ਪੰਨਾ:ਕੂਕਿਆਂ ਦੀ ਵਿਥਿਆ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਤੇ ਸੂਬਿਆਂ ਨੂੰ ਦੇਸ ਨਿਕਾਲਾ

ਮਿਸਟਰ ਟੀ. ਡੀ. ਫ਼ੋਰਸਾਈਥ ਮਲੌਦ ਤੇ ਮਲੇਰ ਕੋਟਲੇ ਦੀਆਂ ਖਬਰਾਂ ੧੫ ਜਨਵਰੀ ੧੮੭੨ ਨੂੰ ਦਿੱਲੀ ਸੁਣ ਕੇ ਲਾਟ ਸਾਹਿਬ ਪੰਜਾਬ ਨੂੰ ਦਿੱਲੀ ਮਿਲਿਆ ਸੀ ਤੇ ਉਨ੍ਹਾਂ ਦੀਆਂ ਹਿਦਾਇਤਾਂ ਲੈ ਕੇ ੧੬ ਜਨਵਰੀ ਦੀ ਸ਼ਾਮ ਨੂੰ ਲੁਧਿਆਣੇ ਪੁੱਜਾ ਸੀ। ਇਸ ਦਿਨ ਭਾਈ ਰਾਮ ਸਿੰਘ ਡਿਪਟੀ ਕਮਿਸ਼ਨਰ ਮਿਸਟਰ ਕਾਵਨ ਦੇ ਬੁਲਾਏ ਹੋਏ ਮਲੌਦ ਗਏ ਹੋਏ ਸਨ। ਇਹ ਜਿਸ ਵੇਲੇ ਬਾਰਾਂ ਕੁ ਵਜੇ ਦੁਪਹਿਰੇ ਮਲੌਦ ਪੁੱਜੇ ਤਾਂ ਕਾਵਨ ਨੇ ਇਨਾਂ ਨੂੰ ਕਿਹਾ ਕਿ ਮੈਂ ਹੁਣ ਕੋਟਲੇ ਨੂੰ ਜਾ ਰਿਹਾ ਹਾਂ ਤੁਸੀਂ ਹੁਣੇ ਮੁੜ ਜਾਓ ਤੇ ਲੁਧਿਆਣੇ ਹਾਜ਼ਰ ਹੋਣਾ।

ਫ਼ੋਰਸਾਈਥ ਨੂੰ ਇਹ ਖਿਆਲ ਸੀ ਕਿ ਭਾਈ ਰਾਮ ਸਿੰਘ ਆਪੇ ਹੀ ਲੁਧਿਆਣੇ ਆ ਜਾਣਗੇ। ਇਸ ਲਈ ਉਹ ੧੭ ਜਨਵਰੀ ਦੀ ਸ਼ਾਮ ਤਕ ਉਨ੍ਹਾਂ ਨੂੰ ਉਡੀਕਦਾ ਰਿਹਾ। ਅੰਤ ੧੭ ਦੀ ਸ਼ਾਮ ਨੂੰ ਉਸ ਨੇ ਲੈਫ਼ਟਿਨੈੱਟ-ਕਰਨਲ ਬੇਲੀ ਡਿਪਟੀ ਇਨਸਪੈਕਟਰ-ਜਨਰਲ ਪੁਲੀਸ ਲਾਹੌਰ ਸਰਕਲ ਨੂੰ ਭੇਜਿਆ ਕਿ ਭਾਈ ਰਾਮ ਸਿੰਘ ਨੂੰ ਟੋਲ ਕੇ ਲਿਆਵੇ। ਬੇਲੀ ਨੂੰ ਚੂੰਕਿ ਉਨ੍ਹਾਂ ਦੇ ਮਲੌਦ ਨੂੰ ਗਏ ਹੋਏ ਹੋਣ ਦਾ ਪਤਾ ਸੀ ਇਸ ਲਈ ਉਹ ਲੈਫ਼ਟੀਨੈਂਟ ਗਰੀਨ ਦੀ ਕਮਾਨ ਹੇਠਾਂ ੧੨ ਨੰਬਰ ਬੰਗਾਲ ਰਿਸਾਲੇ ਦੇ ੨੫ ਸਵਾਰ ਨਾਲ ਲੈ ਕੇ ਮਲੌਦ ਵਲ ਨੂੰ ਗਿਆ। ਡੇਹਲੋਂ ਪਹੁੰਚ ਕੇ ਬੋਲੀ ਨੂੰ ਪਤਾ ਲਗਾ ਕਿ ਭਾਈ ਰਾਮ ਸਿੰਘ ਉਸੇ ਦਿਨ (੧੭ ਜਨਵਰੀ) ਨੂੰ ਸਵੇਰੇ ਮਲੌਦੋਂ ਭੈਣੀ ਨੂੰ ਮੁੜ ਗਏ ਹਨ। ਇਥੋਂ ਬੇਲੀ ਸਿੱਧਾ ਸਾਹਨੇਵਾਲ ਨੂੰ ਇਸ ਉਮੈਦ ਨਾਲ ਹੋ ਪਿਆ ਕਿ ਉਹ ਭਾਈ ਰਾਮ ਸਿੰਘ ਨੂੰ ਰਸਤੇ ਵਿਚ ਹੀ ਰੋਕ

Digitized by Panjab Digital Library/ www.panjabdigilib.org