੧੭੮
ਕੂਕਿਆਂ ਦੀ ਵਿਥਿਆ
ਅੱਲੀ ਮਿਲ ਪਏ। ਸੱਯਦ ਨਿਆਜ਼ ਅਲ ਨੇ ਦਸਿਆ ਕਿ ਸ਼ੇਰਪੁਰ ਦੇ ਲਾਗੇ ਰੜ ਤੋਂ ਕੂਕਿਆਂ ਦਾ ਲਗ-ਭਗ ਸਾਰੇ ਦਾ ਸਾਰਾ ਜਥਾ ਫੜ ਲਿਆ ਗਿਆ ਹੈ। ਜਿਸ ਵੇਲੇ ਇਹ ਕੋਟਲੇ ਪੁੱਜੇ ਤਾਂ ਕੋਟਲੇ ਦੇ ਲੋਕ ਬੜੇ ਘਬਰਾਏ ਹੋਏ ਸਨ ਕਿਉਂਕਿ ਹਵਾਈਆਂ ਉਡ ਰਹੀਆਂ ਸਨ ਕਿ ਕੂਕਿਆਂ ਦੇ ਜਥੇ ਮਲੇਰ ਕੋਟਲੇ ਵਲ ਧਾਈ ਕਰੀ ਆ ਰਹੇ ਹਨ ਤੇ ਉਨ੍ਹਾਂ ਦੇ ਦੂਸਰੇ ਹੱਲੇ ਦਾ ਡਰ ਹੈ। ਪਰ ਆਲੇ ਦੁਆਲੇ ਦੀਆਂ ਰਿਆਸਤਾਂ ਦੇ ਫੌਜੀ ਦਸਤੇ ਪੁੱਜ ਗਏ ਦੇਖ ਕੇ ਉਨ੍ਹਾਂ ਦੀ ਧੀਰਜ ਬੱਝ ਗਈ।
੧੭ ਜਨਵਰੀ ਦੀ ਸਵੇਰੇ ਮਿਸਟਰ ਕਾਵਨ ਤੇ ਲੈਫ਼ਟਿਨੋਟ ਕਰਨਲ ਪਰਕਿਨਜ਼ ਨੇ ਕੋਟਲੇ ਸ਼ਹਿਰ ਤੇ ਮੌਕੇ ਦੀ ਦੇਖ ਭਾਲ ਕੀਤੀ। ੧੨ ਬਜੇ ਦੁਪਹਿਰ ਤਕ ਸ਼ੇਰਪੁਰੋਂ ਚੂੰਕਿ ਕੈਦੀਆਂ ਦਾ ਜਥਾ ਕੋਟਲੇ ਨਹੀਂ ਸੀ ਪੁੱਜਾ, ਇਸ ਲਈ ਪਰਕਿਨਜ਼ ਕਾਵਨ ਨਾਲ ਸਲਾਹ ਕਰਕੇ, ਕੁਝ ਘੋੜ-ਚੜ੍ਹੇ ਨਾਲ ਲੈ ਕੇ ਆ ਗਿਆ ਤੇ ਕੋਟਲਿਓਂ ਛੇ ਕੁ ਮੀਲਾਂ ਤੋਂ ਉਨ੍ਹਾਂ ਨੂੰ ਨਾਲ ਲੈ ਆਇਆਂ। ਇਹ ਚਾਰ ਕੁ ਬਜੇ ਕੋਟਲੇ ਪੁੱਜੇ।
ਜਿਸ ਵੇਲੇ ਕੁਕੇ ਕੋਟਲੇ ਪੁੱਜੇ ਤਾਂ ਇਨ੍ਹਾਂ ਦੀ ਗਿਣਤੀ ੬੮ ਸੀ। ਇਨ੍ਹਾਂ ਵਿਚ ੨ ਇਸਤ੍ਰੀਆਂ ਸਨ ਜੋ ਰਿਆਸਤ ਪਟਿਆਲਾ ਦੇ ਰਹਿਣ ਵਾਲੀਆਂ ਸਨ। ਡਿਪਟੀ ਕਮਿਸ਼ਨਰ ਕਾਵਨ ਨੇ ਇਨ੍ਹਾਂ ਨੂੰ ਪਟਿਆਲੇ ਪਹੁੰਚਾ ਦੇਣ ਲਈ ਪਟਿਆਲਾ ਫੌਜ ਦੇ ਕਮਾਨ-ਅਫ਼ਸਰ ਦੇ ਹਵਾਲੇ ਕਰ ਦਿੱਤਾ ਅਤੇ ਬਾਕੀਆਂ ਨੂੰ ਤਤਕਾਲ ਤੋਪਾਂ ਨਾਲ ਉਡਾ ਦੇਣ ਦੀ ਪੱਕੀ ਧਾਰ ਲਈ। ਅਸਲ ਵਿਚ ਤਾਂ ਕਾਵਨ ਨੇ ਇਨ੍ਹਾਂ ਨੂੰ ਮਾਰ ਮੁਕਾਉਣ ਦੀ ਪਹਿਲਾਂ ਹੀ ਧਾਰੀ ਹੋਈ ਸੀ। ਆਪਣੀ ੧੭ ਜਨਵਰੀ ਦੀ ਕੂਕਿਆਂ ਦੇ ਜਥੇ ਦੇ ਕੋਟਲੇ ਪੁਜਣ ਤੋਂ ਪਹਿਲਾਂ ਕਮਿਸ਼ਨਰ ਅੰਬਾਲੇ ਨੂੰ ਲਿਖੀ ਹੋਈ ਚਿੱਠੀ ਨੰਬਰ ੧੫ ਦੇ ਪੈਰਾ ਨੰ: ੧੧ ਵਿਚ ਲਿਖਦਾ ਹੈ ‘ਮੈਂ ਹਰ ਘੜੀ ਕੈਦੀਆਂ ਦੇ ਰੜੋਂ ਆਉਣ ਦੀ ਉਡੀਕ ਵਿਚ ਹਾਂ। ਮੇਰਾ ਇਰਾਦਾ ਉਨ੍ਹਾਂ ਸਾਰਿਆਂ ਨੂੰ ਜੋ ਮਲੌਦ ਤੇ ਕੋਟਲੇ ਦੇ ਹੱਲਿਆਂ
Digitized by Panjab Digital Library/ www.panjabdigilib.org