੧੬੪
ਕੂਕਿਆਂ ਦੀ ਵਿਥਿਆ
ਮਾਰਦੇ ਬਾਹਰ ਖਿੱਚ ਲਿਆਏ ਤੇ ਹਥਿਆਰ ਅਤੇ ਘੋੜੇ ਮੰਗਣ ਲਗ ਪਏ।ਇਸ ਖਿੱਚਾ-ਖਿੱਚੀ ਵਿਚ ਦਰਵਾਜ਼ਿਓਂ ਬਾਹਰ ਹੁੰਦੇ ਹੀ ਸਰਦਾਰ ਦੇ ਕੇਸ ਛੁਟ ਗਏ ਤੇ ਸਰਦਾਰ ਨੇ ਇਕ ਕੂਕੇ ਪਾਸੋਂ ਟਕੂਆ ਖੋਹ ਲਿਆ ਅਤੇ ਸੱਜੇ ਖੱਬੇ ਵਾਹੁਣਾ ਸ਼ੁਰੂ ਕਰ ਦਿੱਤਾ। ਇਕ ਦੋ ਕੁਕਿਆਂ ਨੂੰ ਸੱਟਾਂ ਵੱਜੀਆਂ ਤੇ ਬਾਕੀ ਭੱਜ ਨਿਕਲੇ।
ਦੂਜੇ ਪਾਸੇ ਜਦ ਇਕ ਪਾਰਟੀ ਅਸਤਬਲ ਵਲ ਗਈ ਤਾਂ ਉਥੇ ਬੂਟਾ ਕੋਚਵਾਨ ਤੇ ਉਸ ਦਾ ਭਰਾ ਦਸੌਂਧੀ ਤਲੀ ਮੌਜੂਦ ਸਨ। ਬੂਟੇ ਨੇ ਰੌਲਾ ਸੁਣ ਕੇ ਦਸੌਂ ਧੀ ਨੂੰ ਕਿਹਾ ਕਿ ਤੂੰ ਘਰ ਨੂੰ ਚਲਾ ਜਾ।ਕੂਕਿਆਂ ਨੇ ਅੰਦਰ ਵੜਦੇ ਸਾਰ ਬੂਟੇ ਨੂੰ ਕਤਲ ਕਰ ਦਿੱਤਾ ਤੇ ਘੋੜੀਆਂ ਖੋਲਣ ਲਗ ਪਏ।
ਕਚਹਿਰੀ ਵਿਚ ਮੁਨਸ਼ੀ ਕਾਜ਼ੀ ਨਬੀ ਬਖਸ਼, ਕਿਸ਼ਨਾ ਰਜਪੂਤ ਚਪੜਾਸੀ ਤੇ ਪ੍ਰਭੂ ਚਪੜਾਸੀ ਮੌਜੂਦ ਸਨ।ਕੂਕਿਆਂ ਨੇ ਬੈਠੇ ਹੋਏ ਮੁਨਸ਼ੀ ਨਬੀ ਬਖਸ਼ ਨੂੰ ਕਿਹਾ ਕਿ ਸਾਨੂੰ ਹਥਿਆਰ ਕੱਢ ਦੇ। ਮੁਨਸ਼ੀ ਨੇ ਕਿਹਾ ਮੇਰੇ ਕੋਲ ਕੋਈ ਨਹੀਂ। ਇਹ ਕਹਿਣ ਦੀ ਦੇਰ ਸੀ ਕਿ ਕੂਕੇ ਮੁਨਸ਼ੀ ਦੀ ਧੌਣ ਤੇ ਕੁਹਾੜੀਆਂ ਮਾਰਨ ਲੱਗ ਪਏ ਅਤੇ ਉਸ ਨੂੰ ਥਾਂ ਹੀ ਮਾਰ ਦਿੱਤਾ। ਇਹ ਦੇਖ ਕੇ ਕਿਸ਼ਨਾ ਚਪੜਾਸੀ ਭੱਜ ਗਿਆ। ਉਸ ਨੂੰ ਇਕ ਹੀ ਲਾਠੀ ਪਈ ਸੀ। ਪ੍ਰਭੂ ਚਪੜਾਸੀ ਲਾਠੀ ਲੈ ਕੇ ਕੂਕਿਆਂ ਉਤੇ ਟੁੱਟ ਪਿਆ ਅਤੇ ਅਨ੍ਹੇਰੇ ਵਿਚ ਅਨ੍ਹੇ-ਵਾਹ ਹੀ ਵਾਹੁਣੀ ਸ਼ੁਰੂ ਕਰ ਦਿੱਤੀ। ਇਸ ਨਾਲ ਕੂਕੇ ਠਠੰਬਰ ਗਏ।
ਵੀਹ ਕੁ ਕੂਕੇ ਨਾਲ ਹੀ ਜੈਮਲ ਸਿੰਘ ਦੇ ਘਰ ਜਾ ਵੜੇ। ਜੈਮਲ ਸਿੰਘ ਸਰਦਾਰ ਬਦਨ ਸਿੰਘ ਦਾ ਨੌਕਰ ਸੀ। ਕੂਕਿਆਂ ਵਿਚੋਂ ਇਕ ਨੇ ਜਾਂਦੇ ਸਾਰ ਜੈਮਲ ਸਿੰਘ ਦੇ ਮੁੰਡੇ ਦੇ ਡਾਂਗ ਮਾਰੀ, ਜਿਸ ਨਾਲ ਉਸ ਦੀ ਵੀਣੀ ਤੇ ਸੱਟ ਵੱਜੀ। ਜੈਮਲ ਸਿੰਘ ਪਾਸੋਂ ਹਥਿਆਰਾਂ ਅਤੇ ਸੰਦੂਕਾਂ ਦੀਆਂ ਚਾਬੀਆਂ ਮੰਗੀਆਂ। ਜੈਮਲ ਸਿੰਘ ਦੀ ਇਕ ਦੁਨਾਲੀ ਬੰਦੁਕ ਅਤੇ ਸਰਦਾਰ ਬਦਨ ਸਿੰਘ ਦੀ ਇਕ ਤਲਵਾਰ