ਪੰਨਾ:ਕੂਕਿਆਂ ਦੀ ਵਿਥਿਆ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਕੂਕਿਆਂ ਦੀ ਵਿਥਿਆ

ਮਿੱਠੀ ਮਿੱਠੀ ਨਿਖੇਧੀ ਨਾਲ ਇਸ ਦੇ ਮੰਦੇ ਅਬਰਾਂ ਨੂੰ ਪਰੇ ਰੱਖਣ ਲਈ ਯਤਨ ਆਰੰਭੇ ਅਤੇ ਲੋਕਾਂ ਨੂੰ ਸਿੱਖੀ ਜੀਵਨ ਵਲ ਜ਼ਰਾ ਕੁ ਜ਼ਿਆਦਾ ਉਤਸਾਹ ਨਾਲ ਪ੍ਰੇਰਨਾ ਸ਼ੁਰੂ ਕੀਤਾ, ਤਾਂ ਕਿ ਉਨਾਂ ਦੀ ਰੁਚੀ ਸਿਖ ਆਦਰਸ਼ ਵਲ ਝੁਕਦੀ ਜਾਏ ਅਤੇ ਸਿੱਖ ਸਰਦਾਰ ਆਪਣੇ ਦੇਸ਼ ਦੇ ਪੂਰਵਾਧਿਕਾਰੀ ਮੁਗ਼ਲ ਤੇ ਪਠਾਣ ਹਾਕਮਾਂ ਦੀ ਤਰ੍ਹਾਂ ਪੂਜਾ-ਪਾੜਕ ਬਘਿਆੜਾਂ ਦੀ ਥਾਂ ਪ੍ਰਜਾਪਾਲਕ ਜਥੇਦਾਰ ਬਣਨ।

ਮਾਲਵੇ ਵਿਚ ਨਿਰਮਲੇ ਸੰਤ ਸਨ; ਅਨੰਦਪੁਰ ਵਿਚ ਬਾਬਾ ਨੈਣਾ ਸਿੰਘ ਨਿਹੰਗ ਸਨ, ਜਿਨ੍ਹਾਂ ਦੇ ਕਿ ਅਨੁਸਾਰੀ ਬਾਬਾ ਫੂਲਾ ਸਿੰਘ ਨਿਹੰਗ ਹੋਏ ਹਨ; ਮਾਝੇ ਵਿਚ ਡੇਰਾ ਬਾਬਾ ਬੰਦਾ ਸਿੰਘ (ਰਿਆਸਤ ਜੰਮੂ) ਦੇ ਮਹੰਤ ਬਾਬਾ ਜੁਝਾਰ ਸਿੰਘ ਨੇ ਲੋਕਾਂ ਨੂੰ ਸਿਖੀ ਵਲ ਪ੍ਰੇਰਿਤ ਕੀਤਾ ਅਤੇ ਬਾਬਾ ਸਾਹਿਬ ਸਿੰਘ ਬੇਦੀ ਦਾ ਸਿੱਖ ਸਰਦਾਰਾਂ, ਅਤੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ, ਉਤੇ ਬੜਾ ਅਸਰ ਸੀ। ਲਹਿੰਦੇ ਵਲ ਅੱਡਣ-ਸ਼ਾਹੀ ਸੰਤ ਦਾ ਬੜਾ ਪ੍ਰਚਾਰ ਸੀ। ਇਸੇ ਤਰਾਂ ਪੋਠੋਹਾਰ ਤੇ ਛਛ-ਹਜ਼ਾਰੇ ਦੇ ਇਲਾਕੇ ਵਿਚ ਭੀ ਸਿਖੀ ਪ੍ਰਚਾਰ ਦੀ ਹੋ ਜਾਰੀ ਹੋ ਗਈ ਸੀ ਜਿਸ ਦਾ ਇਕ ਉੱਘਾ ਕੇਂਦਰ ਹਜ਼ਰੋ ਵਿਚ ਸੀ ਜਿਥੇ ਕਿ ਸਾਈ ਸਾਹਿਬ ਭਗਤ ਜਵਾਹਰ ਮੱਲ ਦੀ ਛੋਹ ਨਾਲ ਲੋਕੀਂ ਗੁਰਸਿਖੀ ਦੇ ਮੰਡਲ ਵਲ ਖਿਚੇ ਚਲੇ ਆ ਰਹੇ ਸਨ। ਇਸੇ ਮੰਡਲ ਦੇ ਇਕ ਉੱਘੇ ਚਮਕਦੇ ਤਾਰੇ ਭਾਈ ਬਾਲਕ ਸਿੰਘ ਹੋਏ ਹਨ, ਜਿਨ੍ਹਾਂ ਦੇ ਸਮੇਂ ਉਨ੍ਹਾਂ ਦੇ ਸ਼ਰਧਾਲੂ ਜਗਿਆਸੀ ਯਾ ਅਭਿਆਸੀ ਕਰਕੇ ਪ੍ਰਸਿਧ ਹੋਏ ਅਤੇ ਜਿਨ੍ਹਾਂ ਦੇ ਕਿ ਆਧਾਰ ਉਤੇ ਮੌਜੂਦਾ ਨਾਮਧਾਰੀ ਯਾ ਕੂਕਾ ਫਿਰਕੇ ਦੀ ਉਸਾਰੀ ਖੜੀ ਹੋਈ।

ਸਾਈਂ ਸਾਹਿਬ ਭਗਤ ਜਵਾਹਰ ਲ ਦੇ ਪਿਤਾ ਭਗਤ ਦਿਆਲਚੰਦ, ਪ੍ਰਸਿਧ ਦਿਆਲਾ ਭਗਤ, ਹਰੀਪੁਰ (ਹਜ਼ਾਰਾ) ਤੋਂ ਤਿੰਨ ਕੁ ਮੀਲ ਦੀ ਵਿਥ ਤੇ ਪਿੰਡ ਸਰਾਇ ਸਾਲਿਹ ਵਿਚ ਰਿਹਾ ਕਰਦੇ ਸਨ। ਆਪ ਸੰਸਕ੍ਰਿਤ ਦੇ ਵਿਦ੍ਵਾਨ, ਪੰਡਤ ਤੇ ਵੈਦ ਸਨ। ਪਹਿਲਾਂ ਆਪ ਵੈਸ਼ਨੂ ਮਤ ਦੇ ਧਾਰਨੀ ਸਨ। ਆਪ ਦਾਣੇ ਧੋ ਕੇ ਪਹਾਉਂਦੇ, ਲਕੜੀਆਂ ਧੋ ਕੇ ਬਾਲਦੇ ਅਤੇ ਆਪਣੀ ਹੱਥੀਂ

Digitized by Panjab Digital Library/ www.panjabdigilib.org