ਪੰਨਾ:ਕੂਕਿਆਂ ਦੀ ਵਿਥਿਆ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬

ਕੂਕਿਆਂ ਦੀ ਵਿਥਿਆ

ਤੋਪਾਂ ਨਾਲ ਉਡਵਾ ਦਿੱਤੇ ਤੇ ਇਕ ਤਲਵਾਰਾਂ ਨਾਲ ਕੱਟਿਆ ਗਿਆ। ਇਸ ਤਰ੍ਹਾਂ ੫੦ ਦੀ ਗਿਣਤੀ ਪੂਰੀ ਹੋ ਗਈ। ਇਨ੍ਹਾਂ ਵਿਚ ਹੀ ਜਥੇ ਦੇ ਆਗੂ ਸ੍ਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਸਕਰੌਦੀ ਵਾਲੇ ਸਨ।

ਸ਼ਾਮ (੧੭ ਜਨਵਰੀ ੧੮੭੨) ਨੂੰ ਸੰਤ ਬਜੇ ਤੋਂ ਪਹਿਲਾਂ ਪਹਿਲਾਂ ਇਹ ਕਾਰਾ ਖਤਮ ਹੋ ਗਿਆ।*

ਕਮਿਸ਼ਨਰ ਟੀ. ਡੀ. ਫ਼ੋਰਸਾਈਥ ਦੇ ਬੁਲਾਏ ਹੋਏ ਭਾਈ ਰਾਮ ਸਿੰਘ ੧੮ ਜਨਵਰੀ ੧੮੭੨ ਨੂੰ ੧ ਵਜੇ ਸਵੇਰੇ (੧੭ ਜਨਵਰੀ ਦੀ ਅੱਧੀ ਰਾਤ ਤੋਂ ਬਾਦ) ਲੁਧਿਆਣੇ ਪੁਜੇ। ਕਮਿਸ਼ਨਰ ਨੇ ਉਨ੍ਹਾਂ ਦੀ ਜਲਾ-ਵਤਨੀ ਦਾ ਹੁਕਮ ਦੇ ਕੇ ੧੮ ਜਨਵਰੀ ਦੀ ਚਾਰ ਵਜੇ ਸਵੇਰ ਦੀ ਗੱਡੀ ਅਲਾਹਾਬਾਦ ਨੂੰ ਤੋਰ ਦਿੱਤਾ ਤੇ ਆਪ ਦਿਨ ਚੜ੍ਹੇ ਨਾਲ ਗੌਫ਼ ਦੇ ਰਿਸਾਲੇ ਦਾ ਇਕ ਦਸਤਾ ਤੇ ਉਸ ਨੂੰ ਨਾਲ ਲੈ ਕੇ ਮਲੇਰ ਕੋਟਲੇ ਨੂੰ ਤੁਰ ਪਿਆ।

ਜਦ ਮਿਸਟਰ ਫ਼ੋਰਸਾਈਥ ਕੋਟਲੇ ਪਹੁੰਚਾ ਤਾਂ ਕਾਵਨ ਨੇ ਉਸ ਦੀਆਂ ਚਿੱਠੀਆਂ ਰਾਹੀਂ ਪੁਜੀਆਂ ਹਿਦਾਇਤਾਂ ਅਨੁਸਾਰ ੬੬ ਵਿੱਚ ਬਾਕੀ ਰਹਿੰਦੇ ੧੬ ਕੂਕਿਆਂ ਦਾ ਨਾਜ਼ਿਮ ਤੇ ਤਹਿਸੀਲਦਾਰ ਕੋਟਲਾ ਦੀ


*ਕੋਟਲੇ ਵਿਚ ੧੭ ਜਨਵਰੀ ਦੀ ਸ਼ਾਮ ਨੂੰ ਤੋਪਾਂ ਨਾਲ ਉਡਾਏ ਗਏ ੪੯ ਕੂਕਿਆਂ ਦੇ ਉਪਰੋਕਤ ਅਧਿਆਏ ਸੰਬੰਧੀ ਪ੍ਰਮਾਣਾਂ ਲਈ ਦੇਖੋ ਕਮਿਸ਼ਨਰ ਅੰਬਾਲਾ ਦੀ ਲਧਿਆਣਿਓ ਚਿੱਠੀ ਜੋਗ ਸਕੱਤ੍ਰ ਸ੍ਰਕਾਰ ਪੰਜਾਬ, ੧੭ ਜਨਵਰੀ ੧੮੭੨; ਐਲ. ਕਾਵਨ ਦੀ ਚਿੱਠੀ ਨੰ; ੧੫ ਜੋਗ ਕਮਿਸ਼ਨਰ ਅੰਬਾਲਾ, ੧੭ ਜਨਵਰੀ ੧੮੮੨; ਕਰਨਲ ਬੇਲੀ, ਡੀ. ਆਈ. ਜੀ. ਲਾਹੌਰ, ਜੋਗ ਆਈ.ਜੀ., ੨੧ ਜਨਵਰੀ ੧੮੭੨; ਲੈਫ਼ਟਿਨੈਂਟ ਕਰਨਲ ਈ. ਐਨ. ਪਰਕਿਨਜ਼, ਡੀ. ਐਸ. ਪੀ. ਲੁਧਿਆਨਾ, ਜੋਗ ਡੀ ਆਈ. ਜੀ. ਅੰਬਾਲਾ, ਚਿਠੀ ਨੰ: ੬੬, ੬ ਫਰਵਰੀ ੧੮੭੨; ਕਮਿਸ਼ਨਰ ਅੰਥਾਲਾ ਜੋਗ ਡਿਪਟੀ ਕਮਿਸ਼ਨਰ ਲੁਧਿਆਨਾ, ੧ ਜਨਵਰੀ ੧੮੭੨; ਅਤੇ ਡੀ. ਓ., ੧੭ ਜਨਵਰੀ ੧੮੭੨; ਕੂਕਿਆਂ ਸੰਬੰਧੀ ਸਰਕਾਰ ਹਿੰਦ ਦੀ ਯਾਦ-ਦਾਸ਼ਤ।