੧੫੮
ਕੂਕਿਆਂ ਦੀ ਵਿਥਿਆ
ਕਰ ਦਿਆਂ।
ਇਸੇ ਵਾਕੇ ਸੰਬੰਧੀ ਖੁਦ ਭਾਈ ਰਾਮ ਸਿੰਘ ਮਿਸਟਰ ਟੀ. ਡੀ. ਫ਼ੋਰਸਾਈਥ ਕਮਿਸ਼ਨਰ ਅੰਬਾਲਾ ਦੇ ਰੂਬਰੂ ਹੋਏ ੧੮ ਜਨਵਰੀ ਸੰਨ ੧੮੭੨ ਦੇ ਆਪਣੇ ਬਿਆਨ ਵਿਚ ਕਹਿੰਦੇ ਹਨ:-
ਵਾਕਿਆਤ ਇਹ ਹਨ ਕਿ ਕੂਕੇ ਬੁੱਚੜਾਂ ਨੂੰ ਕਤਲ ਕਰਨ ਬਾਬਤ ਮੈਨੂੰ ਪੁਛਿਆ ਕਰਦੇ ਸਨ। ਮੈਂ ਹਰ ਵਾਰੀ ਉਨ੍ਹਾਂ ਨੂੰ ਰੋਕਦਾ ਰਿਹਾ ਹਾਂ। ਅੰਮ੍ਰਿਤਸਰ ਵਿਚ ਕਤਲ ਦੇ ਮਾਮਲੇ ਤੋਂ ਇਕ ਮਹੀਨੇ ਤੋਂ ਜ਼ਰਾ ਕੁ ਜ਼ਿਆਦਾ ਪਹਿਲਾਂ ਝੰਡਾ ਸਿੰਘ, ਮੇਹਰ ਸਿੰਘ, ਉੱਤਮ ਸਿੰਘ ਤੇ ਦੋ ਹੋਰਨਾਂ ਨੇ, ਜਿਨਾਂ ਦੇ ਨਾਮ ਮੈਨੂੰ ਹੁਣ ਯਾਦ ਨਹੀਂ, ਮੈਨੂੰ ਇਸ ਬਾਬਤ ਪੁਛਿਆ ਸੀ। ਮੈਂ ਉਨ੍ਹਾਂ ਨੂੰ ਰੋਕ ਦਿੱਤਾ ਸੀ ਤੇ ਓਹ ਮੰਨ ਗਏ ਸਨ। ਜਦ ਰਾਏਕੋਟ ਵਿਚ ਕਤਲ ਹੋਏ ਤਾਂ ਦਲ ਸਿੰਘ ਨੇ ਮੰਗਲ ਸਿੰਘ, ਦੀਵਾਨ ਸਿੰਘ ਤੇ ਦੋ ਹੋਰਨਾਂ ਨੂੰ, ਜਿਨ੍ਹਾਂ ਦੇ ਨਾਮ ਮੈਨੂੰ ਯਾਦ ਨਹੀਂ, ਰਾਏਕੋਟ ਵਿਚ ਕਤਲ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਜੇ ਮੈਂ (ਰਾਮ ਸਿੰਘ) ਆਗਿਆ ਦੇ ਦਿਆਂ ਤਾਂ ਓਹ ਇਹ ਕਰਨ ਨੂੰ ਤਿਆਰ ਹਨ। ਓਹ ਪੰਜੇ ਮੇਰੇ ਪਾਸ ਆਏ ਤੇ ਜੋ ਦਲ ਸਿੰਘ (ਪ੍ਰਸਿਧ ਦੱਲੂ) ਨੇ ਉਨ੍ਹਾਂ ਨੂੰ ਕਿਹਾ ਸੀ, ਮੈਨੂੰ ਦੱਸਿਆ। ਮੈਂ ਉਨ੍ਹਾਂ ਨੂੰ ਮਨਾਂਹ ਕੀਤਾ ਤੇ ਉਨ੍ਹਾਂ ਨੂੰ ਸੁਰੀਦ ਖੁਆਈ ਕਿ ਓਹ ਇਹ ਨਹੀਂ ਕਰਨਗੇ। ਉਨ੍ਹਾਂ ਸਾਰਿਆਂ ਨੇ ਇਹ ਇਰਾਦਾ ਛੱਡ ਦਿੱਤਾ ਸੀ, ਪਰ ਪਿਛੋਂ ਦਲ ਸਿੰਘ ਆਦਿ ਨੇ ਇਹ ਕਤਲ ਕੀਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਦਲ ਸਿੰਘ ਨੇ ਹੋਰਨਾਂ ਬਦਮਾਸ਼ਾਂ ਨੂੰ ਆਪਣੇ ਨਾਲ ਰਲਣ ਲਈ ਪ੍ਰੇਰਿਆ ਸੀ ਯਾ ਓਹ ਖੁਦ ਓਸ ਨਾਲ ਇਸ ਕੰਮ
Digitized by Panjab Digital Library/ www.panjabdigilib.org