ਪੰਨਾ:ਕੂਕਿਆਂ ਦੀ ਵਿਥਿਆ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

२०४

ਕੂਕਿਆਂ ਦੀ ਵਿਥਿਆ

ਬਿਨਾਂ ਤਲਾਸ਼ੀ ਨਹੀਂ ਸੀ ਲਈ ਜਾ ਸਕਦੀ, ਇਸ ਲਈ ਬੇਲੀ ਨੇ ਇਨ੍ਹਾਂ ਨੂੰ ਹੱਥ ਨਾ ਪਾਇਆ।

ਬੇਲੀ ਲਿਖਦਾ ਹੈ ਕਿ ਭੈਣੀ ਵਿਚ ਭਾਈ ਰਾਮ ਸਿੰਘ ਬਹੁਤ ਹਰ-ਮਨ-ਪਿਆਰੇ ਪ੍ਰਤੀਤ ਨਹੀਂ ਸੀ ਹੁੰਦੇ, ਪਰ ਡਰ ਦੇ ਮਾਰੇ ਕੋਈ ਉਨ੍ਹਾਂ ਦੀ ਸਰਕਾਰੇ ਸ਼ਿਕਾਇਤ ਨਹੀਂ ਸੀ ਕਰਦਾ। ਲੰਬੜਦਾਰਾਂ ਉਤੇ ਉਨ੍ਹਾਂ ਦਾ ਰੋਹਬ ਪਿਆ ਹੋਇਆ ਸੀ ਤੇ ਉਨ੍ਹਾਂ ਨੂੰ ਕੂਕੇ ਬਣਾ ਲਿਆ ਹੋਇਆ ਸੀ। ਦਬਾਉ ਨਾਲ ਉਨ੍ਹਾਂ ਕੋਲੋਂ ਸੂਬੇ ਮਲੂਕ ਸਿੰਘ ਨੂੰ ਕੁਝ ਜ਼ਮੀਨ ਦਿਵਾਈ ਹੋਈ ਸੀ ਜਿਥੇ ਕਿ ਮਲੂਕ ਸਿੰਘ ਨੇ ਸਰਸਾ, ਫੀਰੋਜ਼ਪੁਰ, ਨਾਭਾ, ਪਟਿਆਲਾ ਆਦਿ ਤੋਂ ਲਿਆ ਕੇ ਕੁਝ ਆਦਮੀ ਬਸਾਏ ਹੋਏ ਸਨ ਜੋ ਨਹਿਰ ਤੇ ਕੰਮ ਕਰਦੇ ਸਨ ਜਿਥੇ ਕਿ ਮਲੂਕ ਸਿੰਘ ਨੇ ਠੇਕਾ ਲਿਆ ਹੋਇਆ ਸੀ। ਆਪਣੀ ਗਿਣਤੀ ਦੇ ਮਾਣ ਵਿਚ ਕਈ ਵਾਰੀ ਇਹ ਲੋਕ ਪਿੰਡ ਵਾਲਿਆਂ ਨੂੰ ਤੰਗ ਭੀ ਕਰਦੇ ਸਨ।

ਬੇਲੀ ਨੇ ਮਲੂਕ ਸਿੰਘ ਨੂੰ ਨਹਿਰ ਤੋਂ ਬੁਲਾ ਕੇ ਗਾਰਦ ਦੇ ਨਾਲ ਸਦਰ ਲੁਧਿਆਣੇ ਭੇਜ ਦਿੱਤਾ ਤੇ ਉਸ ਦੇ ਆਦਮੀਆਂ ਨੂੰ ੨੪ ਘੰਟੇ ਦੇ ਅੰਦਰ ਅੰਦਰ ਭੈਣੀ ਤੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ।

ਬੇਲੀ ਨੂੰ ਦੱਸਿਆ ਗਿਆ ਕਿ ਕੂਕਿਆਂ ਵਲੋਂ ਫ਼ਸਾਦ ਖੜਾ ਕਰਨ ਵਿਚ ਬਹੁਤ ਸਾਰਾ ਹੱਥ ਸਹਿਬ ਸਿੰਘ, ਲੱਖਾ ਸਿੰਘ, ਗੋਪਾਲ ਸਿੰਘ, ਕਾਨ ਸਿੰਘ ਸਿਧੇ ਨਿਹੰਗ ਸਿੰਘ, ਲਹਿਣਾ ਸਿੰਘ ਤੇ ਬੁਧ ਸਿੰਘ ਦਾ ਸੀ, ਪਰ ਬੇਲੀ ਕਹਿੰਦਾ ਹੈ ਕਿ ਮੇਰੇ ਖਿਆਲ ਵਿਚ ਭਾਈ, ਰਾਮ ਸਿੰਘ ਦੇ ਭਰਾ ਭਾਈ ਬੁਧ ਸਿੰਘ ਸੰਬੰਧੀ ਇਹ ਖਬਰ ਸ਼ੱਕ ਵਾਲੀ ਹੈ, ਉਸ ਨੂੰ ਕੁਕਾ ਬਣੇ ਨੂੰ ਬਹੁਤਾ ਚਿਰ ਨਹੀਂ ਹੋਇਆ।

ਬੇਲੀ ਨੇ ਤਲਾਸ਼ੀ ਦੀ ਰੀਪੋਰਟ ੨੦ ਜਨਵਰੀ ੧੮੭੨ ਨੂੰ ਕਮਿਸ਼ਨਰ ਅੰਬਾਲਾ ਮਿਸਟਰ ਟੀ. ਡੀ. ਫ਼ੋਰਸਾਈਥ ਨੂੰ ਭੇਜੀ, ਜੋ ਉਸ ਨੇ ਦੂਸਰੇ ਦਿਨ ੨੧ ਜਨਵਰੀ ਨੂੰ ਅਗੋਂ ਸਕੱਤ੍ਰ ਸਰਕਾਰ ਪੰਜਾਬ ਨੂੰ ਭੇਜ ਦਿੱਤੀ। ਇਸ ਨੂੰ ਪੜ੍ਹਦੇ ਸਾਰ ਸਕੱਤ੍ਰ ਸਰਕਾਰ ਪੰਜਾਬ

Digitized by Panjab Digital Library/ www.panjabdigilib.org