ਮਲੇਰ ਕੋਟਲ ਉਤੇ ਹੱਲਾ ਤੇ ਰੜ ਵਿਚ ਗ੍ਰਿਫ਼ਤਾਰੀ
੧੭੩
ਟਿਕ ਗਏ। ਇਨ੍ਹਾਂ ਦੇ ਲਹੂ ਨਾਲ ਭਰੇ ਗੰਡਾਸੇ ਤੇ ਤਲਵਾਰਾਂ ਵੇਖ ਕੇ ਪਿੰਡ ਵਾਲੇ ਡਰ ਗਏ ਤੇ ਘਰਾਂ ਤੋਂ ਬਾਹਰ ਨੂੰ ਭੱਜ ਗਏ। ਅਤਰ ਸਿੰਘ ਲੰਬੜਦਾਰ ਰੜ ਤੇ ਭੂਪ ਸਿੰਘ ਜ਼ਿਮੀਂਦਾਰ ਨੇ ਠਾਣੇ ਖਬਰ ਦੇਣ ਲਈ ਜਮਾਂਦਾਰ ਜੈਮਲ ਸਿੰਘ (ਭੂਪ ਸਿੰਘ ਦੇ ਭਤੀਜੇ) ਨੂੰ ਸ਼ੇਰਪੁਰ ਭੇਜਿਆ।
ਅਮਰ ਗੜ੍ਹ (ਰਿਆਸਤ ਪਟਿਆਲਾ) ਦਾ ਨਾਇਬ ਨਾਜ਼ਿਮ ਸੱਯਦ ਨਿਆਜ਼ ਅਲੀ ਇਸ ਵੇਲੇ (੧੫ ਜਨਵਰੀ ਦੀ ਦੁਪਹਿਰੇ) ਸ਼ੇਰਪੁਰ ਸੀ। ਰਿਪੋਰਟ ਮਿਲਦੇ ਸਾਰ ਸੱਯਦ ਨਿਆਜ਼ ਅਲੀ ਨੇ ਤਿੰਨ ਸਵਾਰ ਤੇ ਇਕ ਮੁਹੱਰਰ ਨਾਲ ਲਿਆ ਤੇ ਰਾਤ ਨੂੰ ਚਲ ਪਿਆ। ਰਸਤੇ ਵਿਚ ਪਿੰਡ ਰਾਮ ਨਗਰ ਸੀ। ਨਾਇਬ ਨਾਜ਼ਿਮ ਨੇ ਇਥੇ ਦੇ ਲੰਬੜਦਾਰ ਪੰਜਾਬ ਸਿੰਘ ਨੂੰ ਭੀ ਆਪਣੇ ਨਾਲ ਲੈ ਲਿਆ। ਇਹ ਇਕ ਬਜੇ ਬਾਦ ਦੁਪਹਿਰ ਰੜ ਪੁਜੇ।
ਨਾਇਬ ਨਾਜ਼ਿਮ ਸੱਯਦ ਨਿਆਜ਼ ਅਲੀ ਨੇ ਮਿਸਟਰ ਐਲ. ਕਾਵਨ ਮੈਜਿਸਟ੍ਰੇਟ ਦੇ ਸਾਹਮਣੇ ੧੮ ਜਨਵਰੀ ਨੂੰ ਆਪਣੇ ਬਿਆਨ ਵਿਚ ਦੱਸਿਆ:-
੧੫ ਜਨਵਰੀ ਨੂੰ ਦੁਪਹਿਰ ਕੁ ਵੇਲੇ ਰੜ ਤੋਂ ਇਕ ਜਮਾਂਦਾਰ ਆਇਆ ਤੇ ਉਸ ਨੇ ਮੈਨੂੰ ਸ਼ੇਰਪੁਰ ਰਿਪੋਰਟ ਦਿੱਤੀ ਕਿ ਕੂਕਿਆਂ ਦੇ ਇਕ ਜੱਥੇ ਨੇ ਕੋਟਲੇ ਵਿਚ ਫ਼ਸਾਦ ਕੀਤਾ ਸੀ ਤੇ ਉਹ ਰੜ ਆਇਆ ਹੋਇਆ ਹੈ। ਮੈਂ ਝੱਟ ਤਿੰਨ ਸਵਾਰ ਤੇ ਇਕ ਮੁਹੱਰਰ ਲੈ ਕੇ ਰੜ ਨੂੰ ਤੁਰ ਪਿਆ। ਇਕ ਬਜੇ ਦੁਪਹਿਰ ਪਿਛੋਂ ਓਥੇ ਪੁੱਜਾ। ਮੈਂ ਪਿੰਡੋਂ ਬਾਹਰ ਤੀਹ ਚਾਲੀ ਕਦਮ ਦੀ ਵਿਥ ਤੇ ਜੰਗਲ ਵਿਚ ੬੮ ਕੂਕੇ ਦੇਖੇ ਜਿਨ੍ਹਾਂ ਵਿਚ ੨੯ ਫੱਟੜ ਸਨ, ਕੁਝ ਨੂੰ ਮਾਮੂਲੀ ਝਰੀਟਾਂ ਹੀ ਸਨ। ਮੈਂ ਉਨ੍ਹਾਂ ਨੂੰ ਪੁਛਿਆ ਤੁਸੀ ਕਿੱਥੋਂ ਆਏ ਹੋ। ਉਨ੍ਹਾਂ ਨੇ ਕਿਹਾ ਅਸੀਂ ਮਲੌਦ ਅਤੇ ਕੋਟਲੇ ਤੇ ਹੱਲਾ ਕਰ ਕੇ
Digitized by Panjab Digital Library/ www.panjabdigilib.org