ਪੰਨਾ:ਕੂਕਿਆਂ ਦੀ ਵਿਥਿਆ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੇਰ ਕੋਟਲੇ ਉਤੇ ਹੱਲਾ ਤੇ ਰੜ ਵਿਚ ਗ੍ਰਿਫ਼ਤਾਰੀ

੧੭੫

ਨੂੰ ਮਾਰਨ ਦੀ ਮਨਸ਼ਾ ਨਾਲ ਚੱਲੇ ਸਾਂ ਅਤੇ ਰਾਹ ਵਿਚ ਮਲੌਦ ਨੂੰ ਹਥਿਆਰ ਲੈਣ ਲਈ ਮੁੜ ਪਏ ਸਾਂ। ਉਨ੍ਹਾਂ ਮੈਨੂੰ ਇਹ ਨਹੀਂ ਦੱਸਿਆ ਕਿ ਕੋਟਲੇ ਤੋਂ ਬਾਦ ਉਹਨਾਂ ਦੀ ਮਨਸ਼ਾ ਕੀ ਕਰਨ ਦੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੁਕਾਬਲਾ ਕਰਨ ਦਾ ਕੋਈ ਫ਼ਾਇਦਾ ਨਹੀਂ, ਮੈਨੂੰ ਤਾਂ ਭਾਵੇਂ ਤੁਸੀਂ ਕਾਬੂ ਕਰ ਹੀ ਲਓ, ਪਰ ਮਹਾਰਾਜਾ ਸਾਹਿਬ ਤੁਹਾਡਾ ਇਕ ਬੰਦਾ ਭੀ ਜੀਊਂਦਾ ਨਹੀਂ ਛੱਡਣਗੇ। ਹਥਿਆਰ ਲੈ ਲੈਣ ਪਿਛੋਂ ਮੈਂ ਕੁਝ ਆਦਮੀ ਇਕੱਠੇ ਕੀਤੇ ਤੇ ਕੂਕਿਆਂ ਨੂੰ ਸ਼ੇਰਪੁਰ ਪਹੁੰਚਾਇਆ ਜਾ ਰੜ ਤੋਂ ਚਾਰ ਕੋਹ ਹੈ। ਮੈਂ ਕੈਦੀਆਂ ਨੂੰ ਇਕ ਦਿਨ ਸ਼ੇਰਪਰ ਰੱਖਿਆ ਤੇ ਫੇਰ (੧੭ ਜਨਵਰੀ ਨੂੰ) ਉਨ੍ਹਾਂ ਨੂੰ ਤੁਹਾਡੇ ਪਾਸ ਕੋਟਲੇ ਭੇਜ ਦਿੱਤਾ।*








*ਟਾਕਰੇ ਤੇ ਪੁਸ਼ਟੀ ਲਈ ਹੋਰ ਦੇਖੋ ਬਿਆਨ ਪੰਜਾਬ ਸਿੰਘ ਲੰਬੜਦਾਰ ਰੜ, ਨਰੈਣ ਸਿੰਘ ਮੁਖਤਾਰ ਮਲੌਦ, ੧੮ ਜਨਵਰੀ ੧੮੭੨।

Digitized by Panjab Digital Library/ www.panjabdigilib.org