ਪੰਨਾ:ਕੂਕਿਆਂ ਦੀ ਵਿਥਿਆ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

૧૫૬ ਕੂਕਿਆਂ ਦੀ ਵਿਥਿਆ ਕਿਹਾ ਕਿ ਇਹ ਲੋਕ, ਅਰਥਾਤ ਹੀਰਾ ਸਿੰਘ ਤੇ ਲਹਿਣਾ ਸਿੰਘ ਸਕਰੌਦੀ (ਇਲਾਕਾ) ਪਟਿਆਲਾ ਵਾਲੇ, ਇਸ ਜਥੇ ਦੇ ਆਗੂ ਹਨ ਤੇ ਮੇਰੀ ਗੱਲ ਨਹੀਂ ਮੰਨਦੇ । ਮੈਂ ਕਿਹਾ ਇਨਾਂ ਦੀ ਮਨਸ਼ਾ ਕੀ ਹੈ ? ਉਸ ਨੇ ਕੋਈ ਜਵਾਬ ਨਾ ਦਿੱਤਾ ਤੇ ਕੇਵਲ ਇਹ ਹੀ ਕਿਹਾ ਕਿ ਇਹ ਮਸਤਾਨੇ ਹੋ ਗਏ ਹਨ । | ਮੈਂ ਉਸ ਨੂੰ ਕਿਹਾ ਕਿ ਮੈਨੂੰ ਇਨ੍ਹਾਂ ਦੇ ਨਾਮਾਂ ਦੀ ਫਹਿਰਿਸਤ ਦੇ ਦਿਓ । ਉਸ ਨੇ ਮੈਨੂੰ ੧੩ ਨਾਮਾਂ ਦੀ ਫਹਿਰਿਸਤ ਦੇ ਦਿੱਤੀ । ਇਹ ਫ਼ਹਿਰਿਸਤ ਪਿਛੋਂ ਮੈਂ ਦਫ਼ਤਰ ਵਿਚ ਦੇ ਦਿੱਤੀ ! ਮੇਰੇ ਪਾਸ ਇਸ ਦੀ ਨਕਲ ਹੈ, ਜੋ ਮੈਂ ਪੜ੍ਹਦਾ ਹਾਂ । ਲਹਿਣਾ ਸਿੰਘ, ਪੁੜ ਮਹਿਤਾਬ ਸਿੰਘ ਦਾ ਹੀਰਾ ਸਿੰਘ " ਆਗੂ ਅਨੂਪ ਸਿੰਘ ਉਧਮ ਸਿੰਘ | ਹੰਡਿਆਏ ਦੇ ਨੰਦ ਸਿੰਘ ॥ ਜਗਪੀ ਸਿੰਘ ਵਰਿਆਮ ਸਿੰਘ ਮਹਿਰਾਜ ਦੇ ਭਾਗ ਸਿੰਘ ਨੰਦ ਸਿੰਘ ਬੀੜ ਦਾ ਸੋਭਾ ਸਿੰਘ ਸੁਜਾਨ ਸਿੰਘ ► ਬਿਲਹਾੜੀ ਦੇ ਗਿਆਨ ਸਿੰਘ ਰਾਮ ਸਿੰਘ ਉਸ ਨੇ ਕਿਹਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। Digitized by Panjab Digital Library / www.panjabdigitib.org