ਪੰਨਾ:ਕੂਕਿਆਂ ਦੀ ਵਿਥਿਆ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੦

ਕੂਕਿਆਂ ਦੀ ਵਿਥਿਆ

ਕੈਥਲ, ਉਮਰ ੫੦ ਸਾਲ।

ਜਵਾਹਰ ਸਿੰਘ ਬਾਬਾ, ਪੁਤ੍ਰ ਦਲ ਸਿੰਘ ਦਾ, ਜੱਟ, ਪਿੰਡ ਦਿਓਲੀ, ਤਹਿਸੀਲ ਮੋਗਾ ਜ਼ਿਲਾ ਫ਼ੀਰੋਜ਼ਪੁਰ, ਉਮਰ ੫੦ ਸਾਲ।

ਮਲੂਕ ਸਿੰਘ, ਪੁਤ੍ਰ ਸੁੱਖਾ ਸਿੰਘ ਦਾ, ਪੰਡ ਫੂਲੇਵਾਲਾ, ਮੁਕਤਸਰ, ਜ਼ਿਲਾ ਫੀਰੋਸ਼ਪੁਰ, ਉਮਰ ੩੯ ਸਾਲ।

ਮਾਨ ਸਿੰਘ, ਪੁਤ੍ਰ ਮੱਖਣ ਸਿੰਘ ਦਾ, ਜੱਟ, ਪਿੰਡ ਸਿਆਲੋਕੀ, ਜ਼ਿਲਾ ਫ਼ੀਰੋਜ਼ਪੁਰ, ਉਮਰ ੪੦ ਸਾਲ।

ਹੁਕਮਾ ਸਿੰਘ, ਜੱਟ, ਪਬੋਕੀ, ਰਿਆਸਤ ਨਾਭਾ, ਉਮਰ ੩੫ ਸਾਲ।

ਪਹਾੜਾ ਸਿੰਘ, ਪੁਤ੍ਰ ਹੇਮੇ ਦਾ, ਜੱਟ, ਮਲੌਦ, ਉਮਰ ੪੨ ਸਾਲ।

ਮੰਗਲ ਸਿੰਘ, ਸਰਦਾਰ, ਬਿਸ਼ਨਪੁਰ ਰਿਆਸਤ ਪਟਿਆਲਾ, ਤੇ ਰਾਏਪੁਰ ਜ਼ਿਲਾ ਲੁਧਿਆਣਾ।

ਕਮਿਸ਼ਨਰ ਟੀ. ਡਗਲਸ ਫ਼ੋਰਸਾਈਥ ਚਾਹੁੰਦਾ ਸੀ ਕਿ ਪੰਜਾਹ ਹੋਰ ਕੂਕਿਆਂ ਨੂੰ, ਜਿਨ੍ਹਾਂ ਨੂੰ ਕਿ ਓਹ ਖਤਰਨਾਕ ਸਮਝਦਾ ਸੀ ਅਤੇ ਜੋ ਜ਼ਮਾਨਤ ਨਹੀਂ ਸਨ ਦੇ ਸਕਦੇ, ਦੇਸ-ਨਿਕਾਲਾ ਦੇ ਦਿੱਤਾ ਜਾਵੇ, ਅਤੇ ਇਸ ਗੱਲ ਦੀ ਆਗਿਆ ਉਸ ਨੇ ੨੨ ਜਨਵਰੀ ੧੮੭੨ ਨੂੰ ਅੰਬਾਲਿਓਂ ਤਾਰ ਰਾਹੀਂ ਮੰਗੀ, ਪਰ ਲਾਟ ਸਾਹਿਬ ਪੰਜਾਬ ਨੇ ਭਾਈ ਰਾਮ ਸਿੰਘ ਅਤੇ ਉਨ੍ਹਾਂ ਦੇ ਉਪ੍ਰੋਕਤ ਦਸ ਸੰਗੀਆਂ (ਸਰਦਾਰ ਮੰਗਲ ਸਿੰਘ ਨੂੰ ਮਹੀਨੇ ਪਿਛੋਂ ੧੭ ਫਰਵਰੀ ਨੂੰ ਭੇਜਿਆ ਗਿਆ ਸੀ) ਨੂੰ ਹੀ ਜਲਾਵਤਨ ਕਰਨਾ ਕਾਫ਼ੀ ਸਮਝਿਆ ਅਤੇ ਕਮਿਸ਼ਨਰ ਦੀ ਤਾਰ ਦੇ ਉਤਰ ਵਿਚ ਓਸੇ ਦਿਨ (੨੨ ਜਨਵਰੀ ੧੮੭੨) ਹੀ ਸਕੱਤ੍ਰ ਸਰਕਾਰ ਪੰਜਾਬ ਨੇ ਹੁਕਮ ਭੇਜ ਦਿੱਤਾ ਕਿ "ਤੁਹਾਡੀ ਪੰਜਾਹ ਕੂਕਿਆਂ ਸੰਬੰਧੀ ਤਾਰ (ਪੁੱਜੀ), ਲੈਫ਼ਟਿਨੈੱਟ-ਗਵਰਨਰ ਹੋਰ ਦੇਸ-ਨਿਕਾਲਿਆਂ ਦੀ ਮਨਜ਼ੂਰੀ ਨਹੀਂ ਦਿੰਦੇ।"

Digitized by Panjab Digital Library/ www.panjabdigilib.org