ਪੰਨਾ:ਕੂਕਿਆਂ ਦੀ ਵਿਥਿਆ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

२०२

ਕੂਕਿਆਂ ਦੀ ਵਿਥਿਆ

ਸਾਹਨੇਵਾਲ ਆ ਦਿੱਤੀ ਸੀ। ਬੇਲੀ ੧੮ ਜਨਵਰੀ ਸਵੇਰੇ ਤਕ ਕੁਝ ਕੂਕਿਆਂ ਨੂੰ ਰੇਲ ਰਾਹੀਂ ਲੁਧਿਆਣੇ ਭੇਜਣ ਅਤੇ ਗੋਰਖਿਆਂ ਦੀ ਇਕ ਪਾਰਟੀ ਦੀ ਉਡੀਕ ਕਰਨ ਲਈ ਸਾਹਨੇਵਾਲ ਠਹਿਰਿਆ ਰਿਹਾ। ਕਾਨ੍ਹ ਸਿੰਘ, ਬ੍ਰਹਮਾ ਸਿੰਘ, ਪਹਾੜਾ ਸਿੰਘ, ਹੁਕਮਾ ਸਿੰਘ, ਗੁਪਾਲ ਸਿੰਘ, ਤੇ ਸਜਾਨ ਸਿੰਘ ਨੂੰ ਸਾਹਨੇਵਾਲੋਂ ਲੁਧਿਆਣੇ ਨੂੰ ਗੱਡੀ ਚੜ੍ਹਾ ਕੇ ਬੇਲੀ ੧੮ ਜਨਵਰੀ ਦੀ ਸਵੇਰੇ ਭੇਣੀ ਨੂੰ ਗਿਆ।

ਜਦ ਬੇਲੀ ਭੈਣੀ ਪੁੱਜਾ ਤਾਂ ਓਥੇ ਭਾਈ ਰਾਮ ਸਿੰਘ ਦੇ ਡੇਰੇ ਡੇੜ੍ਹ ਕੁ ਸੌ ਕੂਕਾ ਮੌਜੂਦ ਸੀ ਜਿਨ੍ਹਾਂ ਵਿਚ ਬਹੁਤ ਸਾਰੇ ਘਰ-ਬਾਰ ਰਹਿਤ ਬਿਹੰਗਮ ਸਨ। ਓਥੇ ਬਹੁਤ ਸਾਰੀਆਂ ਇਸਤਰੀਆਂ ਭੀ ਸਨ, ਜਿਨ੍ਹਾਂ ਵਿਚੋਂ ਕਈਆਂ ਨਾਲ ਉਨਾਂ ਦਾ ਕੋਈ ਸਬੰਧੀ ਓਥੇ ਨਹੀਂ ਸੀ। ਇਹ ਚਰਖੇ ਕੱਤ ਰਹੀਆਂ ਸਨ, ਤੇ ਲੰਗਰ ਵਿਚ ਸਾਰਿਆਂ ਲਈ ਪ੍ਰਸ਼ਾਦ ਤਿਆਰ ਹੋ ਰਿਹਾ ਸੀ।

ਬੇਲੀ ਨੇ ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਪਿੰਡੋਂ ਬਾਹਰ ਰਸਤੇ ਤੇ ਜਮਾਂ ਕਰ ਲਿਆ ਤੇ ਫੇਰ ਲੁਧਿਆਣੇ ਭੇਜ ਦਿੱਤਾ ਕਿ ਉਨ੍ਹਾਂ ਨੂੰ ਆਪੋ ਆਪਣੇ ਟਿਕਾਣੇ ਭੇਜ ਦਿੱਤਾ ਜਾਵੇ।

ਦੋ ਦਿਨ ੧੮ ਤੇ ੧੯ ਜਨਵਰੀ ਨੂੰ ਤਲਾਸ਼ੀ ਹੁੰਦੀ ਰਹੀ, ਅਤੇ ਆਦਿ ਤੋਂ ਅੰਤ ਤੱਕ ਹਰ ਇਕ ਚੀਜ਼ ਦੀ ਕਰਨਲ ਬੇਲੀ ਨੇ ਖੁਦ ਦੇਖ ਭਾਲ ਕੀਤੀ। ਜੋ ਚੀਜ਼ਾਂ ਮਿਲੀਆਂ ਉਨਾਂ ਦੀ ਸੂਚੀ ਇਸ ਪ੍ਰਕਾਰ ਹੈ:-

ਟਕੂਏ ਯਾ ਸਫ਼ਾ-ਜੰਗ

੩੬

ਗੰਡਾਸੇ

ਖੋਖਰੀਆਂ

२

ਡਾਂਗਾਂ ਤੇ ਚੱਕਰ

ਗਿਣਤੀ ਨਹੀਂ ਲਿਖੀ ਹੋਈ

ਕਾਗ਼ਜ਼-ਪੱਤ੍ਰ

ਕੋਈ ਖਾਸ ਜ਼ਰੂਰੀ ਨਹੀਂ ਮਿਲੇ

ਰੁਪੱਈਏ

ਲਗ ਭਗ ੧੫oo

ਗਹਿਣੇ, ਸੋਨੇ ਚਾਂਦੀ ਦੇ

ਮੁਲ ਨਹੀਂ ਲਿਖਿਆ ਹੋਇਆ

Digitized by Panjab Digital Library/ www.panjabdigilib.org