ਕਿਉਂਕਿ ਇਹ ਇੱਕੋ ਹੀ ਇਲਾਕੇ ਦੇ ਹਨ।
੯. ਹੁਕਮ ਸਿੰਘ ਨੂੰ ਇਕ ਸਾਲ ਪਿੱਛੇ ਛੱਡ ਦਿੱਤਾ ਜਾਏ, ਤੇ ਮਹਾਰਾਜਾ ਨਾਭਾ ਦੇ ਹਵਾਲੇ ਕਰ ਦਿੱਤਾ ਜਾਏ ਤੇ ਉਪਰੋਕਤ ਸ਼ਰਤਾਂ ਲਾ ਦਿੱਤੀਆਂ ਜਾਣ।
੧੦. ਪਹਾੜਾ ਸਿੰਘ ਨੂੰ ਦਸ ਸਾਲਾਂ ਪਿਛੋਂ ਛਡ ਦਿੱਤਾ ਜਾਏ, ਉਪ੍ਰੋਕਤ ਸ਼ਰਤਾਂ ਲਾ ਦਿੱਤੀਆਂ ਜਾਣ ਤੇ ਪੁਲੀਸ ਨਿਗਰਾਨੀ ਰੱਖੇ।
੧੧. ਸਰਦਾਰ ਮੰਗਲ ਸਿੰਘ ਨੇ ਕਿਹਾ ਕਿ ਮੈਂ ਸਾਲ ਡੇਢ ਸਾਲ ਤੋਂ ਕੂਕਾ ਨਹੀਂ ਹਾਂ, ਮੈਂ ਮਾਸ ਛਕਣਾ ਤੇ ਨਸ਼ਾ ਪੀਣਾ ਸ਼ੁਰੂ ਕਰ ਦਿੱਤਾ ਹੋਇਆ ਹੈ, ਜੇ ਸਰਕਾਰ ਮੈਨੂੰ ਛੱਡ ਦੇਵੇ ਤਾਂ ਮੈਂ ਅੰਮ੍ਰਿਤਸਰ ਅਕਾਲ ਤਖਤ ਜਾਵਾਂਗਾ ਤੇ ਸਰਬ ਸੰਗਤ ਵਿਚ ਪਸਚਾਤਾਪ ਕਰਾਂਗਾ। ਸਰਦਾਰ ਮੰਗਲ ਸਿੰਘ ਨੂੰ ਯਾ ਤਾਂ ਸਾਰੀ ਉਮਰ ਨਜ਼ਰਬੰਦ ਰਖਿਆ ਜਾਏ ਯਾ ਝਟ ਪਟ ਛਡ ਦਿੱਤਾ ਜਾਏ।
੨੨ ਫ਼ਰਵਰੀ ੧੮੭੨ ਨੂੰ ਸਰਕਾਰ ਪੰਜਾਬ ਨੇ ਆਪਣੀ ਚਿੱਠੀ ਨੰ: ੯੩ ਸੀ. ਰਾਹੀਂ ਸਰਕਾਰ ਹਿੰਦ ਨੂੰ ਲਿਖਿਆ ਸੀ ਕਿ ਅਲਾਹਾਬਾਦ ਚੂੰਕਿ ਨਜ਼ਦੀਕ ਅਤੇ ਹਿੰਦੂਆਂ ਦਾ ਇਕ ਤੀਰਥ ਹੋਣ ਕਰਕੇ ਖਤਰੇ ਤੋਂ ਖਾਲੀ ਨਹੀਂ, ਇਸ ਲਈ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੰਗੀ ਨਜ਼ਰਬੰਦਾਂ ਨੂੰ ਹਿੰਦੁਸਤਾਨ ਤੋਂ ਬਾਹਰ ਰੰਗੂਨ ਯਾ ਵਿਦੇਸ਼ ਵਿਚ ਕਿਸੇ ਹੋਰ ਥਾਂ ਜਿਥੇ ਵਾਇਸਰਾਇ ਸਾਹਿਬ ਮੁਨਾਸਬ ਸਮਝਣ ਭੇਜ ਦਿੱਤਾ ਜਾਏ। ਜਿਤਨੀ ਦੇਰ ਤਕ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੰਗੀ ਹਿੰਦੁਸਤਾਨ ਵਿਚ ਹਨ, ਉਨ੍ਹਾਂ ਦੇ ਸਰਧਾਲੂ ਉਨ੍ਹਾਂ ਦੇ ਛੇਤੀ ਮੁੜ ਆਉਣ ਦੀਆਂ ਆਸਾਂ ਲਾਈ ਰਖਣਗੇ ਤੇ ਪੇਸ਼ੀਨਗੋਈਆਂ ਕਰੀ ਜਾਣਗੇ, ਇਸ ਲਈ ਇਨ੍ਹਾਂ ਨੂੰ ਬਾਹਰ ਭੇਜ ਦੇਣਾ ਜਾ, ਹੈ, ਤਾਂਕਿ ਸਰਕਾਰ ਨੂੰ ਇਹ ਤੌਖਲਾ ਲੱਗਾ ਨਾ ਰਹੇ। ਇਸ ਕੂਕਿਆਂ ਦੀਆਂ ਉਮੈਦਾਂ ਠੰਡੀਆਂ ਪੈ ਜਾਣਗੀਆਂ ਤੇ ਹੌਲੀ ਹੌਲੀ