ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਲੇਰ ਕੋਟਲੇ ਉਤੇ ਹੱਲਾ ਤੇ ਰੜ ਵਿਚ ਗ੍ਰਿਫ਼ਤਾਰੀ

(੧੫ ਜਨਵਰੀ ੧੮੭੨)

ਜਿਵੇਂ ਪਿੱਛੇ ਲਿਖਿਆ ਜਾ ਚੁੱਕਾ ਹੈ, ਕੂਕਿਆਂ ਦਾ ਨਿਸ਼ਾਨਾ ਮਲੇਰਕੋਟਲਾ ਸੀ। ਮਲੌਦ ਤਾਂ ਰਾਹ ਜਾਂਦਾ ਝੂੰਗਾ ਹੀ ਸੀ ਕਿ ਜੇ ਹਥਿਆਰਾਂ ਤੇ ਘੋੜੀਆਂ ਦਾ ਦਾਓ ਲੱਗ ਗਿਆ ਤਾਂ ਮਲੇਰ ਕੋਟਲੇ ਦੇ ਹੱਲੇ ਵਿਚ ਸੁਖਾਲ ਹੋ ਜਾਏਗਾ।

ਮਲੇਰ ਕੋਟਲੇ ਦੇ ਹੱਲੇ ਵਿਚ ਭੀ ਕੂਕਿਆਂ ਦਾ ਕੋਈ ਰਾਜਸੀ ਨਿਸ਼ਾਨਾ ਨਹੀਂ ਸੀ, ਕੇਵਲ ਬੁੱਚੜਾਂ ਪਾਸੋਂ ਫਾਹੇ-ਲੱਗੇ ਕੂਕਿਆਂ (ਖਾਸ ਕਰ ਗਿਆਨੀ ਰਤਨ ਸਿੰਘ ਮੰਡੀ, ਰਿਆਸਤ ਪਟਿਆਲਾ ਵਾਲੇ) ਦਾ ਬਦਲਾ ਲੈਣਾ ਅਤੇ ਥਾਂ ਥਾਂ ਸ਼ੋਰ ਸ਼ਰਾਬਾ ਕਰ ਕੇ ਬੁੱਚੜਾਂ ਨੂੰ ਡਰਾਉਣਾ ਤੇ ਗਊਆਂ ਮਾਰਨ ਦਾ ਕੰਮ ਬੰਦ ਕਰਵਾਉਣਾ ਸੀ। ਪਰ ਬੁੱਚੜਾਂ ਪਾਸੋਂ ਬਦਲਾ ਲੈਣ ਅਤੇ ਉਨਾਂ ਨੂੰ ਥਾਂ ਥਾਂ ਕਤਲਾਂ ਨਾਲ ਡਰਾਉਣ ਵਿਚ ਸਫਲਤਾ ਲਈ ਭੀ ਹਥਿਆਰਾਂ ਦੀ ਲੋੜ ਸੀ, ਹਥਿਆਰ ਕਿ ਕਿਸੇ ਦੇਸੀ ਰਿਆਸਤ ਵਿੱਚੋਂ ਹੀ ਮਿਲ ਸਕਦੇ ਸਨ, ਇਸ ਲਈ ਉਨਾਂ ਨੇ ਇਸ ਮਤਲਬ ਲਈ ਮਲੇਰ ਕੋਟਲੇ ਨੂੰ ਚੁਣਿਆ ਸੀ, ਕਿਉਂਕਿ ਉਨ੍ਹਾਂ ਨੂੰ ਖਿਆਲ ਸੀ ਕਿ ਕਿਸੇ ਹੋਰ ਥਾਂ ਨਾਲੋਂ ਇਥੇ ਦਾਓ ਸੁਖਾਲਾ ਲੱਗ ਜਾਏਗਾ। ਅੰਬਾਲੇ ਦਾ ਕਮਿਸ਼ਨਰ ਤੇ ਸੁਪ੍ਰਿੰਰਟੈਂਡੈਂਟ ਮਿਸਟਰ ਟੀ. ਡਗਲਸ ਫੋਰਸਾਈਥ ਆਪਣੀ ੨੦ ਜਨਵਰੀ ਦੀ ਚਿੱਠੀ ਵਿਚ ਲਿਖਦਾ ਹੈ ਕਿ ਮਲੇਰ ਕੋਟਲੇ ਵਿਚ ਤਿੰਨ ਪਾਰਟੀਆਂ ਹੋਣ ਕਰ ਕੇ ਕੁਝ ਚਿਰ ਤੋਂ ਬੜੀ ਬਦ-ਇੰਤਜ਼ਾਮੀ ਫੈਲੀ ਹੋਈ ਸੀ ਤੇ ਸ਼ਹਿਰ