ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਠਕਾਂ ਯਾ ਨਾਮਧਾਰੀ ਲਹਿਰ ਦਾ ਵਿਕਾਸ ੧੭ | ਭਾਈ ਬਾਲਕ ਸਿੰਘ ਦਾ ਜਨਮ ਜ਼ਿਲਾ , ਅਟਕ ਦੇ ਪਿੰਡ ਛਈ* ਵਿਚ ਭਾਈ ਦਿਆਲ ਸਿੰਘ ਦੇ ਘਰ ਸੰਮਤ ੧੮ ੫੬ ਬਿਕ੍ਰਮੀ ਸਫ਼ਾ ੧੬ ਦੀ ਬਾਕੀ] ਕੁਕਿਆਂ ਵਲੋਂ ਘੜੀ ਗਈ ਕਹਾਣੀ ਨੂੰ ਹੋਰ ਭੀ, ਨਿਰਮੂਲ ਬਣਾ ਦਿੰਦੀ ਹੈ । ਭਗਤ ਲਕਸ਼ਮਨ ਸਿੰਘ ਜੀ ਲਿਖਦੇ ਹਨ ਕਿ ਨਾਮਧਾਰੀ ਇਤਿਹਾਸ ਹਿੱਸੇ ਪਹਿਲੇ ਵਿਚ ਲੇਖਕ ਜੀ ਨੇ ਭਾਈ ਬਾਲਕ ਸਿੰਘ ਜੀ ਸੰਬੰਧੀ...ਵਡੀਆਂ ਚਤ ਕਰਨ ਵਾਲੀਆਂ ਸਾਖੀਆਂ ਘੜਨ ਵਿਚ ਪਿਛਲੇ ਸਾਰੇ ਧਾਰਮਕ ਆਗੂਆਂ ਦੀਆਂ ਜਨਮ ਸਾਖੀਆਂ ਲਿਖਣ ਵਾਲਿਆਂ ਨੂੰ ਮਾਤ ਕਰ ਦਿੱਤਾ ਹੈ ।

  • ਪੁਰਾਤਨ ਲਿਖਾਰੀ ਭਾਈ ਬਾਲਕ ਸਿੰਘ ਦਾ ਜਨਮ ਅਸਥਾਨ ਛੋਈ ਦਸਦੇ ਹਨ, ਪਰ ਨਾਮਧਾਰੀ ਇਤਿਹਾਸ ਵਿਚ ਸਰਵਾਲਾ ਜ਼ਿਲਾ ਅਟਕ ਦਿੱਤਾ ਹੋਇਆ ਹੈ । ‘ਤਾਰੀਖ਼ ਪਰਗਣਾ ਮੁਕਤਸਰ ਵਾ ਮਮਦੋਟ ਅਤੇ ‘ਤਾਰੀਖ਼ ਮਖ਼ਜ਼ਨਿ ਪੰਜਾਬ ਵਿਚ ਆਪ ਦੇ ਪਿਤਾ ਦਾ ਨਾਮ ਭਾਈ ਸਾਧੂ ਸਿੰਘ ਦਿੱਤਾ ਹੋਇਆ ਹੈ ।

fਸ਼ਾ ਚ ਜੂ ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ, ਦੂਸਰੀ ਵਾਰ, ਪੰਨਾ ੮੭੫ । ਨਾਮਧਾਰੀ ਇਤਿਹਾਸ, ਹਿੱਸਾ ਪਹਿਲਾ, ਪੰਨਾ ੧, ਪਰ ਭਾਈ ਬਾਲਕ ਸਿੰਘ ਦੇ ਜਨਮ ਦੀ ਤਾਰੀਖ ਫੱਗਣ ਸਦੀ ੧੫ ਸੰਮਤ ੧੮੪੧ ਬਿਕ੍ਰਮੀ, ੨੪ ਫ਼ਰਵਰੀ ੧੭੮੫ ਈਸਵੀ ਲਿਖੀ ਹੈ | ਪਰ ਕਿਸੇ ਭਰੋਸੇ ਯੋਗ ਸੋਮੇਂ ਤੋਂ ਨਾ ਆਉਣ ਕਰ ਕੇ ਇਹ ਤਾਰੀਖ ਪ੍ਰਵਾਣ ਨਹੀਂ ਕੀਤੀ ਜਾ ਸਕਦੀ । ਮਾਲੂਮ ਇਉਂ ਹੁੰਦਾ ਹੈ ਕਿ ਚੁਕਿ ਨਾਮਧਾਰੀ ਇਤਿਹਾਸ ਦੇ ਲੇਖਕ ਨੇ ਭਾਈ ਬਾਲਕ ਸਿੰਘ ਦੀ ਗੁਰਿਆਈ ਦੀ ਕਹਾਣੀ ਰਚਨ ਲਈ ਭਾਈ ਅਜਾਪਾਲ ਸਿੰਘ ਦੀ ਆਯੂ ਨੂੰ ਮੁਖ ਰੱਖਣਾ ਸੀ, ਅਤੇ ਭਾਈ ਅਜਾਪਾਲ ਸਿੰਘ ਦਾ ਜੇਠ ਸੁਦੀ 4 ਸੰਮਤ ੧੮੬੯, ਮੁਤਾਬਕ ੧੪ ਜੂਨ ਸੰਨ ੧੮੧੨ ਨੂੰ ਦੇਹਾਂਤ ਹੋ ਗਿਆ ਸੀ, ਇਸ ਲਈ ਗਿਆਨੀ ਗਿਆਨ ਸਿੰਘ ਦੀ ਲਿਖੀ ਭਾਈ ਬਾਲਕ ਸਿੰਘ ਦੀ ਜਨਮ-ਤਿਬ (ਸੰਮਤ ੧੮੫੬ ਬਿਕ੍ਰਮੀ, ਸੰਨ ੧੭੯੯ ਈਸਵੀ) ਉਨਾਂ ਦੇ ਮਤਲਬ ਲਈ ਸੂਤ ਨਹੀਂ ਸੀ ਬੈਠਦੀ । ਇਸ ਤਰਾਂ ਭਾਈ ਅਜਾਪਾਲ ਸਿੰਘ ਦੇ ਦੇਹਾਂਤ ਸਮੇਂ ਭਾਈ ਬਾਲਕ ਸਿੰਘ ਦੀ ਆਯੂ ਕੇਵਲ ਬਾਰਾਂ ਤੇਰਾਂ ਸਾਲ ਹੀ ਬਣਦੀ । ਲੇਖਕ ਜੀ ਨੇ ਚੂੰਕਿ ਆਪਣੀ ਕਹਾਣੀ ਵਿਚ ਭਾਈ ਅਜਾਪਾਲ ਸਿੰਘ ਦੇ ਰੂਪ ਵਿਚ ਫ਼ਰਜ਼ੀ ਗੁਰੂ ਗੋਬਿੰਦ ਸਿੰਘ ਪਾਸੋਂ ਭਾਈ ਬਾਲਕ ਸਿੰਘ ਨੂੰ ਜ਼ਰਾ ਜੁਆਨ ਉਮਰੇ ਗੁਰਤਾ ਮਿਲੀ ਦੱਸਣੀ ਸੀ ਇਸ ਲਈ ਉਨਾਂ ਨੇ ਗਿਆਨੀ ਗਿਆਨ ਸਿੰਘ ਦੀ ਦਿੱਤੀ ਹੋਈ ਭਾਈ ਬਾਲਕ ਸਿੰਘ ਦੇ ਜਨਮ ਦੀ ਤਾਰੀਖ ਨੂੰ ਅਕਾਰਣ ਹੀ ਰੱਦ ਕਰ ਕੇ ਇਸ ਨੂੰ ਆਪਣੀ ਕਹਾਣੀ ਵਿਚ ਢੁਕਦੀ ਕਰਨ ਲਈ ਚੌਦਾਂ ਸਾਲ ਪਿੱਛੇ ਹਟਾ ਦਿਤਾ ਹੈ ਤਾ ਕਿ ਉਨਾਂ ਦੀ ਰਚਿਤ ਕਥਾ ਅਨੁਸਾਰ ਭਾਈ ਬਾਲਕ ਸਿੰਘ ਨੂੰ (ਬਾਕੀ ਦਖੋ ਸਫ਼ਾ ੧੮) Digitized by Panjab Digital Library / www.panjabdigilib.org