ਮਲੌਦ ਉੱਤੇ ਧਾਵਾ
੧੩ ਜਨਵਰੀ ਸੰਨ ੧੮੭੧ ਦਿਨ ਸਨਿਚਰ ਵਾਰ ਨੂੰ ਕੂਕਿਆਂ ਦਾ ਜਥਾ ਜਦ ਦੋ ਵਜੇ ਦਿਨ ਦੇ ਭੈਣੀ ਤੋਂ ਮਲੇਰ ਕੋਟਲੇ ਵਲ ਨੂੰ ਤੁਰਿਆ ਤਾਂ ਡਿਪਟੀ ਇਨਸਪੈਕਟਰ ਸਰਫਰਾਜ਼ ਖਾਨ ਠਾਣੇਦਾਰ ਸਾਹਨੇਵਾਲ ਦੇ ਹੁਕਮ ਨਾਲ ਸਾਰਜੰਟ ਕਲੰਦਰ ਖਾਨ,ਹਮੀਰ ਸਿੰਘ,ਸੱਖੂ ਲੰਬੜਦਾਰ, ਦੌਲਤ ਰਾਮ ਲੰਬੜਦਾਰ ਅਤੇ ਭਗਵਾਨਾ ਚੌਂਕੀਦਾਰ ਇਨ੍ਹਾਂ ਦੇ ਮਗਰ ਹੋ ਤੁਰੇ। ਦੋਨੋਂ ਲੰਬੜਦਾਰ ਲਾਟੋਂ ਤਕ ਜਥੇ ਦੇ ਨਾਲ ਗਏ ਅਤੇ ਉਥੋਂ ਪਿਛੇ ਹਟ ਆਏ। ਜਥਾ ਲਾਟੋਂ ਤੋਂ ਰਾਮਪੁਰ ਕਟਾਣੀ ਨੂੰ ਚਲਾ ਗਿਆ ਜੋ ਇਲਾਕਾ ਪਟਿਆਲਾ ਵਿਚ ਹੈ। ਜਥਾ ਜਦ ਅੰਗਰੇਜ਼ੀ ਇਲਾਕੇ ਵਿਚੋਂ ਨਿਕਲ ਕੇ ਪਟਿਆਲੇ ਦੇ ਇਲਾਕੇ ਵਿਚ ਦਾਖਲ ਹੋ ਗਿਆ ਤਾਂ ਸਾਰਜੰਟ ਕਲੰਦਰ ਖਾਨ,ਹਮੀਰ ਸਿੰਘ ਤੇ ਭਗਵਾਨਾ ਚੌਕੀਦਾਰ ਭੀ ਮੁੜ ਆਏ ਤੇ ਠਾਣੇਦਾਰ ਨੂੰ ਖਬਰ ਆ ਦਿੱਤੀ।
ਰਾਮਪੁਰ ਤੋਂ ਜਥਾ ਪਾਇਲ ਦੇ ਰਸਤੇ ਮਲੇਰ ਕੋਟਲੇ ਵਲ ਨੂੰ ਤੁਰਿਆ ਗਿਆ ਅਤੇ ਰਿਆਸਤ ਦੀ ਹਦ ਟੱਪ ਕੇ ਰਾਤ ਦੇ ਦਸ ਕੁ ਵਜੇ ਜ਼ਿਲਾ ਲੁਧਿਆਣੇ ਵਿਚ,ਮਲੌਦੋਂ ਸਾਢੇ ਕੁ ਤਿੰਨ ਮੀਲ ਉਰੇ ਪਟਿਆਲੇ ਦੀ ਹੱਦ ਤੇ,ਪਿੰਡ ਰੱਬੋਂ(ਠਾਣਾ ਡੇਹਲੋਂ) ਵਿਚ ਪੁੱਜਾ ਤੇ ਪਿੰਡੋਂ ਚਾਰ ਪੰਜ ਸੌ ਕਦਮ ਦੀ ਵਿੱਥ ਤੇ ਲਹਿਣਾ ਸਿੰਘ ਤੇ ਸਾਹਿਬ ਸਿੰਘ ਕੂਕਿਆਂ ਦੇ ਖੂਹ ਤੇ ਰਾਤ ਕੱਟੀ।
੧੪ ਜਨਵਰੀ ਦਾ ਦਿਨ ਭੀ ਇੱਥੇ ਹੀ ਕੱਟਿਆ। ਸ਼ਾਇਦ