ਪੰਨਾ:ਕੂਕਿਆਂ ਦੀ ਵਿਥਿਆ.pdf/216

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 

ਭਾਈ ਰਾਮ ਸਿੰਘ ਦੀ ਜਲਾਵਤਨੀ ਦਾ ਜ਼ਮਾਨਾ

ਭਾਈ ਰਾਮ ਸਿੰਘ ਤੇ ਉਨਾਂ ਦੇ ਚਾਰ ਸੰਗੀ ਲੱਖਾ ਸਿੰਘ, ਸਾਹਿਬ ਸਿੰਘ, ਜਵਾਹਰ ਸਿੰਘ ਤੇ ਰੂੜ ਸਿੰਘ ੧੮ ਜਨਵਰੀ ਨੂੰ ਅਲਾਹਾਬਾਦ ਪੁੱਜੇ, ਤੇ ਕਿਲੇ ਵਿਚ ਬੰਦ ਕਰ ਦਿੱਤੇ ਗਏ। ਮਿਸਟਰ ਜੇ. ਸੀ. ਰੌਬਰਟਸਨਜ਼, ਮੈਜਿਸਟਰੇਟ ਅਲਾਹਾਬਾਦ ਕਮਿਸ਼ਨਰ ਅੰਬਾਲੇ ਨੂੰ ਆਪਣੀ ੨੦ ਜਨਵਰੀ ੧੮੭੨ ਦੀ ਚਿੱਠੀ ਨੰ. ੪੨ ਵਿਚ ਲਿਖਦਾ ਹੈ ਕਿ ਮੈਂ ਇਨ੍ਹਾਂ ਦੇ ਰੇਲ ਖਰਚ ਵਜੋਂ ੧੩੯।।। = ) ।।। ਮਿਸਟਰ ਜੋਕ ਸਨ ਅਸਿਸਟੈਂਟ ਸਪਿਰਿੰਟੈਂਡੈਂਟ ਪੁਲੀਸ ਨੂੰ, ਜੋ ਇਨ੍ਹਾਂ ਕੈਦੀਆਂ ਦੇ ਨਾਲ ਆਇਆ ਸੀ, ਦੇ ਦਿੱਤੇ ਹਨ, ਇਹ ਰਕਮ ਮੈਨੂੰ ਭੇਜ ਦੇਣੀ, ਮੈਂ ਕਿਲੇ ਦੇ ਕਮਾਨ ਅਫ਼ਸਰ ਨੂੰ ਅਖ਼ਤਿਆਰ ਦੇ ਦਿੱਤਾ ਹੈ ਕਿ ਓਹ ਹਰ ਇਕ ਕੈਦੀ ਨੂੰ ਚਾਰ ਆਨੇ ਤੇ ਨੌਕਰ ਨੂੰ ਇਕ ਆਨਾ ਰੋਜ਼ ਖਰਚ ਖੁਰਾਕ ਦੇ ਦੇਵੇ।

ਲੈਪਲ ਗ੍ਰਿਫ਼ਿਨ ਇਵਜ਼ੀ ਸਕੱਤ੍ਰ ਸਰਕਾਰ ਪੰਜਾਬ ਨੇ ਭਾਈ ਰਾਮ ਸਿੰਘ ਸੰਬੰਧੀ ਯੂ. ਪੀ. ਦੀ ਹਕੂਮਤ ਨੂੰ ਲਿਖਦੇ ਹੋਏ ੧੭ ਜਨਵਰੀ ਨੂੰ ਆਪਣੀ ਖੁਫ਼ੀਆ ਚਿੱਠੀ ਨੰ: ੧੭ ਸੀ. ਵਿਚ ਸਕੱਤ੍ਰ ਨੂੰ ਲਿਖਿਆ ਸੀ ਕਿ ਜਿਵੇਂ ਸਰ ਵਿਲੀਅਮ ਮਿਉਰ [ਗਵਰਨਰ ਯੂ. ਪੀ] ਨੂੰ ਪਤਾ ਹੀ ਹੈ ਕਿ ਰਾਮ ਸਿੰਘ ਦਾ ਆਪਣੇ ਸਰਧਾਲੂਆਂ ਉੱਤੇ ਬੜਾ ਅਸਰ ਰਸੂਖ ਹੈ, ਇਸ ਲਈ ਬੜਾ ਜ਼ਰੂਰੀ ਹੈ ਕਿ ਇਸ ਗੱਲ ਲਈ ਖਾਸ ਪੇਸ਼-ਬੰਦੀਆਂ ਕਰ ਲਈਆਂ ਜਾਣ ਕਿ ਨਾਂ ਤਾਂ ਕੋਈ ਇਸ ਨੂੰ ਕੱਢ ਕੇ ਲੈ ਜਾ ਸਕੇ ਅਤੇ ਨਾਂ ਇਹ ਖੁਦ ਹੀ ਨਿਕਲ ਕੇ ਖਿਸਕ ਸਕੇ।

ਦੋ ਮਹੀਨੇ ਪਿਛੋਂ ਸਰਕਾਰ ਹਿੰਦ ਦੀ ਇੱਛਾ ਅਨੁਸਾਰ ਸਰਕਾਰ ਪੰਜਾਬ ਨੇ ੧੯ ਮਾਰਚ ਨੂੰ ਮਿਸਟਰ ਜੇ. ਡਬਲਯੂ ਮੈਕਨੈਬ ਡਿਪਟੀ

Digitized by Panjab Digital Library/ www.panjabdigilib.org