ਪੰਨਾ:ਕੂਕਿਆਂ ਦੀ ਵਿਥਿਆ.pdf/209

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੇ ਡੇਰੇ ਦੀ ਤਲਾਸ਼ੀ ੨੦੫ ਨੇ ੨੨ ਜਨਵਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਲੁਧਿਆਣੇ ੜਾਰ ਦਿੱਤੀ ਕਿ fਪਿੰਡਾਂ ਵਾਲਿਆਂ ਵਲੋਂ ਦੱਸੇ ਗਏ ਦੱਬੇ ਹੋਏ ਖ਼ਜ਼ਾਨੇ ਅਤੇ ਹਥਿਆਰਾਂ ਲਈ ਭਾਈ ਰਾਮ ਸਿੰਘ ਦੇ ਡੇਰੇ ਦੀ ਪੂਰੀ ਪੂਰੀ ਤਲਾਸ਼ ਕੀਤੀ ਜਾਏ, ਜੋ ਕਰਨਲ ਬੇਲੀ ਨੇ ਛੱਡ ਦਿੱਤੀ ਸੀ । ਇਹ ਤਾਰ ਪੱਜਣ ਪਰ ਮਿਸਟਰ ਕਾਵਨ ਨੇ ਅਸਿਸਟੈਂਟ ਸਪਰਿੰਟੈਂਡੈਂਟ ਪੁਲਸ ਮਿਸਟਰ ਜੈਕਸਨ ਨੂੰ ਭੇਣੀ ਭੇਜਿਆ ਤੇ ਉਸ ਨੇ ਉਹ ਸਾਰੀਆਂ ਥਾਵਾਂ ਬੜੀਆਂ ਡੂੰਘੀਆਂ ਰੱਖ ਕੇ ਪੁਟਵਾ ਦਿੱਤੀਆਂ ਜਿੱਥੇ ਜਿੱਥੇ ਕਿ ਖ਼ਜ਼ਾਨਾ ਯਾ ਹਥਿਆਰ ਲੁਕਾਏ ਹੋਏ ਹੋਣ ਦਾ ਖ਼ਿਆਲ ਪੈ ਸਕਦਾ ਸੀ; ਪਰ ਮਿਲਿਆ ਫਝ ਭੀ ਨਾ। ਦੋ ਲੱਖ ਰੁਪਏ ਖ਼ਜ਼ਾਨਾ ਅਤੇ ਹਥਿਆਰਾਂ ਦੇ ਦੱਬੇ ਹੋਣ ੬ਧੀ ਹਵਾਈ ਕਿਸੇ ਲੰਬੜਦਾਰ ਨੇ ਐਵੇਂ ਉਡਾ ਛੱਡੀ ਹੋਣੀ ਹੈ

  • ਲਫ਼ਟਿਨੈਂਟਕਰਨਲ ਬੇਲੀ ਦੀ ਚਿੱਠੀ ਜੋਗ ਕਮਿਸ਼ਨਰ ਅੰਬਾਲਾ, ੨੦ ਜਨਵਰੀ ੧੮੭੨5 ਸਕੱਤੂ ਸਰਕਾਰ ਪੰਜਾਬ ਦੀ ਤਾਰੇ, ਜੋਗ ਡਿਪਟੀ ਕਮਿਸ਼ਨਰ ਲੁਧਿਆਣਾ, ੨੨ ਜਨਵਰੀ ੧੮੨; ਕਾਵਨ ਦੀ ਚਿੱਠੀ ਨੰ. ੨੬, ਜੋਗ ਕਮਿਸ਼ਨਰ ਅੰਬਾਲਾ, ੨੬ ਜਨਵਰੀ ੧੮੭੨ ॥

Digitized by Panjab Digital Library | www.panjabdigilib.org