ਪੰਨਾ:ਕੂਕਿਆਂ ਦੀ ਵਿਥਿਆ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

੧੮੧

ਮੈਂ ਇਹ ਨੋਟ ਆਪਣੀ ਜੇਬ ਵਿਚ ਪਾ ਲਿਆ ਤੇ ਮੁੜ ਇਸ ਦਾ ਕੋਈ ਖਿਆਲ ਨਾ ਕੀਤਾ। ਇਸ ਵਿਚ ਕੇਵਲ ਇਕ ਸੂਚਨਾ ਯਾ ਸੈਨਤ ਹੀ ਸੀ ਜਿਸ ਨੂੰ ਮੰਨਿਆਂ ਨਹੀਂ ਸੀ ਜਾ ਸਕਦਾ ਕਿਉਂਕਿ ਓਸ ਵੇਲੇ ਫੜੇ ਹੋਏ ਕੂਕੇ ਕੋਟਲੇ ਨੂੰ ਲਿਆਏ ਜਾ ਰਹੇ ਸਨ ਤੇ ਰਾਹ ਵਿਚ ਸਨ।’

ਇਸ ਸਭ ਕੁਝ ਦੇ ਹੁੰਦੇ ਹੋਏ ਭੀ ਮਿਸਟਰ ਕਾਵਨ ਨੇ ਆਪਣੀ ਪੱਕੀ ਠਾਣ ਲਈ ਗੱਲ ਨੂੰ ਪੂਰਾ ਕਨ ਲਈ ੫0 ਕੂਕਿਆਂ ਦੇ ਓਸੇ ਲੌਢੇ ਵੇਲੇ (੧੭ ਜਨਵਰੀ ੧੮੭੨ ਨੂੰ) ਤੋਪਾਂ ਨਾਲ ਉਡਾਏ ਜਾਣ ਦਾ ਹੁਕਮ ਦੇ ਦਿੱਤਾ। ਤੋਪਾਂ ਕੋਟਲੇ ਦੇ ਪਰੇਟ ਮੈਦਾਨ (ਪੈਰੇਡ ਗਰਾਉਂਡ) ਵਿਚ ਗੱਡੀਆਂ ਗਈਆਂ ਅਤੇ ਪਟਿਆਲਾ, ਨਾਭਾ ਤੇ ਮਲੇਰ ਕੋਟਲਾ ਰਿਆਸਤ ਦੇ ਫੌਜੀਆਂ ਦੇ ਸਾਮ੍ਹਣੇ ਕੂਕੇ ਤੋਪਾਂ ਨਾਲ ਬੰਨ੍ਹ ਕੇ ਉਡਾਏ ਜਾਣੇ ਸ਼ੁਰੂ ਹੋ ਗਏ। ਜਿਸ ਵੇਲੇ ਕੂਕੇ ਇਸ ਤਰ੍ਹਾਂ ਉਡਾਏ ਜਾ ਰਹੇ ਸਨ ਤਾਂ ਇਕ ਕੂਕਾ ਗਾਰਦ ਵਿਚੋਂ ਨਿਕਲ ਕੇ ਕਾਵਨ ਨੂੰ ਜਾ ਪਿਆ ਤੇ ਉਸ ਦੀ ਦਾੜ੍ਹੀ ਫੜ ਕੇ ਉਸ ਦੀ ਸੰਘੀ


[January 17 1872.]

3. Earlier in the day, before or about noon, as I was riding through the town of Kotla, a letter was put into my hand from Mr. Forsyth, who had arrived at Ludhiana late on the previous night. This note was to the effect that he had heard of the capture of the rebels, and that, in the present state of the country, it would be better that they should be detained in the Patiala fort of Sherpur till be could send out a sufficiently strong guard to take charge of them. This note did dot contain any instructions to have them brought to trial I put the note in my pocket and thought no more about it. it contained only a suggestion which could not be acted on, for the captured Kukas were then close to Kotla on their way in. [From L. Cowan, Mussourie, to the Offg. Secy. to Govt. Punjab, 8th April, 1872]

Digitized by Panjab Digital Library/ www.panjabdigilib.org