ਪੰਨਾ:ਕੂਕਿਆਂ ਦੀ ਵਿਥਿਆ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦੀ ਵਿੱਥਿਆ

ਕੂਕਾ ਯਾ ਨਾਮਧਾਰੀ ਲਹਿਰ ਦਾ ਵਿਕਾਸ

ਜਿਵੇਂ ਸੰਸਾਰ ਦੀਆਂ ਸਭ ਧਾਰਮਕ ਅਤੇ ਭਾਈਚਾਰਕ ਲਹਿਰਾਂ ਚੋਖੇ ਸੰਮੇਂ ਦੇ ਪ੍ਰਭਾਵ ਨਾਲ ਹੌਲੀ ਹੌਲੀ ਉੱਗਮਦੀਆਂ, ਪਲਦੀਆਂ ਤੇ ਫਲਦੀਆਂ ਹਨ ਅਤੇ ਕਿਸੇ ਖਾਸ ਇਕ ਤਾਰੀਖ ਨੂੰ ਚਲਾਈਆਂ ਨਹੀਂ ਮਿਥੀਆਂ ਜਾ ਸਕਦੀਆਂ, ਇਸੇ ਤਰਾਂ ਹੀ ਜਗਿਆਸੀ, ਅਭਿਆਸੀ, ਨਾਮਧਾਰੀ ਯਾ ਕੂਕਾ ਲਹਿਰ ਦੇ ਕਾਇਮ ਹੋਣ ਦੀ ਥਾਂ ਕੋਈ ਇਕ ਖਾਸ ਤਿਥਿ ਨਿਯਤ ਨਹੀਂ ਕੀਤੀ ਜਾ ਸਕਦੀ।

ਅਠਾਰਵੀਂ ਸਦੀ ਦੇ ਆਖਰੀ ਸਾਲਾਂ ਵਿਚ ਜਦ ਕੁਝ ਕੁ ਸਿਖ ਸਰਦਾਰ ਚੋਖੇ ਸਮੇਂ ਤੋਂ ਆਪਣੇ ਦੇਸ਼, ਆਪਣੇ ਬਜ਼ੁਰਗਾਂ, ਸੰਬੰਧੀਆਂ ਤੇ ਆਪਣੇ ਆਪ ਨਾਲ ਹੁੰਦੀ ਚਲੀ ਆ ਰਹੀ ਸਖਤੀ ਦੀ ਤਾਜ਼ਾ ਯਾਦ ਤੇ ਅਸਰ ਹੇਠਾਂ ਕਾਇਮ ਹੋਈ ਹਕੂਮਤ ਤੇ ਤਾਕਤ ਦੇ ਨਸ਼ੇ ਵਿਚ ਵਾਹਿਗੁਰੂ ਤੇ ਗੁਰੂ ਨੂੰ ਭੁਲਦੇ ਦਿਸੇ ਤਾਂ ਆਮ ਸਿਖ ਸੰਗਤਾਂ ਵਿਚ ਇਸ ਨੂੰ ਮਹਿਸੂਸ ਕੀਤਾ ਜਾਣ ਲਗ ਪਿਆ ਤੇ ਵਿਚਾਰਵਾਨਾਂ ਵਿਚ ਇਸ ਦੀ ਚਰਚਾ ਚਲ ਪਈ। ਇਸ ਸਮੇਂ ਕੇਵਲ ਗੁਰਦੁਆਰੇ ਤੇ ਧਰਮਸਾਲਾਂ ਹੀ ਸੰਗਤ-ਅਸਥਾਨ ਹੁੰਦੇ ਸਨ,ਜਿਥੇ ਕਿ ਲੋਕ ਵਿਚਾਰ-ਵਟਾਂਦਰਾ ਕਰਦੇ ਤੇ ਜ਼ਰੂਰੀ ਸੋਚਾਂ ਸੋਚਿਆ ਕਰਦੇ ਸਨ। ਧਾਰਮਕ ਜੀਵਨ ਵਲ ਪੈਦਾ ਹੋ ਰਹੀ ਅਰੁਚੀ ਨੂੰ ਦੇਖ ਕੇ ਥਾਂਉਂ ਥਾਈਂ ਬੈਠੇ ਕਈ ਵਾਹਿਗੁਰੂ-ਨਾਮ-ਆਧਾਰੀ ਮਹਾਂਪੁਰਖ ਸੰਤਾਂ ਨੇ ਗੁਰਸਿਖੀ ਜੀਵਨ ਨੂੰ ਸੁਰਜੀਤ ਰੱਖਣ ਲਈ ਸੁਭਾਵਕ ਹੀ ਇਸ ਨਵੀਂ ਅਸਿੱਖ ਰੌ ਦੀ