ਸੰਨ ੧੮੭੨ ਦੀ ਚਿੱਠੀ ਨੰਬਰ ੮੫੭ ਵਿਚ ਫ਼ੋਰਟ ਵਿਲੀਅਮ ਕਲਕੱਤੇ ਤੋਂ ਇਵਜ਼ੀ ਸਕੱਤ੍ਰ ਸਰਕਾਰ ਪੰਜਾਬ ਨੂੰ ਲਿਖਦਾ ਹੈ:-
੨੨. ........ ਹਿਜ਼ ਐਕਸਿਲੈਂਸੀ (ਵਾਇਸਰਾਏ) ਇਹ ਗੱਲ ਮੁੜ ਪੱਕੀ ਤਰ੍ਹਾਂ ਆਖਣ ਦੀ ਲੋੜ ਸਮਝਦੇ ਹਨ ਕਿ ਕਾਵਨ ਨੇ ਜੋ ਰਾਹ ਫੜਿਆ ਸੀ ਓਹ ਬੇ-ਕਾਨੂਨਾ ਸੀ, ਅਤੇ ਇਸ ਦੇ ਸੰਬੰਧਤ ਵਾਕਿਆਤ ਤੋਂ ਵਹਿਸ਼ੀਪੁਣੇ ਦੀ ਝਲਕ ਪੈਂਦੀ ਹੈ। ਇਹ ਕਾਰਾ ਵਡੇ ਅਫ਼ਸਰ ਦੀਆਂ ਹਦਾਇਤਾਂ ਦੇ ਭਾਵ ਦੇ ਵਿਰੁਧ ਆਰੰਭ ਕੀਤਾ ਗਿਆ, ਅਤੇ ਉਸ ਮਨਜ਼ੂਰੀ ਤੋਂ ਬਿਨਾਂ ਹੀ ਜੋ ਮੰਗੀ ਗਈ ਸੀ ਪਰ ਜਿਸ ਨੂੰ ਉਡੀਕਿਆ ਭੀ ਨਾ ਗਿਆ, ਅਤੇ fਮਿਲ ਚੁਕੇ ਹੋਏ ਸਪਸ਼ਟ ਹੁਕਮ ਦੀ ਉਲੰਘਣਾ ਕਰਦੇ ਹੋਏ ਇਸ ਨੂੰ ਪੂਰਾ ਕਰ ਦਿੱਤਾ।
੨੩. ਇਨ੍ਹਾਂ ਸਭ ਹਾਲਾਤ ਵਿਚ ਹਿਜ਼ ਐਕਸਿਲੈਂਸੀ ਸਣੇ ਕੌਂਸਲ ਦੇ ਇਹ ਹੁਕਮ ਦੇਣ ਪਰ ਮਜਬੂਰ ਹੋ ਗਏ ਹਨ, ਕਿ ਮਿਸਟਰ ਕਾਵਨ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਜਾਏ। ਓਹ ਇਹ ਕੁਝ ਬੜੇ ਅਫ਼ਸੋਸ ਨਾਲ ਕਰ ਰਹੇ ਹਨ ਕਿਉਂਕਿ ਮਿਸਟਰ ਕਾਵਨ ਦਾ ਪਹਿਲਾ ਚਾਲ ਚਲਨ ਬੇਦਾਗ ਰਿਹਾ ਹੈ ਅਤੇ ਉਸ ਨੇ ਲਹਿਰ ਨੂੰ ਦਬਾਉਣ ਦੇ ਪ੍ਰਬੰਧ ਵਿਚ ਹੁਸ਼ਿਆਰੀ ਨਾਲ ਕੰਮ ਕੀਤਾ ਹੈ।
੩੦. ਹਿਜ਼ ਐਕਸਿਲੈਂਸੀ ਤੇ ਕੌਂਸਲ ਦਾ ਖਿਆਲ ਹੈ ਕਿ ਮਿਸਟਰ ਫ਼ੋਰਸਾਈਥ ਨੂੰ ਉਸ ਦੀ ਕਾਰਵਾਈ ਦੀ ਇਤਨੇ ਨਾਲ ਹੀ ਕਾਫ਼ੀ ਸਜ਼ਾ ਮਿਲ ਜਾਏਗੀ ਕਿ ਉਸ ਨੂੰ ਅੰਬਾਲੇ ਦੀ ਕਮਿਸ਼ਨਰੀ ਤੋਂ ਲਾਹ ਕੇ ਕਿਸੇ ਹੋਰ ਸੂਬੇ ਵਿਚ ਕਿਸੀ ਐਸੀ ਥਾਂ ਲਾਇਆ ਜਾਏ ਜਿੱਥੇ ਉਸ ਪਾਸ ਕਿਸੇ ਦੇਸੀ ਰਿਆਸਤ ਦੀ ਅਦਾਲਤੀ ਕਾਰਵਾਈ ਦੀ ਨਿਗਰਾਨੀ ਨਾ ਹੋਵੇ ਅਤੇ ਅੱਗੇ ਲਈ ਸਰਕਾਰ ਹਿੰਦ ਦੀ ਇਹ ਰਾਏ ਹੈ ਕਿ ਉਸ ਨੂੰ ਅੱਗੇ ਨੂੰ ਕਦੇ ਭੀ ਕਿਸੀ ਐਸੀ ਥਾਂ ਨਾ ਰੱਖਿਆ ਜਾਏ ਜਿੱਥੇ ਕਿ ਉਸ ਨੂੰ ਇਸ ਪ੍ਰਕਾਰ ਦਾ ਪ੍ਰਬੰਧ ਤੇ ਨਿਗਰਾਨੀ ਕਰਨ ਦਾ ਮੌਕਾ