ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਾ ਯਾ ਨਾਮਧਾਰੀ ਲਹਿਰ ਦਾ ਵਿਕਾਸ

੧੫

ਰੋਟੀ ਪਕਾ ਕੇ ਖਾਂਦੇ ਸਨ। ਆਪ ਦਾ ਨਿਜ ਜੀਵਨ ਇਤਨਾ ਸੁੱਚਾ, ਨਿਰਛਲ ਤੋਂ ਉੱਚਾ ਸੀ ਕਿ ਆਪ ਨੂੰ ਲੋਕਾਂ ‘ਭਗਤ’ ਕਰਕੇ ਸਦਦੇ ਸਨ। ਹਿੰਦੂ ਅਤੇ ਮੁਸਲਮਾਨਾਂ ਵਿਚ ਆਪ ਦੀ ਬੜੀ ਇੱਜ਼ਤ ਸੀ। ਸਰਾਇ ਸਾਲਿਹ ਦੇ ਖ਼ਾਨ ਆਪ ਦੇ ਖਾਸ ਪ੍ਰੇਮੀ ਸਨ ਅਤੇ ਆਪ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਿਚ ਆਪਣੀ ਇੱਜ਼ਤ ਸਮਝਦੇ ਸਨ, ਜਿਵੇਂ ਕਿ ਹੇਠ ਲਿਖੇ ਵਾਕੇ ਤੋਂ ਪਤਾ ਚਲਦਾ ਹੈ।

ਭਗਤ ਦਿਆਲ ਚੰਦ ਦੀ ਲੜਕੀ ਚਕਵਾਲ ਤਹਿਸੀਲ, ਜ਼ਿਲਾ ਜੇਹਲਮ, ਦੇ ਪਿੰਡ ਦਿਵਾਲੀਆਂ ਦੇ ਇਕ ਸਿਖ ਨੌਜਵਾਨ ਨਾਲ ਮੰਗੀ ਹੋਈ ਸੀ। ਜਦ ਪਿੰਡ ਦੇ ਖ਼ਾਨ ਨੂੰ ਪਤਾ ਲੱਗਾ ਕਿ ਭਗਤ ਜੀ ਲੜਕੀ ਦਾ ਵਿਆਹ ਇਥੇ ਨਹੀਂ ਕਰ ਰਹੇ ਬਲਕਿ ਰਾਵਲਪਿੰਡੀ (ਇਸ ਲਈ ਜਾ ਰਹੇ ਹਨ ਕਿ ਜੰਞ ਨੂੰ ਝਟਕਾ ਬਣਾ ਕੇ ਛਕਾਉਣ ਲਈ ਕੋਈ ਮੁਸ਼ਕਲ ਨਾ ਪੈਦਾ ਹੋ ਜਾਏ, ਤਾਂ ਖ਼ਾਨ ਨੇ ਭਗਤ ਜੀ ਨੂੰ ਕਿਹਾ ਕਿ ਅਸੀਂ ਹਰ ਤਰ੍ਹਾਂ ਤੁਹਾਡੀ ਖ਼ਿਦਮਤ ਲਈ ਹਾਜ਼ਰ ਹਾਂ, ਤੁਸੀਂ ਇਹ ਕਾਰਜ ਪਿੰਡ ਵਿਚ ਹੀ ਕਰੋ। ਖ਼ਾਨ ਨੇ ਭਗਤ ਜੀ ਦੀ ਲੜਕੀ ਦੇ ਵਿਆਹ ਦਾ ਸਾਰਾ ਖਰਚ ਆਪਣੇ ਕੋਲੋਂ ਲਾਇਆ, ਜੰਞ ਲਈ ਝਟਕੇ ਦਾ ਖੁੱਲ੍ਹਾ ਪ੍ਰਬੰਧ ਕੀਤਾ ਅਤੇ ਸੰਗ ਜਾਨੀ ਦੇ ਪੜਾਓ ਤਕ ਇਕ ਹਥਿਆਰ-ਬੰਦ ਦਸਤਾ ਮੁੜਦੇ ਵੇਲੇ ਜੰਞ ਦੇ ਨਾਲ ਭੇਜਿਆ।

ਭਗਤ ਜੀ ਦੇ ਦਿਹਾਂਤ ਪਿਛੋਂ ਉਨ੍ਹਾਂ ਦੀ ਵਿਧਵਾ ਨੂੰਹ ਬੀਬੀ ਮਹਾਂ ਦੇਵੀ ਆਪਣੇ ਸ੍ਵਰਗਵਾਸੀ ਪਤੀ ਦੇ ਛੋਟੇ ਭਰਾਵਾਂ ਨੂੰ ਨਾਲ ਲੈ ਕੇ ਰਾਵਲਪਿੰਡੀ ਚਲੀ ਗਈ। ਇਨ੍ਹਾਂ ਵਿਚੋਂ ਤਿੰਨ ਤਾਂ ਸੰਤਾਨ-ਹੀਨ ਹੀ ਗੁਜ਼ਰੇ। ਬਾਕੀ ਤਿੰਨਾਂ ਵਿਚੋਂ ਵਡੇ ਭਗਤ ਜਵਾਹਰ ਮੱਲ ਸਨ, ਦੂਸਰੇ ਭਗਤ ਹੋਸ਼ਨਾਕ ਸਿੰਘ ਤੇ ਤੀਸਰੇ ਭਗਤ ਸੋਹਣਾ ਮੱਲ।

ਭਗਤ ਜਵਾਹਰ ਮੱਲ ਛੋਟੀ ਉਮਰ ਤੋਂ ਹੀ ਧਾਰਮਿਕ ਬ੍ਰਿਤੀ ਵਾਲੇ ਸਨ, ਅਤੇ ਭਗਤੀ ਦੀ ਲਗਨ ਤਾਂ ਆਪ ਨੂੰ ਵਿਰਸੇ ਵਿਚ ਹੀ ਮਿਲੀ ਹੋਈ ਸੀ। ਰਾਵਲਪਿੰਡੀ ਵਿਚ ਸਿਖ ਸੰਗਤ ਨੇ ਆਪ ਨੂੰ ਗੁਰਬਾਣੀ ਵਲ ਹੋਰ ਜ਼ਿਆਦਾ ਪ੍ਰੇਰਿਤ ਕਰ ਦਿੱਤਾ। ਨਾਮ ਅਭਿਆਸ ਨੇ ਆਪ ਨੂੰ ਚੋਖੀ ਰੰਗਣ

Digitized by Panjab Digital Library/ www.panjabdigilib.org