ਪੰਨਾ:ਕੂਕਿਆਂ ਦੀ ਵਿਥਿਆ.pdf/217

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀ ਜਲਾਵਤਨੀ ਦਾ ਜ਼ਮਾਨਾ

੨੧੩

ਕਮਿਸ਼ਨਰ ਅੰਬਾਲਾ ਨੂੰ ਚਿੱਠੀ ਨੰ: ੧੧੮ ਰਾਹੀਂ ਹੁਕਮ ਦਿੱਤਾ ਕਿ ਓਹ ਅਲਾਹਾਬਾਦ ਦੇ ਕਿਲੇ ਵਿਚ ਜਾ ਕੇ ਭਾਈ ਰਾਮ ਸਿੰਘ ਦੇ ਸੰਗੀ ਨਜ਼ਰਬੰਦਾਂ ਬਾਬਤ ਪੜਤਾਲ ਕਰ ਕੇ ਰਿਪੋਰਟ ਕਰੇ ਕਿ ਉਨ੍ਹਾਂ ਵਿਚ ਜ਼ਾਤੀ ਤੌਰ ਤੇ ਕੋਈ ਇਤਨੇ ਖਤਰਨਾਕ ਤਾਂ ਨਹੀਂ ਕਿ ਜੇ ਉਨਾਂ ਨੂੰ ਛੱਡ ਦਿੱਤ ਜਾਏ ਤਾਂ ਪੰਜਾਬ ਵਿਚ ਮੁੜ ਫ਼ਸਾਦ ਖੜਾ ਹੋ ਜਾਏ।

ਮੈਕਨੈਬ ਅਲਾਹਾਬਾਦ ਗਿਆ ਤੇ ਅਪ੍ਰੈਲ ੧੮੭੨ ਦੇ ਆਖਰੀ ਹਫਤੇ ਪੜਤਾਲ ਕਰ ਕੇ ਜੋ ਰਿਪੋਰਟ ਉਸ ਨੇ ਕੀਤੀ ਉਸ ਦਾ ਅੰਤਮ ਸਾਰ ਇਸ ਤਰ੍ਹਾਂ ਸੀ:-

੧. ਸਾਹਿਬ ਸਿੰਘ ਨੂੰ ਸਾਰੀ ਉਮਰ ਲਈ ਨਜ਼ਰਬੰਦੀ ਵਿਚ ਰਖਿਆ ਜਾਵੇ।

੨. ਰੂੜ ਸਿੰਘ ਨੂੰ ਦੋ ਸਾਲਾਂ ਪਿਛੋਂ ਛਡ ਦਿੱਤਾ ਜਾਏ ਤੇ ਉਸ ਉਤੇ ਸ਼ਰਤ ਲਾ ਦਿੱਤੀ ਜਾਏ ਕਿ ਉਹ ਚੁਪ-ਚਾਪ ਆਪਣੇ ਘਰ ਰਹੇ, ਮੇਲਿਆਂ ਉਤੇ ਨਾ ਜਾਏ ਤੇ ਦੀਵਾਨ ਨਾ ਲਾਏ।

੩. ਲੱਖਾ ਸਿੰਘ ਸਾਰੀ ਉਮਰ ਨਜ਼ਰਬੰਦ ਰੱਖਿਆ ਜਾਵੇ।

੪. ਕਾਨ੍ਹ ਸਿੰਘ ਸਾਰੀ ਉਮਰ ਨਜ਼ਰਬੰਦ ਰੱਖਿਆ ਜਾਵੇ।

੫. ਬ੍ਰਹਮਾ ਸਿੰਘ, ਜੇ ਦਸਾਂ ਕੁ ਸਾਲਾਂ ਵਿਚ ਕੂਕੇ ਸੁਸਤ ਪੈ ਜਾਣ ਤਾਂ ਇਸ ਨੂੰ ਰੂੜ ਸਿੰਘ ਵਾਲੀਆਂ ਸ਼ਰਤਾਂ ਲਾ ਕੇ ਛੱਡ ਦਿੱਤਾ ਜਾਏ।

੬. ਜਵਾਹਰ ਸਿੰਘ ਨੂੰ ਸਾਰੀ ਉਮਰ ਨਜ਼ਰਬੰਦ ਰੱਖਿਆ ਜਾਏ।

5. ਮਲੂਕ ਸਿੰਘ ਨੂੰ ਦੋ ਸਾਲਾਂ ਪਿਛੋਂ ਰੂੜ ਸਿੰਘ ਦੀ ਤਰ੍ਹਾਂ ਸ਼ਰਤਾਂ ਲਾ ਕੇ ਛੱਡ ਦਿੱਤਾ ਜਾਏ।

੮. ਮਾਨ ਸਿੰਘ ਨੂੰ ਤਿੰਨ ਸਾਲਾਂ ਪਿੱਛੋਂ ਉਪਰੋਕਤ ਸ਼ਰਤਾਂ ਲਾ ਕੇ ਛੱਡ ਦਿੱਤਾ ਜਾਏ, ਪਰ ਮਾਨ ਸਿੰਘ ਨੂੰ ਮਲੂਕ ਸਿੰਘ ਦੇ ਨਾਲ ਹੀ ਕਦਾਚਿਤ ਭੀ ਨਾ ਛਡਿਆ ਜਾਏ,

Digitized by Panjab Digital Library/ www.panjabdigilib.org