ਪੰਨਾ:ਕੂਕਿਆਂ ਦੀ ਵਿਥਿਆ.pdf/189

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੮੫
ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ

ਥਾਵਾਂ ਦੇ ਬੁੱਚੜਾਂ ਨੂੰ ਮਾਰ ਕੇ ਬਾਕੀਆਂ ਨੂੰ ਡਰਾਉਣਾ ਤੇ ਇਸ ਕੰਮ ਨੂੰ ਬੰਦ ਕਰਾਉਣਾ ਹੀ ਸੀ, ਅਤੇ ਮਲੌਦ ਓਹ ਇਸ ਵਿਚ ਸਫਲਤਾ ਲਈ ਹਥਿਆਰਾਂ ਵਾਸਤੇ ਗਏ ਸਨ। ਭਾਵੇਂ ਕੁਝ ਕੁ ਗਵਾਹਾਂ ਨੇ ਆਪਣੇ ਬਿਆਨਾਂ ਵਿਚ ਇਹ ਕਿਹਾ ਸੀ ਕਿ ਕੂਕੇ ਭਾਈ ਰਾਮ ਸਿੰਘ ਨੂੰ ਰਾਜ-ਗੱਦੀ ਤੇ ਬਿਠਾਉਣ ਦੀਆਂ ਗੱਲਾਂ ਕਰਿਆ ਕਰਦੇ ਸਨ, ਤੇ ਉਹ ਕੂਕਿਆਂ ਦਾ ਰਾਜ ਕਾਇਮ ਕਰਨਾ ਚਾਹੁੰਦੇ ਸਨ, ਪਰ ਇਹ ਗਵਾਹੀਆਂ ਕੇਵਲ ਭਾਈ ਰਾਮ ਸਿੰਘ, ਉਨ੍ਹਾਂ ਦੇ ਸੂਬਿਆਂ ਅਤੇ ਕੂਕਿਆਂ ਨੂੰ ਰਾਜ-ਵਿਦਰੋਹੀ ਦੱਸ ਕੇ ਫਸਾਉਣ ਅਤੇ ਸਰਕਾਰੀ ਅਫਸਰਾਂ ਦੀ ਹਾਂ ਵਿਚ ਹਾਂ ਮਿਲਾਉਣ ਲਈ ਇੱਕੜ ਦੁੱਕੜ ਮਸਤਾਨੇ ਕੂਕਿਆਂ ਦੀਆਂ ਅਵੇਸਲੇ ਹੀ ਲਾ-ਪਰਵਾਹੀ ਵਿਚ ਕੀਤੀਆਂ ਮਾਮੂਲੀ ਗੱਲਾਂ ਨੂੰ ਖਿੱਚ ਵਧਾ ਕੇ ਦਿੱਤੀਆਂ ਗਈਆਂ ਜਾਪਦੀਆਂ ਹਨ, ਨਹੀਂ ਤਾਂ ਸਾਰੇ ਰੀਕਾਰਡ ਵਿਚ ਸਰਕਾਰ ਪੰਜਾਬ ਅਤੇ ਸਰਕਾਰ ਹਿੰਦ ਕੋਈ ਐਸੀ ਗੱਲ ਕੂਕਿਆਂ ਦੇ ਵਿਰੁਧ ਨਹੀਂ ਕੱਢ ਸਕੀ ਜਿਸ ਤੋਂ ਰਾਜ-ਵਿਦਰੋਹ ਲਈ ਕੂਕਿਆਂ ਦੀ ਕੋਈ ਬਾਕਾਇਦਾ ਸੰਗਠਿਤ ਸਾਜ਼ਿਸ਼ ਸਾਬਤ ਕੀਤੀ ਜਾ ਸਕੇ। ਕਾਵਨ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਭੀ ੧੬ ਤਾਰੀਖ ਨੂੰ ਹੀ ਸਾਰਾ ਖਤਰਾ ਖਤਮ ਹੋ ਚੁੱਕਾ ਸੀ, ਕੂਕੇ ਬਲਵਈਆਂ ਦੀ ਗਿਣਤੀ ਸਵਾ ਸੌ ਤੋਂ ਜ਼ਿਆਦਾ ਕਦੇ ਨਹੀਂ ਸੀ ਵਧੀ, ਸਾਰੇ ਦੋਸ਼ੀ ਕੂਕੇ ਫੜੇ ਜਾ ਚੁੱਕੇ ਸਨ, ਅਮਨ ਕਾਇਮ ਹੋ ਗਿਆ ਸੀ, ਫੌਜ ਦੀ ਲੋੜ ਨਹੀਂ ਸੀ ਰਹੀ, ਬਲਕਿ ਕਮਿਸ਼ਨਰ ਅੰਬਾਲਾ ਦੇ ਕੋਟਲੇ ਆਉਣ ਦੀ ਭੀ ਜ਼ਰੂਰਤ ਨਹੀਂ ਸੀ, ਪਰ ਫਿਰ ਭੀ ਸਰਕਾਰ ਦੀ ਆਗਿਆ ਬਿਨਾਂ ਅਤੇ ਕਮਿਸ਼ਨਰ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ, ਉਸ ਨੂੰ ਉਡੀਕੇ ਬਗੈਰ ਹੀ, ਬਿਨਾਂ ਕੋਈ ਪੜਤਾਲ ਕੀਤੇ ਅਤੇ ਮੁਕੱਦਮਾ ਚਲਾਏ, ਸਾਰੇ ਸਰਕਾਰੀ ਦਸਤੂਰ ਨੂੰ ਪਰੇ ਸੁਟ ਕੇ ਕਾਵਨ ਨੇ ਬੇਨਿਯਮੇ ਤੌਰ ਤੇ ਆਪਣੇ ਮਨ ਵਿਚ ਪੱਕੀ ਧਾਰੀ ਹੋਈ ਇੱਛਾ ਨੂੰ ਪੂਰਾ ਕਰਨ ਲਈ ੪੯ ਕੂਕੇ

Digitized by Panjab Digital Library/ www.panjabdigilib.org