ਪੰਨਾ:ਕੂਕਿਆਂ ਦੀ ਵਿਥਿਆ.pdf/202

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੯੮
ਕੂਕਿਆਂ ਦੀ ਵਿਥਿਆ

ਹੈ ਮਹੀਨਾ ਯਾ ਛੇ ਹਫ਼ਤੇ) ਪਹਿਲੋਂ ਦੇ ਆਦਮੀਆਂ ਝੰਡਾ ਸਿੰਘ ਤੇ ਮੇਹਰ ਸਿੰਘ ਨੇ ਬੱਚੜ ਮਾਰਨ ਦੀ ਆਗਿਆ ਮੰਗੀ ਸੀ; ਹੋਰ ਭੀ ਇਹ ਬੇਨਤੀ ਕਰਨ ਵਿਚ ਰਲ ਗਏ ਸਨ। ਉਸ [ਭਾਈ ਰਾਮ ਸਿੰਘ] ਨੇ ਉਨ੍ਹਾਂ ਨੂੰ ਪੂਰੇ ਜ਼ੋਰ ਨਾਲ ਮਨਾਂਹ ਕੀਤਾ; ਫੇਰ ਭੀ ਉਨ੍ਹਾਂ ਜੁਰਮ ਕਰ ਦਿੱਤਾ। ਉਹ ਮੰਨਦਾ ਹੈ ਕਿ ਭਾਵੇਂ ਉਸ ਨੂੰ ਪੱਕਾ ਸ਼ੱਕ ਸੀ ਕਿ ਇਹ ਆਦਮੀ ਦੇਸੀ ਸਨ ਪਰ ਉਸ ਨੇ ਸਰਕਾਰ ਨੂੰ ਕੋਈ ਖਬਰ ਨਾ ਦਿੱਤੀ। ਉਹ ਕਹਿੰਦਾ ਹੈ ਕਿ ਕੁਝ ਚਿਰ ਪਿਛੋਂ ਦਲ ਸਿੰਘ, ਮੰਗਲ ਸਿੰਘ, ਦੀਵਾਨ ਸਿੰਘ ਤੇ ਦੋ ਹੋਰਨਾਂ ਨੇ ਆ ਕੇ ਰਾਏਟ ਦੇ ਕਤਲ ਕਰਨ ਲਈ ਆਗਿਆ ਮੰਗੀ, ਪਰ ਉਸ ਨੇ ਰੋਕਿਆ, ਅਤੇ ਉਨ੍ਹਾਂ ਇਸ ਨੂੰ ਦੱਸੇ ਬਿਨਾਂ ਜਾ ਕਾਰਾ ਕੀਤਾ। ਪਰ ਉਹ ਮੰਨਦਾ ਹੈ ਕਿ ਸਰਕਾਰੀ ਅਫ਼ਸਰਾਂ ਨੂੰ ਉਸ ਨੇ ਕਦੀ ਕੋਈ ਦੱਸ ਨਾ ਪਾਈ, ਬਲਕਿ ਓਦੋਂ ਵੀ ਕੁਝ ਨਹੀਂ ਸੀ ਦਸਿਆ ਜਦੋਂ ਕਿ ਮਿਸਟਰ ਮੈਕਨੈਬ ਨੇ ਉਸ ਨੂੰ ਬਸੀਆਂ ਬੁਲਾ ਕੇ ਪੁਛਿਆ ਸੀ। ਇਸ ਲਈ ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਸ ਨੇ ਆਪਣੇ ਸ਼ਰਧਾਲੂਆਂ ਦੀਆਂ ਕਾਰਵਾਈਆਂ ਤੋਂ ਸਰਕਾਰ ਨੂੰ ਅਨੇਰੇ ਵਿਚ ਰੱਖਿਆ ਹੈ। ਉਸ ਦਾ ਬਹਾਨਾ ਇਹ ਹੈ ਕਿ ਉਹ ਸਾਡੇ ਕਾਨੂੰਨਾਂ ਤੋਂ ਅਣਜਾਣ ਸੀ ਅਤੇ ਚੰਕਿ ਉਸ ਨੇ ਆਪਣੇ


4. To allow such a man to be at liberty is in the highest degree dangerous, even supposing his statement to be true, and then to be no more gui ty of complicity than is to be inferred from bis silence when information from him, as in the Amritsar case, would have led to a prompt apprehension of the real culprits

5. I trust that the action I am now about to take may receive the sanction of the Government, and that warrant may be issued under regulation Ill of 1818 for the detention in custody of Ram Singh and those of his subas who, during the next day or two, shall be apprehended and forwarded to the Magistrate of Allahabad.

Digitized by Panjab Digital Library/ www.panjabdigilib.org