ਪੰਨਾ:ਕੂਕਿਆਂ ਦੀ ਵਿਥਿਆ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੨

ਕੂਕਿਆਂ ਦੀ ਵਿਥਿਆ

ਫੱਟੜਾਂ ਨੂੰ ਕੋਟਲਿਓਂ ਨਿਕਲਣ ਵੇਲੇ ਕੂਕੇ ਨਾਲ ਹੀ ਲੈ ਗਏ ਸਨ। ਕੁਝ ਸ਼ਾਇਦ ਅੱਗੇ ਪਿੱਛੇ ਹੋ ਗਏ ਹੋਣ। ੨੯ ਫੱਟੜ ਰੜੋਂ ਫੜੇ ਗਏ ਕੂਕਿਆਂ ਵਿਚ ਸ਼ਾਮਲ ਸਨ।

ਕੂਕੇ ਮਲੇਰ ਕੋਟਲਿਓਂ ਨਿਕਲ ਕੇ ਨਰਵਲ ਦੇ ਖੂਹ ਦੇ ਲਾਗਿਓਂ ਦੀ ਸੜਕੇ ਪੈ ਕੇ ਸਿਕੰਦਰਪੁਰ ਵਲ ਹੋ ਤੁਰੇ। ਚਾਰ ਕੂਕੇ ਘੋੜੀਆਂ ਤੇ ਸਵਾਰ ਸਨ ਤੇ ਬਾਕੀ ਪੈਰੀ ਸਨ। ਇਨ੍ਹਾਂ ਦੇ ਮਗਰ ਮਗਰ ਹੀ ਨਵਾਬ ਦੇ ਕੁਝ ਨੌਕਰ ਤੇ ਕੋਟਲੇ ਦੇ ਆਦਮੀ ਸਨ। ਜਦ ਭੀ ਕੂਕੇ ਪਿੱਛੇ ਨੂੰ ਮੁੜ ਕੇ ਪੈਂਦੇ ਤਾਂ ਨਵਾਬ ਦੇ ਨੌਕਰ ਭੱਜ ਨਿਕਲਦੇ। ਕੋਟਲਿਓਂ ਕੋਹ ਕੁ ਦੀ ਵਿਥ ਤੇ ਬਾਕਰ ਅਲੀ ਤੇ ਨੱਥੂ ਕੋਟਲੀਆਂ ਨੇ ਕੂਕਿਆਂ ਉੱਤੇ ਦੋ ਵਾਰੀ ਗੋਲੀ ਚਲਾਈ। ਨੱਬੂ ਨੇ ਇਕ ਕੂਕੇ ਦੀ ਘੋੜੀ ਗੋਲੀ ਨਾਲ ਮਾਰ ਦਿੱਤੀ। ਮਲੇਰ ਕੋਟਲੀਆਂ ਨੇ ਤਿੰਨ ਥਾਈਂ ਕੂਕਿਆਂ ਉੱਤੇ ਹੱਲੇ ਕੀਤੇ, ਇਕ ਨਾਈਵਾਲੇ ਦੇ ਖੂਹ ਉੱਤੇ, ਦੂਸਰਾ ਪਜਬੇਰੀ ਤੇ ਤੀਸਰਾ ਪਿੰਡ ਭੋਭੋਂ। ਕੂਕੇ ਮੁੜ ਮੁੜ ਕੇ ਕੋਟਲੀਆਂ ਨੂੰ ਇਹ ਹੀ ਆਖਦੇ ਸਨ ਕਿ ਤੁਸੀਂ ਸਾਡੇ ਪਿਛੇ ਨਾ ਪਵੇ, ਅਸੀਂ ਇਥੋਂ ਨਾਭੇ ਪਟਿਆਲੇ ਨੂੰ ਚਲੇ ਜਾਣਾ ਹੈ।

ਰਿਸਾਲਦਾਰ ਸਰਮਸਤ ਖ਼ਾਨ, ਕਾਜ਼ੀ ਖ਼ੁਦਾ ਬਖ਼ਸ਼, ਰਿਸਾਲਦਾਰ ਮੀਰਾਂ ਬਖਸ਼, ਸ਼ੇਰ ਖ਼ਾਨ ਸਵਾਰ, ਨੱਥੂ ਆਦਿ ਕੋਟਲੇ ਤੋਂ ਰੜ ਤਕ ਬਾਰਾਂ ਕੁ ਮੀਲ ਪਿਛੇ ਲਗੇ ਚਲੇ ਗਏ ਤੇ ਇਥੋਂ ਕੋਟਲੇ ਨੂੰ ਮੁੜ ਗਏ। ਇਹ ਭੀ ਹਵਾਈ ਉਡੀ ਹੋਈ ਸੀ ਕਿ ਰਾਮਪੁਰ ਆਦਿ ਦੇ ਕੂਕਿਆਂ ਦਾ ਇਕ ਹੋਰ ਜਥਾ ਕੋਟਲੇ ਉੱਤੇ ਇਕ ਹੋਰ ਹੱਲਾ ਕਰੇਗਾ। ਜਿਸ ਵੇਲੇ ਦਸ ਗਿਆਰਾਂ ਬਜੇ (੧੫ ਜਨਵਰੀ ੧੮੭੨) ਦੇ ਕਰੀਬ ਕੂਕੇ ਰੜ ਪੁੱਜੇ ਤਾਂ ਇਨ੍ਹਾਂ ਦੀ ਗਿਣਤੀ ਸੱਤਰ ਅੱਸੀ ਕੁ ਸੀ। ਇਸ ਪਿੰਡ ਦੇ ਛੇ ਕੂਕੇ ਗੁਰਦਿਤ ਸਿੰਘ, ਹੀਰਾ ਸਿੰਘ, ਬਿਸ਼ਨ ਸਿੰਘ, ਕਰਮ ਸਿੰਘ, ਸੰਦਰ ਸਿੰਘ ਤੇ ਹਰਨਾਮ ਸਿੰਘ ਤਾਂ ਆਪਣੇ ਘਰਾਂ ਨੂੰ ਚਲੇ ਗਏ ਤੇ ਬਾਕੀ ਸਾਰੇ ਬਾਹਰ ਪਿੱਪਲ ਵਾਲੇ ਖੂਹ ਉੱਤੇ ਬੰਸੀ ਦੀ ਹੱਟੀ ਕੋਲ

Digitized by Panjab Digital Library/ www.panjabdigilib.org