ਸ਼ਹਿਰ ਵਿਚ ਦਾਖਲ ਹੋਣ ਵਿਚ ਇਨ੍ਹਾਂ ਨੂੰ ਕਿਸੇ ਪਾਸਿਓਂ ਕੋਈ ਰੁਕਾਵਟ ਨਾ ਹੋਈ। ਸ਼ਹਿਰ ਦੀ ਫ਼ਸੀਲ ਇਕ ਥਾਂ ਤੋਂ ਢੱਠੀ ਹੋਈ ਸੀ। ਇਹ ਓਥੋਂ ਦੀ ਚੜ੍ਹ ਕੇ ਅੰਦਰ ਵੜ ਗਏ ਤੇ ਬਿਨਾਂ ਰੁਕਾਵਣ ਦੇ ਮਹਲ ਦੇ ਚੌਂਕ ਤਕ ਪੁਜ ਗਏ। ਕੂਕਿਆਂ ਦਾ ਖ਼ਜ਼ਾਨੇ ਵਿਚ ਜਾਣ ਦਾ ਮਕਸਦ ਹਥਿਆਰ-ਖਾਨਾ ਭੰਨ ਕੇ ਬੰਦੂਕਾਂ ਤੇ ਤਲਵਾਰਾਂ ਕੱਢਣ ਦਾ ਸੀ, ਪਰ ਗ਼ਲਤੀ ਨਾਲ ਤਾਲਾ ਕਾਗ਼ਜ਼ਾਂ ਵਾਲੀ ਅਲਮਾਰੀ ਦਾ ਭੰਨ ਦਿੱਤਾ ਜਿਸ ਵਿਚ ਕਿ ਮਿਸਲਾਂ ਭਰੀਆਂ ਹੋਈਆਂ ਸਨ। ਇਨ੍ਹਾਂ ਦੇ ਹੱਥ ਇਕ ਕੋਠੜੀ ਵਿਚੋਂ ਦੋ ਚਾਰ ਹੀ ਹਥਿਆਰ ਲੱਗੇ ਪਰ ਗੋਲੀ ਬਰੂਦ ਨਾ ਲੱਭਣ ਕਰਕੇ ਇਨ੍ਹਾਂ ਨੇ ਬੰਦੂਕਾਂ ਖੂਹ ਵਿਚ ਸੁਟ ਦਿੱਤੀਆਂ, ਜਿਥੋਂ ਕਿ ਪਿਛੋਂ ਕੱਢੀਆਂ ਗਈਆਂ। ਦੋ ਘੋੜੀਆਂ ਤੇ ਕੁਝ ਤਲਵਾਰਾਂ ਹੀ ਉਨ੍ਹਾਂ ਕੋਲ ਰਹੀਆਂ। ਇਤਨੇ ਨੂੰ ਕੋਟਲਾ ਪੁਲੀਸ ਦਾ ਵੱਡਾ ਅਫ਼ਸਰ ਅਹਿਮਦ ਖ਼ਾਨ ਕੋਤਵਾਲ ਬੜੇ ਜਿਹੇ ਆਦਮੀਆਂ ਨਾਲ ਕੂਕਿਆਂ ਉਤੇ ਟੁੱਟ ਪਿਆ ਤੇ ਲੜਾਈ ਸ਼ੁਰੂ ਹੋ ਪਈ। ਇਥੇ ਅਹਿਮਦ ਖਾਨ ਕੋਤਵਾਲ ਮਾਰਿਆ ਗਿਆ ਤੇ ਦੋਹਾਂ ਪਾਸਿਆਂ ਦੇ ਕਈ ਆਦਮੀ ਮਾਰੇ ਗਏ ਤੇ ਫੱਟੜ ਹੋਏ। ਕੂਕਿਆਂ ਨੂੰ ਹੋਰ ਹਥਿਆਰ ਲੱਭਣ ਦੀ ਕੋਈ ਆਸ ਨਾ ਰਹੀ, ਇਸ ਲਈ ਉਨ੍ਹਾਂ ਨੇ ਪਿਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਕਿ ਜਿਵੇਂ ਹੋ ਸਕੇ ਕੋਟਲਿਓਂ ਬਾਹਰ ਨਿਕਲ ਸਕਣ। ਕੋਟਲੇ ਦੇ ਲੋਕ ਇਕੱਠੇ ਹੋ ਕੇ ਪਿਛੇ ਹਟ ਰਹੇ ਕੂਕਿਆਂ ਦੇ ਮਗਰ ਪੈ ਗਏ ਜਿਸ ਕਰਕੇ ਕੂਕੇ ਕੋਟਲਿਓਂ ਭੱਜ ਨਿਕਲਣ ਪਰ ਮਜਬੂਰ ਹੋ ਗਏ।*
ਕੋਟਲੇ ਦੇ ਹੱਲੇ ਅਤੇ ਟਾਕਰੇ ਵਿਚ ਦੋਹਾਂ ਪਾਸਿਆਂ ਦਾ ਹੇਠ
*ਟੀ. ਡੀ. ਫ਼ੋਰਸਾਈਥ ਕਮਿਸ਼ਨਰ ਅੰਬਾਲੇ ਦੀ ਮਲੌਦੋਂ ਸਕੱਤਰ ਸਰਕਾਰ ਪੰਜਾਬ, ਦਿੱਲੀ, ਦੇ ਨਾਮ ਚਿੱਠੀ ੨੦ ਜਨਵਰੀ ੧੮੭੨; ਐਲ. ਕਾਵਨ ਦੀ ਚਿੱਠੀ ਜੋਗ ਕਮਿਸ਼ਨਰ ਅੰਬਾਲਾ ਨੰ: ੧੫, ੧੭ ਜਨਵਰੀ ੧੮੭੨; ਜ਼ਿਲਾ ਲੁਧਿਆਣੇ ਦੇ ਮਹਿਕਮਾ ਪੁਲੀਸ ਦੀ ਸਪੈਸ਼ਲ ਰੀਪੋਰਟ ਨੰ: ੩, ੧੭ ਜਨਵਰੀ ੧੮੨; ਕਰਨਲ ਈ. ਐਨ. ਪਰਕਿਨਜ਼ ਡੀ. ਐਸ. ਪੀ ਲੁਧਿਆਣੇ ਦੇ ਡੀ. ਆਈ. ਜੀ. ਅੰਬਾਲੇ ਦੇ ਨਾਮ ਚਿੱਠੀ ਨੂੰ: ੬੬, ੬ ਫਰਵਰੀ ੧੮੭੨; ਕੂਕਿਆਂ ਦੇ ਵਾਕੇ ਸਬੰਧੀ ਯਾਦ-ਦਾਸ਼ਤ।