ਪੰਨਾ:ਕੂਕਿਆਂ ਦੀ ਵਿਥਿਆ.pdf/213

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਾਵਨ ਤੇ ਫੋਰਸਾਈਥ ਨੂੰ ਸਜ਼ਾਵਾਂ ਤਹਾਸ਼ਾ ਸਖਤੀ ਕੀਤੀ ਹੈ, ਇਸ ਲਈ ਉਸ ਦੀ ਭਾ ਜਵਾਬ-ਤਲਬ ਕੀਤੀ ਜਾਏ । ੨੯ ਜਨਵਰੀ ਨੂੰ ਸਕਤੁ ਸਰਕਾਰ ਪੰਜਾਬ ਨੇ ਸਰਕਾਰ ਹਿੰਦ ਨੂੰ ਤਾਰ ਦਿੱਤੀ ਕਿ ਚੰਕਿ ਕਾਵਨ ਦਾ ਮਾਮਲਾ ਫ਼ੋਰਸਾਈਥ ਦੇ ਮਾਮਲੇ ਦੇ ਨਾਲ ਹੀ ਵਿਚਾਰਣ ਵਾਲਾ ਹੈ, ਇਸ ਲਈ ਕਾਵਨ ਦੀ ਮੁਅੱਤਲੀ ਹਾਲ ਤਕ ਅਮਲ ਵਿਚ ਨਾ ਲਿਆਂਦੀ ਜਾਏ, ਪਰ ਸਰਕਾਰ ਹਿੰਦ ਨੇ ਇਹ ਗੱਲ ਪ੍ਰਵਾਣ ਨਾ ਕੀਤੀ ਅਤੇ ਕਾਵਨ ਨੂੰ ਮੁਅੱਤਲ ਕਰ ਦਿੱਤਾ।* ਤਿੰਨ ਮਹੀਨੇ ਕਾਵਨ ਤੇ ਫ਼ੋਰਸਾਥ ਦੇ ਜਵਾਬ ਮੰਗਣ ਅਤੇ ਭੇਜਣ, ਇਨ੍ਹਾਂ ਦੇ ਵਿਸਥਾਰ ਪ੍ਰਾਪਤ ਕਰਨ ਅਤੇ ਸਰਕਾਰ ਪੰਜਾਬ ਤੇ ਸਰਕਾਰ ਹਿੰਦ ਵਿਚ ਲਿਖਾ-ਪੜੀ ਵਿਚ ਲਗ ਗਏ, ਪਰ ਕੋਈ ਚੀਜ਼ ਭੀ ਵਾਇਸਟਾਇ ਲਾਰਡ ਨੇਪੀਅਰ ਔਫ਼ ਮੈਗਡਾਲਾ ਦੀ ਰਾਏ ਵਿਚ ਕੋਈ ਖਾਸ ਤਬਦੀਲੀ ਨਾਂ ਲਿਆ ਸਕੀ ਅਤੇ ੩੦ ਅਪ੍ਰੈਲ ੧੮੭੨ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਮਿਸਟਰ ਐਲ. ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਏ ਅਤੇ ਮਿਸਟਰ ਟੀ. ਡੀ. ਫ਼ਰਸਾਈਬ ਕਮਿਸ਼ਨਰ ਅੰਬਾਲਾ ਨੂੰ ਕਮਿਸ਼ਨਰੀ ਤੋਂ ਲਾਹ ਕੇ ਕਿਸੇ ਹੋਰ ਸੂਬੇ ਵਿਚ ਕਿਸੀ ਐਸੀ ਥਾਂ ਲਾਇਆ ਜਾਏ ਜਿੱਥੇ ਕਿ ਇਸ ਦੇ ਹਥ ਵਿਚ ਕਿਸ ਦੇਸੀ ਰਿਆਸਤ ਦੀ ਨਿਗਰਾਨੀ ਨਾ ਹੋਵੇ । | ਮਿਸਟਰ ਕਾਵਨ ਤੇ ਮਿਸਟਰ ਫ਼ਰਸਾਈਥ ਸੰਬੰਧੀ ਵਾਇਸਰਾਏ ਵਲ ਲਾਟ ਸਾਹਿਬ ਨੂੰ ਲਿਖਦਾ ਹੋਇਆ ਈ. ਸੀ. ਬੇਲਾ, ਸਕੱਤੂ ਸਰਕਾਰ ਹਿੰਦ (ਹੋਮ ਡੀਪਾਰਟਮੈਂਟ), ਆਪਣੀ ੩੦ ਅਪ੍ਰੈਲ

  • ਸਕੱਤਰ ਸਰਕਾਰ ਹਿੰਦ (ਹੋਮ ਡੀਪਾਰਟਮੈਂਟ) ਦੀ ਚਿੱਠੀ ਜੋਗ ਸਕੱਤਰ ਸਰਕਾਰ ਪੰਜਾਬ ਨੂੰ.੧੨੨,੨੪ ਜਨਵਰੀ ੧੮੭੨ਨੂੰ ੨੮੯, ੧੨ ਫ਼ਰਵਰੀ ੧੮੭੨, ਸਰਕਾਰ ਹਿੰਦ ਦੀ ਸੈਕਟਰੀ ਔਫ਼ ਸਟੇਟ ਜੋਗ ਡਿਸਪੈਚ ਨੰਬਰ ੨੮, ੨ ਮਈ ੧੮੭੨ (ਹੈਮ ਡੀਪਾਰਟਮੈਂਟ); ਡਿਸਪੈਚ ਨੰਬਰ ੧੫੨, ੧੫ ਮਈ ੧੯੭੨ (ਫ਼ਾਈਨੈਨਸ਼ਲ ਡੀਪਾਰਟਮੈਂਟ) ।

Digitized by Panjab Digital Library / www.panjabdigilib.org