ਪੰਨਾ:ਕੂਕਿਆਂ ਦੀ ਵਿਥਿਆ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੪

ਕੂਕਿਆਂ ਦੀ ਵਿਥਿਆ

ਆਏ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਹਥਿਆਰ ਛੱਡ ਦਿਓ। ਕੁਝ ਤਾਂ ਹਥਿਆਰ ਰੱਖ ਦੇਣਾ ਮੰਨ ਗਏ, ਦੂਸਰਿਆਂ ਨੇ ਨਾਂਹ ਕਰ ਦਿਤੀ ਤੇ ਇਸ ਬਾਬਤ ਝਗੜਨ ਲਗ ਪਏ। ਅੰਤ ਓਨ੍ਹਾਂ ਨੇ ੧੬ ਤਲਵਾਰਾਂ, ਇਕ ਬਰਛਾ, ਕੁਝ ਗੰਡਾਸੇ, ਕੁਹਾੜੀਆਂ (ਟਕੂਏ) ਤੇ ਲਾਠੀਆਂ ਦੇ ਦਿੱਤੀਆਂ। ਕਚਹਿਰੀ ਵਿਚ ਜੋ ਤਲਵਾਰਾਂ ਹਨ ਇਹ ਓਹੀ ਹਨ ਜੋ ਉਨ੍ਹਾਂ ਨੇ ਦਿੱਤੀਆਂ ਸਨ। ਮੈਂ ਇਨ੍ਹਾਂ, ੬੮ ਕੂਕਿਆਂ) ਨੂੰ ਗ੍ਰਿਫਤਾਰ ਕਰ ਕੇ ਸ਼ੇਰਪੁਰ ਲੈ ਗਿਆ। ਓਥੇ ਕੋਟਲੇ ਦੇ ਕੋਈ ਫੌਜੀ ਤੇ ਦੂਸਰੇ ਆਦਮੀ ਨਹੀਂ ਸਨ। ਮੈਨੂੰ ਕੋਟਲਿਓਂ ਕੋਈ ਇਤਲਾਹ ਨਹੀਂ ਸੀ ਮਿਲੀ। ਓਨ੍ਹਾਂ ਕੋਲ ਚਾਰ ਘੋੜੇ ਸਨ। ਇਨ੍ਹਾਂ ਵਿਚੋਂ ਤਿੰਨ ਮਲੌਦ ਦੇ ਸਰਦਾਰ ਦੇ ਹਨ ਤੇ ਇਕ ਕਿਸੇ ਕੋਟਲੇ ਵਾਲੇ ਦਾ। ਉਨ੍ਹਾਂ ਪਾਸ ਕੋਟਲੇ ਦੇ ਇਕ ਚਪੜਾਸੀ ਦੀ ਚਪੜਾਸ ਸੀ। ਮੈਂ ਕਚਹਿਰੀਓਂ ਬਾਹਰ ਘੋੜਿਆਂ ਨੂੰ ਪਛਾਣਦਾ ਹਾਂ। ਇਹ ਮੇਰੇ ਸਾਹਮਣੇ ਵਾਲੇ ੧੬ ਆਦਮੀ ਤੇ ੨ ਇਸਤ੍ਰੀਆਂ ਓਨ੍ਹਾਂ ਵਿੱਚੋਂ ਹੀ ਹਨ ਜਿਨ੍ਹਾਂ ਨੂੰ ਮੇਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਮੋਹਰੀ ਸਕਰੌਦੀ ਵਾਲੇ ਹੀਰਾ ਸਿੰਘ ਤੇ ਲਹਿਣਾ ਸਿੰਘ ਅਤੇ ਕੋਟਲੇ ਦੇ ਪਿੰਡ ਫਰਵਾਹੀ ਦਾ ਲੰਬੜਦਾਰ ਗੁਰਮੁੱਖ ਸਿੰਘ ਸਨ। ਉਨ੍ਹਾਂ ਮੈਨੂੰ ਦੱਸਿਆ ਸੀ ਕਿ ਅਸੀਂ ਭੈਣੀ ਤੋਂ ਕੋਟਲੇ ਦੇ ਗਊਆਂ ਮਾਰਨ ਵਾਲਿਆਂ


*ਚਿੱਠੀ ਟੀ. ਡੀ. ਫ਼ੋਰਸਾਈਥ ਜੋਗ ਸਕਤ੍ਰ ਸਰਕਾਰ ਪੰਜਾਬ ਦਿਲੀ, ੨੦ ਜਨਵਰੀ ੧੮੭੨; ਐਲ. ਕਾਵਨ ਜੋਗ ਕਮਿਸ਼ਨਰ ਅੰਬਾਲਾ, ਚਿਠੀ ਨੰ: ੧੫, ੧੭ ਜਨਵਰੀ ੧੮੭੨, ਪੈਰਾ ੭; ਚਿੱਠੀ ੧੬ ਜਨਵਰੀ ੧੮੭੨, ਪੈਰਾ ੨; ਤਾਰ ਵਲੋਂ ਮਹਾਰਾਜਾ ਪਟਿਆਲਾ ਜੋਗ ਸਕਤ੍ਰ ਸਰਕਾਰ ਪੰਜਾਬ ਦਿਲੀ, ੧੭ ਜਨਵਰੀ ੧੮੭੨; ਬਿਆਨ ਸ਼ੇਰ ਖ਼ਾਨ ਸਵਾਰ, ਭੂਪ ਸਿੰਘ ਜ਼ਿਮੀਂਦਾਰ ਰੜ, ਅਤਰ ਸਿੰਘ ਲੰਬੜਦਾਰ ਰੜ, ਜਾਨੀ ਲੰਬੜਦਾਰ ਭੋਡੋਂ, ਰਿਸਾਲਦਾਰ ਸਰਮਸਤ ਖਾਨ, ਗੁਲਾਬ ਸਿੰਘ ਲੰਬੜਦਾਰ ਰੜ।

Digitized by Panjab Digital Library/ www.panjabdigilib.org