ਪੰਨਾ:ਕੂਕਿਆਂ ਦੀ ਵਿਥਿਆ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੯

ਭਾਈ ਰਾਮ ਸਿੰਘ ਤੇ ਸੂਬਿਆਂ ਨੂੰ ਦੇਸ਼ ਨਿਕਾਲਾ

ਸਰਧਾਲੂਆਂ ਨੂੰ ਕਤਲ ਦੇ ਜੁਰਮ ਕਰਨੋਂ ਰੋਕ ਦਿੱਤਾ ਸੀ, ਇਸ ਲਈ ਉਸ ਦੀ ਕੋਈ ਜ਼ਿਮੇਵਾਰੀ ਨਹੀਂ ਸੀ ਕਿ ਉਹ ਇਸ ਗੱਲ ਦੀ ਸਰਕਾਰ ਨੂੰ ਖਬਰ ਦੇਵੇ, ਅਤੇ ਓਸ ਵੇਲੇ ਭੀ ਨਹੀਂ, ਜਦ ਕਿ ਉਸ ਦੇ ਸਰਧਾਲੂਆਂ ਨੇ ਓਹ ਜੁਰਮ ਕਰ ਭੀ ਦਿੱਤੇ ਸਨ।

੪. ਜੇ ਇਹ ਮੰਨ ਵੀ ਲਿਆ ਜਾਏ ਕਿ ਉਸ ਦਾ ਬਿਆਨ ਸੱਚਾ ਹੈ ਅਤੇ ਉਹ ਨਾਲ ਹੋਣ ਦਾ ਇਸ ਤੋਂ ਜ਼ਿਆਦਾ ਕਸੂਰ ਵਾਰ ਨਹੀਂ ਜਿਤਨਾ ਕਿ ਉਸ ਦੀ ਚੁੱਪ ਤੋਂ ਬਣਾਇਆ ਜਾ ਸਕਦਾ ਹੈ, ਜਦ ਕਿ ਅੰਮ੍ਰਿਤਸਰ ਵਰਗੇ ਮਾਮਲੇ ਵਿਚ ਉਸ ਦੀ ਇਤਲਾਹ ਨਾਲ ਅਸਲੀ ਦੋਸੀ ਝੱਟ ਫੜੇ ਜਾਂ ਸੱਕਦੇ ਸਨ, ਤਾਂ ਭੀ ਇਹੋ ਜਿਹੇ ਆਦਮੀ ਨੂੰ ਖੁਲ੍ਹੇ ਰਹਿਣ ਦੇਣਾ ਬਹੁਤ ਹੀ ਖਤਰਨਾਕ ਹੈ।

੫. ਮੈਨੂੰ ਭਰੋਸਾ ਹੈ ਕਿ ਜੋ ਕਾਰਵਾਈ ਮੈਂ ਕਰਨ ਲੱਗਾ ਹਾਂ, ਸਰਕਾਰ ਵਲੋਂ ਉਸ ਦੀ ਮਨਜ਼ੂਰੀ ਹੋ ਜਾਏਗੀ, ਅਤੇ ਰਾਮ ਸਿੰਘ ਔਰ ਉਸ ਦੇ ਉਨ੍ਹਾਂ ਸੂਬਿਆਂ ਦੇ ਸੰਨ ੧੮੧੮ ਦੇ ਕਾਨੂੰਨ ਨੰਬਰ ੩ ਹੇਠਾਂ ਵਾਰੰਟ ਜਾਰੀ ਕਰ ਦਿੱਤੇ ਜਾਣਗੇ, ਜਿਨ੍ਹਾਂ ਨੂੰ ਕਿ ਅਗਲੇ ਇਕ ਦੋ ਦਿਨਾਂ ਵਿਚ ਫੜ ਕੇ ਅਲਾਹਬਾਦ ਦੇ ਮੈਜਿਸਟਰੇਟ ਪਾਸ ਭੇਜ ਦਿੱਤਾ ਜਾਏਗਾ।

ਅਲਾਹਬਾਦ ਵਿਚ ਨਜ਼ਰ ਬੰਦ ਕੀਤੇ ਗਿਆਂ ਦੇ ਨਾਮ

ਭਾਈ ਰਾਮ ਸਿੰਘ, ਕੂਕਾ ਸੰਪਰਦਾਇ ਦਾ ਆਗੂ॥

ਸਾਹਿਬ ਸਿੰਘ, ਪੁਤ੍ਰ ਦਿਆਲ ਸਿੰਘ ਤ੍ਰਖਾਣ ਦਾ, ਪਿੰਡ ਬੰਗਵਾਲੀਪੁਰ, ਤਰਨ ਤਾਰਨ, ਜ਼ਿਲਾ ਅੰਮ੍ਰਿਤਸਰ, ਉਮਰ ੩੯ ਸਾਲ।

ਰੂੜ ਸਿੰਘ, ਭਾਈ ਸਹਿਬ ਸਿੰਘ ਦਾ ਭਾਈ, ਉਮਰ ੪੧ ਸਾਲ।

ਲੱਖਾ ਸਿੰਘ, ਪੁਤ੍ਰ ਰਾਣਾ ਸਿੰਘ ਦਾ, ਮਲੌਦ, ਲੁਧਿਆਣਾ, ਉਮਰ ੩੬ ਸਾਲ।

ਕਾਨ੍ਹ ਸਿੰਘ, ਬਾਬਾ (ਪ੍ਰਸਿਧ ਨਿਹੰਗ ਸਿੰਘ), ਜੱਟ, ਪਿੰਡ ਚੱਕ, ਮਲੇਰ ਕੋਟਲਾ, ਉਮਰ ੬੦ ਸਾਲ।

ਬ੍ਰਹਮਾ ਸਿੰਘ, ਪੁਤ੍ਰ ਗੁਲਾਬ ਸਿੰਘ ਦਾ, ਜੱਟ, ਪਿੰਡ ਦਰੀਆ ਪੁਰ,

Digitized by Panjab Digital Library/ www.panjabdigilib.org