ਪੰਨਾ:ਕੂਕਿਆਂ ਦੀ ਵਿਥਿਆ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯o

ਕੂਕਿਆਂ ਦੀ ਵਿਥਿਆ

ਇਥੇ ਆ ਕੇ ਮਲੌਦ ਵਾਲੇ ਪਹਿਲੇ ਚਾਰ ਦੋਸ਼ੀਆਂ-ਭਗਵਾਨ ਸਿੰਘ, ਗਿਆਨ ਸਿੰਘ, ਥੱਮਨ ਸਿੰਘ ਤੇ ਮੇਹਰ ਸਿੰਘ ਦਾ ਮੁਕੱਦਮਾ ਬਣਿਆ। ਇਹ ਉਹ ਹੀ ਚਾਰ ਕੂਕੇ ਸਨ, ਜਿਨ੍ਹਾਂ ਨੂੰ ਝੱਟ-ਪਟ ਮੌਤ ਦੀ ਸਜ਼ਾ ਦੇਣ ਦੀ ਆਗਿਆ ਮਿਸਟਰ ਕਾਵਨ ਨੇ ੧੬ ਜਨਵਰੀ ਨੂੰ ਤਾਰ ਰਾਹੀਂ ਸਰਕਾਰ ਪੰਜਾਬ ਪਾਸੋਂ ਮੰਗੀ ਸੀ ਨੇ ਕਮਿਸ਼ਨਰ ਫ਼ੋਰਸਾਈਥ ਨੇ ਸੈਸ਼ਨ ਜੱਜ ਦੀ ਹੈਸੀਅਤ ਵਿਚ ਇਨਾਂ ਨੂੰ ਦੋਸ਼ੀ ਠਹਿਰਾਇਆ,ਪਰ ਫੈਸਲੇ ਦੇ ਅੰਤ ਵਿਚ ਲਿਖਿਆ:-

ਦੋ ਕਾਰਣਾਂ ਕਰਕੇ ਮੈਂ ਕਾਨੂੰਨ ਦੀ ਆਖ਼ਰੀ ਹੱਦ ਦਰਜੇ ਦੀ ਸਜ਼ਾ ਦੇਣੋ ਝਿਜਕਦਾ ਹਾਂ, ਹੁਣੇ ਹੀ ਮਲੇਰ ਕੋਟਲੇ ਵਿਚ ਸਖ਼ਤ ਮਿਸਾਲਾਂ ਕਾਇਮ ਕੀਤੀਆਂ ਗਈਆਂ ਹਨ, ਅਤੇ ਹੁਣ ਰਹਿਮ ਦਿਖਾਉਣ ਦੀ ਥਾਂ ਹੈ।

ਦੂਸਰਾ ਕਾਰਣ ਇਹ ਹੈ ਕਿ ਸਾਰੇ ਹੀ ਕੈਦੀ ਘਟ ਵਧ ਸਖ਼ਤ ਫੱਟੜ ਹਨ। ਦੋ ਅੰਗ ਟੁੱਟੇ ਹਨ, ਅਤੇ ਸੰਭਵ ਹੈ ਕਿ ਇਕ ਦੀ ਜਾਨ ਖ਼ਤਰੇ ਵਿਚ ਹੋਵੇ।

ਇਸ ਕਰਕੇ ਮੈਂ ਮੌਤ ਦੀ ਸਜ਼ਾ ਮਾਫ਼ ਕਰਦਾ ਹਾਂ, ਅਤੇ ਚੌਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੰਦਾ ਹਾਂ।

ਵਾਇਸਰਾਇ ਲਾਰਡ ਮਿਓ ਨੇ ਕਾਵਨ ਤੇ ਫ਼ੋਰਸਾਈਥ ਦੇ ਕੂਕਿਆਂ ਨੂੰ ਤੋਪਾਂ ਨਾਲ ਉੱਡਾ ਦੇਣ ਨੂੰ ਹੱਦੋਂ ਵੱਧ ਬੇਨਿਯਮੀ ਤੇ ਬੇਲੋੜੀ ਸਖ਼ਤੀ ਸਮਝਿਆ ਅਤੇ ਲਾਟ ਸਾਹਿਬ ਪੰਜਾਬ ਨੂੰ ੧੯ ਜਨਵਰੀ ਨੂੰ ਤਾਰ ਦਿੱਤੀ ਕਿ ਕੂਕਿਆਂ ਨੂੰ ਝੱਟ-ਪੱਟ ਮੌਤ ਦੀ ਸਜ਼ਾ ਦੇਣੀ ਬੰਦ ਕੀਤੀ ਜਾਏ, ਜਿਤਨੀ ਦੇਰ ਕਿ ਤੁਹਾਡਾ ਖ਼ਾਸ ਹੁਕਮ ਨਾ ਹੋਵੇ।* ਇਸ ਦੇ ਉੱਤਰ ਵਿਚ ਲਾਟ ਸਾਹਿਬ ਨੇ ਵਾਇਸਰਾਏ ਨੂੰ ਉਸੇ


*Telegram, dated 19th January, 1872.

From the Viceroy, Calcutta, to the Lt. Gvr., Punjab.

Stop summary execution of Kookas without your express orders.

Digitized by Panjab Digital Library/ www.panjabdigilib.org