ਪੰਨਾ:ਕੂਕਿਆਂ ਦੀ ਵਿਥਿਆ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਤੇ ਸੂਬਿਆਂ ਨੂੰ ਦੇਸ਼ ਨਿਕਾਲਾ

੧੯੫

ਸਕੇਗਾ। ਸਾਹਨੇਵਾਲ ਪੁੱਜਣ ਤੇ ਪਤਾ ਲੱਗਾ ਕਿ ਉਹ ਭੈਣੀ ਪੁੱਜ ਗਏ ਹਨ ਤੇ ਉਨ੍ਹਾਂ ਦੇ ਮਗਰ ਹੀ ਡਿਪਟੀ ਇੰਸਪੈਕਟਰ ਪੁਲੀਸ ਸ਼ਾਹ ਵਲੀ ਖਾਨ ਇਹ ਹੁਕਮ ਲੈ ਕੇ ਗਿਆ ਹੈ ਕਿ ਉਹ ਬਿਨਾਂ ਕਿਸੇ ਦੇਰ ਦੇ ਆਪਣੇ ਆਪ ਨੂੰ ਲੁਧਿਆਣੇ ਕਮਿਸ਼ਨਰ ਪਾਸ ਪੇਸ਼ ਕਰਨ।

ਇਹ ਪਤਾ ਲੱਗਣ ਪਰ ਬੇਲੀ ਭੈਣੀ ਤੋਂ ਖਬਰ ਦੀ ਉਡੀਕ ਲਈ ਸਾਹਨੇਵਾਲ ਹੀ ਠਹਿਰ ਗਿਆ। ਘੰਟੇ ਕੁ ਪਿਛੋਂ ਸ਼ਾਹ ਵਲੀ ਖ਼ਾਨ ਨੇ ਆ ਕੇ ਰਿਪੋਰਟ ਦਿੱਤੀ ਕਿ ਭਾਈ ਰਾਮ ਸਿੰਘ, ਬਾਬਾ ਸਾਹਿਬ ਸਿੰਘ ਸੂਬਾ ਤੇ ਚਾਰ ਹੋਰ ਕੂਕੇ ਡਿਪਟੀ ਇੰਸਪੈਕਟਰ ਗੁਲਾਬ ਸਿੰਘ ਦੇ ਚੌਕੀ ਪਹਿਰੇ ਨਾਲ ਭੈਣੀ ਤੋਂ ਲੁਧਿਆਣੇ ਨੂੰ ਚਲੇ ਗਏ ਹਨ।

ਭਾਈ ਰਾਮ ਸਿੰਘ ੧੭ ਜਨਵਰੀ ਦੀ ਅੱਧੀ ਰਾਤ ਤੋਂ ਬਾਦ ਇਕ ਵਜੇ ੧੮ ਜਨਵਰੀ ਦੇ ਸਵੇਰੇ ਲੁਧਿਆਣੇ ਪਹੁੰਚੇ। ਮਿਸਟਰ ਫ਼ੋਰਸਾਈਥ ਨੇ ਓਸੇ ਵੇਲੇ ਉਨ੍ਹਾਂ ਦੇ ਬਿਆਨ ਲੈ ਲਏ ਤੇ ਤਤਕਾਲ ਜਲਾਵਤਨੀ ਦਾ ਹੁਕਮ ਕਰ ਕੇ ਸਵੇਰੇ ੪ ਵਜੇ ਦੀ ਗੱਡੀ ਦਿੱਲੀ ਰਾਹੀਂ ਅਲਾਹਬਾਦ ਨੂੰ ਭੇਜ ਦਿੱਤਾ ਜਿਥੇ ਕਿ ਉਨ੍ਹਾਂ ਨੂੰ ਕਿਲੇ ਵਿਚ ਨਜ਼ਰ-ਬੰਦ ਕਰ ਦਿੱਤਾ ਗਿਆ।

ਬਾਬਾ ਲੱਖਾ ਸਿੰਘ ਆਪੇ ਹੀ ੧੫ ਜਨਵਰੀ ਦੇ ਲੁਧਿਆਣੇ ਆਏ ਹੋਏ ਸਨ, ਬਾਬਾ ਸਾਹਿਬ ਸਿੰਘ, ਭਾਈ ਸਾਹਿਬ ਦੇ ਨਾਲ ਹੀ ਆਇਆ ਸੀ। ਇਸ ਤਰ੍ਹਾਂ ਥੋੜੇ ਦਿਨਾਂ ਵਿਚ ਹੀ ਬਾਕੀ ਦੇ ਸੂਬੇ ਭੀ ਫੜ ਕੇ ਸਰਕਾਰ ਦਾ ਨਵਾਂ ਹੁਕਮ ਆਉਣ ਤਕ ਅਲਾਹਬਾਦ ਦੇ ਕਿਲੇ ਵਿਕ ਡੱਕ ਦਿੱਤੇ ਗਏ।

ਭਾਈ ਰਾਮ ਸਿੰਘ ਦੀ ਜਲਾਵਤਨੀ ਤੇ ਨਜ਼ਰ ਬੰਦੀ ਦੀ ਜ਼ਰੂਰਤ ਦੱਸਦੇ ਹੋਏ ਮਸਟਰ ਟੀ. ਡੀ. ਫ਼ੋਰਸਾਈਥ ਨੇ ਜੋ ਦੋਸ਼ ਉਨ੍ਹਾਂ ਦੇ ਜ਼ਿੰਮੇ ਲਾਏ, ਉਨ੍ਹਾਂ ਦਾ ਜ਼ਿਕਰ ਓਸ ਨੇ ਆਪਣੀ ੧੮ ਜਨਵਰੀ ੧੮੭੨ ਦੀ ਲੁਧਿਆਣੇ ਤੋਂ ਸਕੱਤ੍ਰ ਸਰਕਾਰ ਪੰਜਾਬ ਦੇ ਨਾਮ ਹੇਠ ਲਿਖੀ ਚਿੱਠੀ ਵਿਚ ਕੀਤਾ ਹੈ:-

Digitized by Panjab Digital Library/ www.panjabdigilib.org