ਪੰਨਾ:ਕੂਕਿਆਂ ਦੀ ਵਿਥਿਆ.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣੀ ਵਿਚ ਮਾਘੀ ਦਾ ਮੇਲਾ

੧੫੭

ਫਿਰ ਮੈਂ ਸੂਬੇ ਲੰਬੜਦਾਰ, ਬੱਲਭ ਸਿੰਘ ਲੰਬੜਦਾ, ਭਗਵਾਨੇ ਚੌਂਕੀਦਾਰ ਤੇ ਕਲੰਦਰ ਖਾਨ ਸਾਰਜੰਟ ਨੂੰ ਕਿਹਾ ਕਿ ਪਤਾ ਕਰੋ ਕਿ ਭੈਣੀ ਦੇ ਕੋਲ ਖੂਹ ਉਤੇ ਵੱਖਰੇ ਜਥੇ ਵਿਚ ਕਿਤਨੇ ਕੁ ਕੂਕੇ ਇਕੱਠੇ ਹੋਏ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਸੌ ਕੁ ਦੀ ਗਿਣਤੀ ਹੈ।

ਇਸ ਤੋਂ ਬਾਦ ਮੈਂ ਰਾਮ ਸਿੰਘ ਨੂੰ ਕਿਹਾ ਕਿ ਇਨ੍ਹਾਂ ਨੂੰ ਸਮਝਾ ਦਿਓ ਕਿ ਇਹ ਕੋਈ ਫਸਾਦ ਨਾ ਕਰਨ, ਅਤੇ ਇਨ੍ਹਾਂ ਨੂੰ ਤੋਰ ਦਿਓ। ਓਹ ਗਿਆ ਅਤੇ ਆਪਣੇ ਗਲ ਵਿਚ ਪੱਲਾ ਪਾ ਕੇ ਉਨਾਂ ਨੂੰ ਕਿਹਾ ‘ਆਪਣੇ ਘਰਾਂ ਨੂੰ ਚਲੇ ਜਾਓ, ਕੋਈ ਰੌਲਾ ਨਾ ਪਾਓ, ਨਹੀਂ ਤਾਂ ਮੇਰੇ ਲਈ ਬਹੁਤ ਖਰਾਬੀ ਹੋਵੇਗੀ’। ਉਨ੍ਹਾਂ ਉੱਤਰ ਦਿੱਤਾ, ‘ਸਾਨੂੰ ਕੁਝ ਪ੍ਰਸਾਦ ਛਕਾਓ, ਅਸੀਂ ਚਲੇ ਜਾਵਾਂਗੇ’। ਉਸ ਨੇ ਉਨ੍ਹਾਂ ਨੂੰ ਲੰਗਰ ਛਕਾਇਆ ਤੇ ਓਹ ਤੁਰ ਗਏ, ਅਤੇ ਰਾਮ ਸਿੰਘ ਨੇ ਮੈਨੂੰ ਉਨ੍ਹਾਂ ਦੇ ਚਲੇ ਜਾਣ ਦੀ ਖਬਰ ਪਹੁੰਚਾ ਦਿੱਤੀ।

ਮੈਂ ਸਾਰਜੰਟ ਅਤੇ ਹਮੀਰ ਸਿੰਘ ਨੂੰ ਉਨ੍ਹਾਂ ਦੇ ਪਿਛੇ ਭੇਜਿਆ ਕਿ ਪਤਾ ਕਰੋ ਇਹ ਕਿੱਧਰ ਨੂੰ ਜਾਂਦੇ ਹਨ। ਓਹ ਰਿਆਸਤ ਪਟਿਆਲਾ ਦੇ ਪਿੰਡ ਰਾਮਪੁਰ ਕਟਾਣੀ ਨੂੰ ਗਏ। ਜਦ ਇਹ ਰਿਆਸਤ ਪਟਿਆਲੇ ਦੇ ਇਲਾਕੇ ਵਿਚ ਜਾ ਪਹੁੰਚੇ ਤਾਂ ਸਾਰਜੰਟ ਤੇ ਦੂਸਰੇ ਆਦਮੀ ਮੁੜ ਆਏ ਤੇ ਮੈਨੂੰ ਖਬਰ ਆ ਦਿੱਤੀ। ਮੈਂ ਝੱਟ ਦੋਰਾਹੇ ਦੇ ਠਾਣੇਦਾਰ ਨੂੰ ਇਤਲਾਹ ਲਿਖ ਭੇਜੀ। ਫੇਰ ਮੈਂ ਸ਼ਾਮ ਦੀ ਗੱਡੀ ਲੁਧਿਆਣੇ ਨੂੰ ਮੁੜ ਆਇਆ ਤੇ ਦਸ ਵਜੇ ਰਾਤ ਪਹਿਲਾਂ ਡਿਸਟਿਕਟ ਸੁਪ੍ਰਿੰਟੈਡੈਂਟ ਤੇ ਫੇਰ (ਉਸ ਦੇ ਨਾਲ ਜਾ ਕੇ) ਡਿਪਟੀ ਕਮਿਸ਼ਨਰ ਨੂੰ ਖਬਰ ਦੇ ਦਿੱਤੀ। ਫਿਰ ਮੈਨੂੰ ਹੁਕਮ ਹੋਇਆ ਕਿ (ਰਿਆਸਤ ਦੇ) ਵਖਰੇ ਵਖਰੇ ਵਕੀਲਾਂ ਪਾਸ ਜਾ ਕੇ ਉਨ੍ਹਾਂ ਨੂੰ ਖ਼ਬਰ

Digitized by Panjab Digital Library/ www.panjabdigilib.org