ਦਿਨ ਤਾਰ ਦਿੱਤੀ ਕਿ ਕਾਵਨ ਤੋਂ ਬਾਦ ਫ਼ੋਰਸਾਈਥ ਨੇ ਮਲੇਰ ਕੋਟਲੇ ਪੁਜ ਕੇ ਕੱਲ ੧੬ ਹੋਰ ਕੂਕੇ ਉਡਾ ਦਿੱਤੇ ਸਨ। ਅੰਗ੍ਰੇਜ਼ੀ ਇਲਾਕੇ ਵਿਚ ਫੜੇ ਗਏ ਕੂਕਿਆਂ ਉਤੇ ਬਾਕਾਇਦਾ ਮੁਕੱਦਮਾ ਚਲਾਇਆ ਜਾਏਗਾ। ਹੁਣ ਹੋਰ ਕੋਈ ਝਟਾ-ਪੱਟ ਮੌਤ ਦ ਸਜ਼ਾ ਨਹੀਂ ਦਿੱਤੀ ਜਾਵੇਗੀ। ਇਹ ਹੁਕਮ ਸਕੱਤ੍ਰ ਸਰਕਾਰ ਪੰਜਾਬ ਨੇ ੧੯ ਜਨਵਰੀ ਨੂੰ ਹੀ ਕਮਿਸ਼ਨਰ ਨੂੰ ਲੁਧਿਆਣੇ ਤਾਰ ਰਾਹੀਂ ਭੇਜ ਦਿਤਾ। ਇਹ ਤਾਰ ਫ਼ੋਰਸਾਈਥ ਨੂੰ ਦੂਸਰੇ ਦਿਨ ੨੦ ਜਨਵਰੀ ਨੂੰ ਮਲੌਦ ਪੁੱਜੀ। ਇਸ ਵੇਲੇ ਉਹ ਆਪਣਾ ਸਾਰਾ ਕੰਮ ਮੁਕਾ ਕੇ ਅੰਬਾਲੇ ਨੂੰ ਮੁੜਨ ਵਾਲਾ ਸੀ। ਇਸ ਹੁਕਮ ਦੀ ਪਹੁੰਚ ਦਿੰਦੇ ਹੋਏ ਉਸ ਨੇ ਸਕੱਤ੍ਹ ਸਰਕਾਰ ਪੰਜਾਬ ਨੂੰ ਦਿੱਲੀ ਇਹ ਤਾਰ ਦਿੱਤਾ:-
ਜਲਾਵਤਨ ਹੋਏ ਸੂਬਿਆਂ ਸਮੇਤ ਸਾਰੇ ਕੂਕੇ ਜੋ ਫੜੇ ਗਏ ਹਨ ਉਨ੍ਹਾਂ ਦੀ ਕੁਲ ਗਿਣਤੀ ੧੩੦ ਹੈ, ਇਨ੍ਹਾਂ ਵਿਚੋਂ ੫੦ ਨੂੰ ਮਲੇਰ ਕਟਲੇ ਕਾਵਨ ਨੇ ਮੌਤ ਦੀ ਸਜ਼ਾ ਦਿੱਤੀ, ੧੬ ਉਤੇ ਕੋਟਲੇ ਵਿਚ ਜੁਰਮ ਕਰਨ ਬਦਲੇ ਮੁਕੱਦਮਾ ਚੱਲਿਆ ਤੇ ਮੇਰੇ ਵਲੋਂ ਮੌਤ ਦੀ ਸਜ਼ਾ ਦਿਤੀ ਗਈ, ੪ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ੫੦ ਨੂੰ ਜ਼ਮਾਨਤ ਨਾ ਦੇ ਸਕਣ ਬਦਲੇ ਕੈਦ ਹੋਵੇਗੀ,੧੦ ਨੂੰ ਕੋਈ ਸਜ਼ਾ ਨਹੀਂ ਮਿਲੀ। ਮੈਂ ਅੰਬਾਲੇ ਵਾਪਸ ਜਾ ਰਿਹਾ ਹਾਂ।+
+੧੮ ਜਨਵਰੀ ੧੮੭੨ ਨੂੰ ਕਮਿਸ਼ਨਰ ਫ਼ੋਰਸਾਈਥ ਦੇ ਹੁਕਮ ਨਾਲ ਕੋਟਲੇ ਵਿਚ ਤੋਪਾਂ ਨਾਲ ਉਡਾਏ ਗਏ ੧੬ ਕੂਕਿਆਂ ਸੰਬੰਧੀ ਅਤੇ ਮਲੌਦ ਵਿਚ ਚੌਂਹ ਨੂੰ ਉਮਰ ਕੈਦ ਸੰਬੰਧੀ ਪ੍ਰਮਾਣਾਂ ਲਈ ਦੇਖੋ ਕਮਿਸ਼ਨਰ ਫ਼ੋਰਸਾਈਥ ਦੀ ਕੋਟਲਿਓ ਚਿੱਠੀ ਜੋਗ ਸਕੱੜ ਸਰਕਾਰ ਪੰਜਾਬ, ੧੯ ਜਨਵਰੀ ੧੮੭੨; ਯਾਦਦਾਸ਼ਤ ਸਰਕਾਰ ਹਿੰਦ; ਨਕਲ ਹੁਕਮ ਮਿਸਟਰ ਕਾਵਨ ਮੈਜਿਸਟਰੇਟ ਮੁਕਦਮਾ ਰਿਆਸਤ ਕੋਟਲਾ ਬਨਾਮ ਅਲਬੇਲ ਸਿੰਘ ਤੇ ੧੫ ਹੋਰ, ਤੇ ਨਕਲ ਹਕਮ ਮਿਸਟਰ ਫ਼ੋਰਸਾਈਥ, ੧੯ ਜਨਵਰੀ ੧੮੭੨; ਚਿੱਠੀ ਨੰਬਰ ੬੬ ਡੀ. ਐਸ. ਪੀ ਲੁਧਿਆਣਾ ਜੋਗ ਡੀ. ਆਈ.ਜੀ. ਅੰਬਾਲਾ, ੬ ਫ਼ਰਵਰੀ ੧੮੨; ਨਕਲ ਹੁਕਮ ਮਿਸਟਰ ਫ਼ੋਰਸਾਈਬ ਸੈਸ਼ਨ ਜਜ ਬਨਾਖ ਭਗਵਾਨ ਸਿੰਘ ਤੇ ਤਿੰਨ ਹੋਰ, ਮੁਕਾਮ ਮਲੌਦ, ੧੯ ਜਨਵਰੀ