ਸਰਕਾਰ ਪੰਜਾਬ ਨੂੰ ਬੇਲੋੜੀ ਅਫਰਾ ਤਫ਼ਰੀ
ਇਸ ਵੇਲੇ ਪੰਜਾਬ ਸਰਕਾਰ ਦੇ ਅਫ਼ਸਰ ਐਵੇਂ ਹੀ ਡਰੇ ਹੋਏ ਸਨ। ਜੇ ਕਿਧਰੇ ਅੱਠ ਦਸ ਕੂਕੇ ਭੀ ਇਕੱਠੇ ਜਾਂਦੇ ਦਿਸਦੇ, ਤਾਂ ਭੀ ਕੂਕਿਆਂ ਦੇ ‘ਵਧੇ ਚਲੇ ਆ ਰਹੇ’ ਹੋਣ ਦੀਆਂ ਤਾਰਾਂ ਖੜਕ ਜਾਂਦੀਆਂ, ਅਫ਼ਸਰਾਂ ਨੂੰ ਅਫਰਾ ਤਫਰੀ ਪੈ ਜਾਂਦੀ, ਫ਼ੌਜ ਤੇ ਪੁਲੀਸ ਨੂੰ ਤਿਆਰੀ ਦੇ ਹੁਕਮ ਮਿਲ ਜਾਂਦੇ, ਰੇਲ ਦੇ ਸਟੇਸ਼ਨਾਂ ਤੇ ਪਹਿਰੇ ਲਾ ਦਿੱਤੇ ਜਾਂਦੇ ਅਤੇ ਦਰਿਆਵਾਂ ਦੇ ਪੱਤਣ ਰੋਕ ਲਏ ਜਾਂਦੇ। ਇਸੇ ਪ੍ਰਕਾਰ ਦੀਆਂ ਹਵਾਈਆਂ ਦੇ ਕਾਰਣ ਜਾਲੰਧਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਕੂਕਿਆਂ ਦੀ ਨਿਗਰਾਨੀ ਹੋਣ ਲਗ ਪਈ।
੧੭ ਯਾ ੧੮ ਜਨਵਰੀ ਨੂੰ ਰਾਹੋਂ ਦੇ ਪੋਲੀਸ ਸਾਰਜੰਟ ਨੇ ਆਪਣੇ ਜ਼ਿਲਾ ਜਾਲੰਧਰ ਦੇ ਡਿਪਟੀ ਕਮਿਸ਼ਨਰ ਮਿਸਟਰ ਬਰਚ ਨੂੰ ਇਕ ‘ਜ਼ਰੁਰੀ ਤੇ ਛੇਤੀ’ ਦੀ ਚਿਠੀ ਦੌਰੇ ਵਿਚ ਫ਼ਲੌਰ ਭੇਜੀ ਤੇ ਲਿਖਿਆ ਕਿ ਅੰਮ੍ਰਿਤਸਰ ਤੋਂ ਆਏ ਕੂਕਿਆਂ ਦੇ ਇਕ ਜਥੇ ਨੇ ਰਾਹੋਂ ਵਿਚ ਮੁਜ਼ਾਹਰਾ ਕੀਤਾ ਹੈ। ਬਰਚ ਨੇ ਜਲੰਧਰ ਦੇ ਕਮਿਸ਼ਨਰ ਨੂੰ ਇਤਲਾਹ ਘੱਲ ਦਿੱਤੀ ਤੇ ਉਸ ਨੇ ਸਰਕਾਰ ਪੰਜਾਬ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਤਾ ਖੜਕਾ ਦਿੱਤੀਆਂ ਤੇ ਸਰਕਾਰ ਪੰਜਾਬ ਨੇ ਵਾਇਸਰਾਏ ਨੂੰ ਖਬਰ ਕਰ ਦਿੱਤੀ। ਕਮਿਸ਼ਨਰ ਜਲੰਧਰ ਨੇ ਤਾਰ ਪੁੱਜਣ ਪਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲਿਖ ਦਿਤਾ ਕਿ ਕੋਈ ਕੂਕਾ ਰੇਲ ਰਾਹੀਂ ਯਾ ਬਿਆਸਾ ਦੇ ਪੱਤਣ ਤੋਂ ਦੀ ਜਾਲੰਧਰ ਦੇ ਜ਼ਿਲੇ ਵਿਚ ਲੰਘਣਾ ਨਾ ਪਵੇ। ਆਪ ਉਸ ਨੇ ਜਾਲੰਧਰ ਸਟੇਸ਼ਨ ਤੇ ਖੜੀ ਇਕ ਰੇਲ ਗੱਡੀ ਛਾਣ ਕੱਢੀ, ਇਕ ਤਹਿਸੀਲਦਾਰ ਬਿਆਸਾ ਦੇ ਪੱਤਣ