱਠੀ, ੧੮ ਜਨਵਰੀ ੧੮੭੨, ਪੈਰਾ ੪; ਬਿਆਨ ਸਰਫ਼ਰਾਜ਼ ਖਾਨ ਡਿਪਟੀ ਇਨਸਪੈਕਟਰ ਸਾਹਨੇਵਾਲ ਰੂਬਰੂ ਸੈਸ਼ਨ ਜੱਜ ਅੰਬਾਲਾ; ਬਿਆਨ ਬਾਬਾ ਸਾਹਿਬ ਸਿੰਘ ਸੂਬਾ ਰੂਬਰੂ ਜੇ. ਡਬਲ-ਯੂ. ਮੈਕਨੈਬ, ੨੪ ਅਪੈਲ ੧੮੭੨, ਬਿਆਨ ਕਰਮ ਸਿੰਘ ਕੰਙਨ ਵਾਲੀਆ।
Digitized by Panjab Digital Library/ www.panjabdigilib.org