ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਡੇਰੇ ਦੀ ਤਲਾਸ਼ੀ

ਭਾਈ ਰਾਮ ਸਿੰਘ ਦੀ ਗਰਿਫ਼ਤਾਰੀ ਦੇ ਹਾਲ ਵਿਚ ਦੱਸਿਆ ਜਾ ਚੁੱਕਾ ਹੈ ਕਿ ਕਮਿਸ਼ਨਰ ਫ਼ੋਰਸਾਈਥ ਨੇ ਲੈਫ਼ਟਿਨੈਂਟ-ਕਰਨਲ ਬਲੀ ਡਿਪਟੀ ਇੰਸਪੈਕਟਰ ਜਨਰਲ ਪੋਲੀਸ, ਲਾਹੌਰ ਸਰਕਲ, ਨੂੰ ੧੭ ਜਨਵਰੀ ਦੀ ਸ਼ਾਮ ਨੂੰ ਭਾਈ ਰਾਮ ਸਿੰਘ ਦੀ ਭਾਲ ਵਿਚ ਭੇਜਿਆ ਸੀ। ਬੇਲੀ ਨੂੰ ਹੁਕਮ ਇਹ ਦਿੱਤਾ ਗਿਆ ਸੀ ਕਿ ਉਹ ੧੨ ਨੰਬਰ ਬੰਗਾਲ ਰਿਸਾਲੇ ਦੇ ੨੫ ਸਵਾਰ ਅਤੇ ਜਿਤਨੇ ਪੁਲਸੀਏ ਉਸ ਨੂੰ ਲੁਧਿਆਣਾ ਪੁਲੀਸ ਲਾਈਨ ਵਿਚੋਂ ਮਿਲ ਸਕਣ, ਨਾਲ ਲੈ ਕੇ ਭੈਣੀ ਜਾਏ ਅਤੇ ਉਥੋਂ ਸੂਬਿਆਂ ਤੇ ਕੂਕਿਆਂ ਨੂੰ ਲੁਧਿਆਣੇ ਭੇਜ ਦੇਵੇ। ਇਨ੍ਹਾਂ ਦੇ ਸਾਰੇ ਗੰਡਾਸੇ, ਡਾਂਗਾਂ ਤੇ ਹੋਰ ਹਰ ਪ੍ਰਕਾਰ ਦੇ ਹਥਿਆਰ ਲੈ ਲਏ ਜਾਣ। ਆਦਮੀਆਂ ਨੂੰ ਪਿੰਡੋਂ ਬਾਹਰ ਕੱਢ ਕੇ ਹਥਿਆਰ ਤੇ ਜ਼ਦੂਰੀ ਕਾਗਜ਼-ਪਤ੍ਰਾਂ ਲਈ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਏ। ਜੇ ਕੂਕਿਆਂ ਵਲੋਂ ਮੁਕਾਬਲੇ ਯਾ ਰੁਕਾਵਟ ਦਾ ਡਰ ਦਿਸੇ ਤਾਂ ਸਾਹਨੇਵਾਲੋਂ ਗੋਰਖਿਆਂ ਦੀ ਇਕ ਕੰਪਣੀ ਮੰਗਵਾ ਲਈ ਜਾਵੇ ਅਤੇ ਆਦਮੀ ਫੜ ਲਏ ਜਾਣ। ਤਲਾਸ਼ੀ ਪਿਛੋਂ ਦੂਸਰਾ ਹੁਕਮ ਆਉਣ ਤਕ ਪੁਲੀਸ ਤੇ ਸਵਾਰਾਂ ਦੀ ਗਾਰਦ ਭੈਣੀ ਰਹਿਣ ਦਿੱਤੀ ਜਾਵੇ*।

ਭਾਈ ਰਾਮ ਸਿੰਘ, ਸੂਬਾ ਸਾਹਿਬ ਸਿੰਘ ਤੇ ਚਾਰ ਹੋਰ ਕੂਕਿਆਂ ਦੇ ਡਿਪਟੀ ਇੰਸਪੈਕਟਰ ਗੁਲਾਬ ਸਿੰਘ ਨਾਲ ਲੁਧਿਆਣੇ ਨੂੰ ਚਲ ਜਾਣ ਦੀ ਖਬਰ ਡਿਪਟੀ ਇੰਸਪੈਕਟਰ ਸ਼ਾਹ ਵਲੀ ਖਾਨ ਨੇ ਬੇਲੀ ਨੂੰ


*ਕਮਿਸ਼ਨਰ ਫ਼ੋਰਸਾਈਥ ਦੀ ਚਿੱਠੀ ਜੋਗ ਡੀ. ਆਈ. ਜੀ. ਲਾਹੌਰ ਸਰਕਲ, ੧੭ ਜਨਵਰੀ ੧੮੭੨।

-

Digitized by Panjab Digital Library/ www.panjabdigilib.org