ਬੇਲੀ ਨੇ ਰੁਪਈਏ, ਗਹਿਣਾ-ਗੱਟਾ, ਕੀਮਤੀ ਦੁਸ਼ਾਲੇ ਤੇ ਕੱਢੇ ਹੋਏ ਚੋਗ਼ੇ ਇਕ ਸੰਦੂਕ ਵਿਚ ਬੰਦ ਕਰ ਕੇ ਖਜ਼ਾਨੇ ਭੇਜ ਦਿੱਤੇ। ਖੁਦ ਭਾਈ ਰਾਮ ਸਿੰਘ ਦੇ ਪਹਿਨਣ ਦੇ ਬਸਤਰਾਂ ਦੇ ਸੰਦੂਕ ਸਦਰ ਲੁਧਿਆਣੇ ਭੇਜ ਦਿੱਤੇ। ਇਸ ਦੇ ਉਪ੍ਰੰਤ ਡੇਰੇ ਨੂੰ ਤਾਲਾ ਲਾ ਦਿੱਤਾ, ਅਤੇ ਡਿਪਟੀ ਇਨਸਪੈਕਟਰ ਉਮਰਾਓ ਅਲੀ ਦੇ ਹੇਠਾਂ ੨੦ ਸਿਪਾਹੀਆਂ ਦੀ ਗਾਰਦ ਬਿਠਾ ਦਿੱਤੀ। ਕੇਵਲ ਹੇਠ ਲਿਖਿਆਂ ਨੂੰ ਹੀ ਭੈਣੀ ਰਹਿਣ ਦੀ ਆਗਿਆ ਦਿੱਤੀ ਗਈ।
੧. ਬਾਬਾ ਜੱਸਾ ਸਿੰਘ, ਭਾਈ ਰਾਮ ਸਿੰਘ ਦੇ ਪਿਤਾ, ਉਮਰ ੯੦ ਸਾਲ।
੨. ਭਾਈ ਬੁਧ ਸਿੰਘ, ਭਾਈ ਰਾਮ ਸਿੰਘ ਦੇ ਭਰਾ, ੫੦ ਕੁ ਸਾਲ।
੩. ਬੀਬੀ ਨੰਦੋ, ਭਾਈ ਰਾਮ ਸਿੰਘ ਦੀ ਲੜਕੀ ਤੇ ਉਸ ਦੇ ਤਿੰਨ ਬੱਚੇ।
੪. ਵਰਿਆਮ ਸਿੰਘ, ਭਾਈ ਰਾਮ ਸਿੰਘ ਦੀ ਦੁਕਾਨ ਦਾ ਪ੍ਰਬੰਧਕ।
੫. ਮੱਖਣ ਸਿੰਘ, ਭਾਈ ਰਾਮ ਸਿੰਘ ਦਾ ਨਿਜੀ ਸੇਵਕ।
੬-੧੬. ਗਿਆਰਾਂ ਆਦਮੀ ਮਾਲ ਡੰਗਰ ਦੀ ਸੰਭਾਲ ਲਈ।
ਘੋੜੇ, ਊਂਠ, ਗਾਈਆਂ, ਮੱਝਾਂ ਆਦਿ ਬਾਰੇ ਡੰਗਰਾਂ ਦੀ ਗਿਣਤੀ ੮੨ ਸੀ।
ਤਲਾਸ਼ੀ ਵੇਲੇ ਆਲੇ ਦੁਆਲੇ ਦੇ ਤਿੰਨਾਂ ਪਿੰਡਾਂ ਦੇ ਲੰਬੜਦਾਰ ਬੇਲੀ ਦੇ ਨਾਲ ਸਨ। ਲੰਬੜਦਾਰਾਂ ਨੇ ਕਿਹਾ ਕਿ ਆਮ ਖਿਆਲ ਇਹ ਹੈ ਕਿ ਘੱਟੋ ਘੱਟ ਦੋ ਲੱਖ ਰੁਪਈਆ ਇਥੇ ਕਿਤੇ ਦੱਬਿਆ ਹੋਇਆ ਹੈ, ਤੇ ਹੋ ਸਕਦਾ ਹੈ ਕਿ ਹਥਿਆਰ ਭੀ ਇਸੇ ਤਰ੍ਹਾਂ ਕਿਤੇ ਲਕੋਏ ਹੋਏ ਹੋਣ। ਪਰ ਕਈ ਥਾਈਂ ਦਾਣੇ ਤੂੜੀ ਅਤੇ ਚਾਰੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸਨ, ਅਤੇ ਚੂੰਕਿ ਪਹਿਲਾਂ ਇਨ੍ਹਾਂ ਨੂੰ ਖਾਲੀ ਕੀਤੇ