ਕਾਵਨ ਤੇ ਫ਼ੋਰਸਾਈਥ ਨੂੰ ਸਜ਼ਾਵਾਂ
ਸਰਕਾਰ ਪੰਜਾਬ ਸ਼ੁਰੂ ਤੋਂ ਹੀ ਮਿਸਟਰ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਮਲੇਰ ਕੋਟਲੇ ਵਿਚ ਕੂਕਿਆਂ ਨੂੰ ਬੇ-ਨਿਯਮੇ ਤੌਰ ਤੇ ਆਪਣੇ ਹੀ ਹੁਕਮ ਨਾਲ ਤੋਪਾਂ ਨਾਲ ਉਡਾ ਦੇਣ ਦੀ ਕਾਰਵਾਈ ਦੇ ਸਖਤ ਵਿਰੁਧ ਸੀ। ਆਪਣੇ ਵੱਡੇ ਅਫ਼ਸਰ ਕਮਿਸ਼ਨਰ ਫ਼ੋਰਸਾਈਥ ਦੀਆਂ ਹਦਾਇਤਾਂ ਦਾ ਖਿਆਲ ਨਾ ਕਰਨ ਕਰਕੇ ਉਹ ਇਸ ਨੂੰ ਹੁਕਮ ਅਦੂਲੀ ਸਮਝਦੇ ਸਨ; ਉਸ ਦੀ ਉਡੀਕ ਤਕ ਨਾ ਕਰਨ, ਕੋਈ ਬਾਕਾਇਦਾ ਮੁਕੱਦਮਾ ਨਾ ਚਲਾਉਣ ਅਤੇ ਨਾ ਹੀ ਕੋਈ ਰੀਕਾਰਡ ਰੱਖਣ ਨਾਲ ਉਸ ਨੇ ਉਹ ਗੱਲਾਂ ਕੀਤੀਆਂ ਸਨ ਜਿਨ੍ਹਾਂ ਦਾ ਕਿ ਉਸ ਨੂੰ ਅਖਤਿਆਰ ਹੀ ਨਹੀਂ ਸੀ। ਇਸ ਤੋਂ ਇਲਾਵਾ ਸਭ ਤੋਂ ਵਧ ਜੋ ਉਸ ਨੇ ਬੇਨਿਯਮੇ ਤੌਰ ਤੇ ਬਿਨਾਂ ਅਖਤਿਆਰ ਦੇ ਅੰਨ੍ਹੇ-ਵਾਹ ੪੯ ਕੂਕਿਆਂ ਨੂੰ ਤੋਪਾਂ ਨਾਲ ਉਡਾ ਦੇਣ ਦਾ ਕਾਰਾ ਕਰ ਦਿੱਤਾ ਓਹ ਕਿਸੇ ਤਰ੍ਹਾਂ ਭੀ ਲਕੋਈ ਨਾ ਜਾ ਸਕਣ ਵਾਲੀ ਬੇਲੋੜੀ ਤੇ ਹੱਦੋਂ ਵਧ ਸਖਤੀ ਸੀ। ਸੋ ਸਰਕਾਰ ਹਿੰਦ ਨੇ ੨੪ ਜਨਵਰੀ ਸੰਨ ੧੮੭੨ ਨੂੰ ਕਲਕੱਤੇ ਤੋਂ ਆਪਣੀ ਚਿੱਠੀ ਨੰ: ੧੨੨ ਰਾਹ ਹੁਕਮ ਜਾਰੀ ਕਰ ਦਿੱਤੇ ਕਿ ਮਿਸਟਰ ਕਾਵਨ ਨੂੰ ਹੋਰ ਕੋਈ ਹੁਕਮ ਮਿਲਨ ਤਕ ਮੁਅੱਤਲ ਕਰ ਦਿੱਤਾ ਜਾਏ ਅਤੇ ਉਸ ਤੋਂ ਜਵਾਬ ਤਲਬੀ ਕੀਤੀ ਜਾਏ, ਜੋ ਲਾਟ ਸਾਹਿਬ ਪੰਜਾਬ ਸਾਰੇ ਮਾਮਲੇ ਉੱਤੇ ਆਪਣੀ ਰਾਏ ਨਾਲ ਦੇ ਕੇ ਸਰਕਾਰ ਹਿੰਦ ਨੂੰ ਭੇਜ ਦੇਵੇ। ਏਸੇ ਤਰ੍ਹਾਂ ਹੀ ਸਰਕਾਰ ਹਿੰਦ ਦੀ ਇਹ ਭੀ ਰਾਏ ਸੀ ਕਿ ਕਮਿਸ਼ਨਰ ਟੀ. ਡੀ. ਫ਼ੋਰਸਾਈਥ ਨੇ ਭੀ ਹੋਰ ੧੬ ਕੂਕੇ ਤੋਪਾਂ ਨਾਲ ਉਡਾ ਦੇਣ ਨਾਲ ਬੇਲੋੜੇ ਹੀ ਬੇਹੱਦ ਜ਼ਿਆਦਾ ਤੇ ਬੇ-