ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦਾ ਜਲਾਵਤਨੀ ਦਾ ਜ਼ਮਾਨਾ

੨੧੫

ਉਹ ਮੱਠੇ ਹੋ ਜਾਣਗੇ।

ਭਾਈ ਰਾਮ ਸਿੰਘ ਨੂੰ ਕੁਝ ਚਿਰ ਜੇਹਲਖਾਨੇ ਰੱਖ ਕੇ ਅਲਾਹਾਬਾਦ ਤੋਂ ਰੰਗੂਨ ਭੇਜ ਦਿੱਤਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੁਨਾਰ ਦੇ ਕਿਲੇ, ਮੋਰਮਈ ਤੇ ਅੰਡੇਮਾਨ (ਕਾਲੇ ਪਾਣੀ) ਭੇਜ ਦਿੱਤਾ। ਭਾਈ ਰਾਮ ਸਿੰਘ ਦੀ ਬਰਮਾ ਵਿਚ ਜਲਾਵਤਨੀ ਦੇ ਵੇਰਵੇ ਸਹਿਤ ਹਾਲਾਤ ਪ੍ਰਾਪਤ ਨਹੀਂ ਹੋ ਸਕੇ, ਪਰ ਇਤਨਾ ਨਿਰਸੰਦੇਹ ਆਖਿਆ ਜਾ ਸਕਦਾ ਹੈ। ਕਿ ਇਥੇ ਬੰਦੀਵਾਨੀ ਦੀ ਹਾਲਤ ਵਿਚ ਕੋਈ ਐਸੀ ਘਟਨਾ ਨਹੀਂ ਹੋਈ ਜੋ ਕਿਸੀ ਖਾਸ ਇਤਹਾਸਕ ਵਿਸ਼ੇਸ਼ਤਾ ਵਾਲੀ ਹੋਵੇ। ਆਪ ਦੇ ਸ਼ਰਧਾਲੂ ਇੱਕੇ ਕੇ ਆਪ ਦੇ ਦਰਸ਼ਨਾਂ ਨੂੰ ਇੱਥੇ ਜਾਇਆ ਕਰਦੇ ਸਨ, ਇਨ੍ਹਾਂ ਦੇ ਹੱਥੀਂ ਜੋ ਪੱਤ੍ਰ ਭਾਈ ਰਾਮ ਸਿੰਘ ਲਿਖ ਕੇ ਭੇਜਿਆ ਕਰਦੇ ਸਨ, ਉਨ੍ਹਾਂ ਤੋਂ ਆਪ ਦੇ ਜੀਵਨ ਪੁਰ ਬਹੁਤ ਕੁਝ ਚਾਨਣ ਪੈਂਦਾ ਹੈ, ਇਹ ਪੱਤ੍ਰ ਵੱਖ ਵੱਖ ਥਾਵਾਂ ਤੋਂ ਪ੍ਰਾਪਤ ਹੋਏ ਹਨ ਅਤੇ ਅੱਗੇ ਦਿੱਤੇ ਜਾ ਰਹੇ ਹਨ।

ਜਲਾਵਤਨੀ ਵਿਚ ਹੀ ਆਪ ਦਾ ਦੇਹਾਂਤ ਸੰਨ ੧੮੮੫ ਨੂੰ ਰੰਗੂਨ ਦੇ ਮੁਕਾਮ ਤੇ ਹੋਇਆ।*


*ਮਹਾਨ ਕੋਸ਼, ੩੦੯੫; ਡਗਲਸ ਫ਼ੋਰਸਾਈਥ ਦੀ Autobiography, 38. ਕੂਕੇ ਆਖਦੇ ਹਨ ਕਿ ਭਾਈ ਰਾਮ ਸਿੰਘ ਹਲਾਂ ਤਕ ਜੀਊਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਈ ‘ਰਾਮ ਸਿੰਘ ਨੇ ਇਹ ਕਿਹਾ ਸੀ, ‘ਅੰਗਰੇਜ਼ ਮਨ-ਭਾਂਦਾ ਅਤਿਆਚਾਰ ਕਰਨਗੇ। ਗਊ ਗਰੀਬ ਦੁਖਾਏ ਜਾਣਗੇ। ਆਖਿਰ ਭਾਈ ਸਾਨੂੰ ਵੀ ਕਿਧਰੇ ਲੈ ਜਾਣਗੇ। ਫੇਰ ਰੂਸ ਆਵੇਗਾ ਤੇ ਨਾਲ ਮੈਂ ਆਵਾਂਗਾ।’ [ਸਤਿਜੁਗ ੨੨ ਮਾਘ ੧੯੮੬, ਪੰਨਾ ੪੧, ਕਾਲਮ ੧, ਸਤਰਾਂ ੧੩-੭] ਚੂੰਕਿ ਰੂਸ ਹਾਲ ਤਕ ਹਿੰਦੁਸਤਾਨ ਵਿਚ ਨਹੀਂ ਆਇਆ ਅਤੇ ਭਾਈ ਰਾਮ ਸਿੰਘ ਨੇ ਰੁਸ ਦੇ ਨਾਲ ਇਥੇ ਆਉਣਾ ਹੈ, ਇਸ ਲਈ ਭਾਈ ਰਾਮ ਸਿੰਘ ਦਾ ਦੇਹਾਂਤ ਹਾਲ ਤਕ ਨਹੀਂ ਹੋਇਆ, ਇਹ ਕੋਈ ਟਿਕ ਸਕਣ ਵਾਲੀ ਦਲੀਲ ਨਹੀਂ। ਜੇ ਰੁਸ ਕਦੀ ਭੀ ਹਿੰਦੁਸਤਾਨ ਵਿਚ ਨਾ ਆਇਆ, ਤਾਂ ਕੀ ਭਾਈ ਰਾਮ ਸਿੰਘ ਦੀ ਪੰਜ-ਭੂਤਕ ਸਰੀਰ ਸਦੀਵ ਕਾਲ ਲਈ ਅਮਰ ਹੋ ਜਾਏਗਾ? ਜੇ ਭਾਈ ਰਾਮ ਸਿੰਘ ਹਾਲ ਤਕ ਮਨੁਖੀ ਸਰੀਰ ਵਿਚ ਸਹੀ ਸਲਾਮਤ ਮੌਜੂਦ ਹਨ ਤਾਂ ਉਨ੍ਹਾਂ ਦੀ ਥਾਂ ਤੇ ਹੋਰ ਕਿਸੇ ਨੂੰ ਜਾਨਸ਼ੀਨ ਇੱਕਣਾ ਤੇ ਗਿਣਤੀ ਵਿਚ ਵਧਾ ਕੇ ਗਿਣੀ ਜਾਣਾ ਠੀਕ ਨਹੀਂ।

Digitized by Panjab Digital Library/ www.panjabdigilib.org