ਪੰਨਾ:ਕੂਕਿਆਂ ਦੀ ਵਿਥਿਆ.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੮

ਕੂਕਿਆਂ ਦੀ ਵਿਥਿਆ

ਦੀਆਂ ਮੌਤਾਂ ਹੋਈਆਂ ਹਨ; ਨਾ ਹੀ ਐਸੇ ਟੋਲੇ ਨਾਲ ਰਹਿਮ ਕਰਨਾ ਅਕਲ ਦੀ ਗੱਲ ਹੋਵੇਗੀ, ਜਿਨ੍ਹਾਂ ਵਿਚੋਂ ਹਰ ਇਕ ਕਾਨੂੰਨ ਅਨੁਸਾਰ ਇੱਕੋ ਜਿਹੀ ਸਜ਼ਾ ਦਾ ਭਾਗੀ ਹੈ। ਇਸ ਟੋਲੇ ਦੀਆਂ ਮਨਸ਼ਾਵਾਂ [ ਇਸ ਸੰਪ੍ਰਦਾਇ ਦੇ ] ਆਗੂ ਰਾਮ ਸਿੰਘ ਨੇ ਸਾਫ਼ ਜ਼ਾਹਰ ਕਰ ਦਿੱਤੀਆਂ ਹਨ। (ਦੇਖੋ ਬਿਆਨ ਜੋ ਮੇਰੇ ਸਾਮ੍ਹਣੇ ਲੁਧਿਆਣੇ ੧੮ ਤਾਰੀਖ ਨੂੰ ਦਿੱਤਾ।) ਕੈਦੀ ਨੰ: ੧, ੨, ੩, ੪, ੫, ੭, ੧੦, ੧੨, ੧੩, ੧੫ ਤੇ ੧੬ ਦੇ ਬਿਆਨ ਉਨਾਂ ਦੇ ਕੋਟਲੇ ਦੇ ਅੰਦਰ ਹੋਣ ਨੂੰ ਸਾਫ਼ ਮੰਨਦੇ ਹਨ। ਨੰ: ੮ ਤੇ ੯ ਮੰਨਦੇ ਹਨ ਕਿ ਓਹ ਕੋਟਲੇ ਸਨ। ਨੰ: ੬, ੧੧ ਤੋਂ ੧੪ ਮੰਨਦੇ ਹਨ ਕਿ ਓਹ ਫੜੇ ਜਾਣ ਵੇਲੇ ਟੋਲੇ ਦੇ ਨਾਲ ਸਨ, ਅਤੇ ਇਨ੍ਹਾਂ ਦਾ ਮੰਨਣਾ ਅਤੇ ੩ ਔਰ ੪ ਦੇ ਬਿਆਨ ਇਕੱਠੇ ਪੜ੍ਹਨ ਤੋਂ ਮੇਰੇ ਦਿਲ ਵਿਚ ਕੋਈ ਸ਼ੱਕ ਨਹੀਂ ਰਹੀ ਕਿ ਇਹ ਟੋਲੇ ਵਾਲੇ ਹੀ ਸਨ, ਅਤੇ ਇਸ ਲਈ ਇਨ੍ਹਾਂ ਦੇ ਨਾਲ ਹੀ ਸਜ਼ਾ ਦੇ ਭਾਗੀ ਹਨ।

ਮੈਂ ਪਹਿਲਾਂ ਸਜ਼ਾ ਦੇਣ ਵਾਲੇ ਅਫ਼ਸਰ [ਮੈਜਿਸਟਰੇਟ ਐਲ. ਕਾਵਨ] ਨਾਲ ਸਹਿਮਤ ਹਾਂ ਅਤੇ ਸਾਰਿਆਂ ਦੀ ਮੌਤ ਦੀ ਸਜ਼ਾ ਪੱਕੀ ਕਰਦਾ ਹਾਂ, ਜੇਹੜੀ ਕਿ ਝੱਟ ਪੱਟ ਦਿੱਤੀ ਜਾਏ।

ਦਸਖਤ ਟੀ. ਡੀ. ਫ਼ੋਰਸਾਈਥ,

ਕੋਟਲਾ,

ਕਮਿਸ਼ਨਰ ਤੇ ਸੁਪ੍ਰਿੰਟੈਂਡੈਂਟ,

੧੮ ਜਨਵਰੀ ੧੮੭੨.

ਐਕਸ-ਔਫ਼ੀਸ਼ੇ ਏਜੰਟ ਲੈਫ਼ਟਿਨੈਂਟ-

ਗਵਰਨਰ, ਪੰਜਾਬ

ਸੋ ਇਸ ਤਰ੍ਹਾਂ ਕਮਿਸ਼ਨਰ ਟੀ ਡੀ. ਫ਼ੋਰਸਾਈਥ ਦੇ ਹੁਕਮ ਨਾਲ ਬਾਕੀ ੧੬ ਕੂਕੇ ਭੀ ੧੮ ਜਨਵਰੀ ੧੮੭੨ ਦੇ ਲੌਢੇ ਵੇਲੇ ਯੂਰਪੀਅਨ ਅਫ਼ਸਰਾਂ ਤੇ ਮਲੇਰ ਕੋਟਲਾ ਅਤੇ ਨਾਲ ਦੀਆਂ ਰਿਆਸਤਾਂ ਦੇ ਕਰਮਚਾਰੀਆਂ ਦੇ ਸਾਮ੍ਹਣੇ ਕੋਟਲੇ ਵਿਚ ਤੋਪਾਂ ਨਾਲ ਉਡਾ ਦਿੱਤੇ ਗਏ।

Digitized by Panjab Digital Library/ www.panjabdigilib.org