ਪੰਨਾ:ਕੂਕਿਆਂ ਦੀ ਵਿਥਿਆ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਰਾਮ ਸਿੰਘ ਦੀਆਂ ਅਰਦਾਸਾਂ ਤੇ ਰਹਿਤ ਨਾਮੇ

ਇਹ ਅਰਦਾਸਾਂ ਜਿਵੇਂ ਪ੍ਰਾਪਤ ਹੋਈਆਂ ਹਨ, ਤਿਵੇਂ ਹੀ ਪ੍ਰਕਾਸਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਪਰ ਚੂੰਕਿ ਕੋਈ ਤਾਰੀਖ ਨਹੀਂ ਦਿੱਤੀ ਹੋਈ ਇਸ ਲਈ ਇਨ੍ਹਾਂ ਨੂੰ ਤਾਖਵਾਰ ਭੀ ਨਹੀਂ ਕੀਤਾ ਜਾ ਸਕਿਆ। ਅਸੀਂ ਇਨ੍ਹਾਂ ਦੇ ਸਿਲਸਿਲੇ ਨੂੰ ਭੀ ਬਦਲਨਾ ਮੁਨਾਸਿਬ ਨਹੀਂ ਸਮਝਿਆ, ਭਾਵੇਂ ਇਸ ਦੀ ਲੋੜ ਜ਼ਰੂਰ ਭਾਸਦੀ ਸੀ। ਲਿਖਤ ਯਾ ਸ਼ਬਦ-ਜੋੜਾਂ ਵਿਚ ਅਸੀਂ ਆਪਣੀ ਵਲੋਂ ਕੋਈ ਤਬਦੀਲੀ ਨਹੀਂ ਕੀਤੀ ਤਾਂਕਿ ਇਨ੍ਹਾਂ ਦੀ ਅਸਲੀ ਹਾਲਤ ਜਿਉਂ ਦੀ ਤਿਉਂ ਕਾਇਮ ਰਹੇ।

ਚਿੱਠੀਆਂ ਦੇ ਆਰੰਭ ਵਿਚ ਸਿਲਸਿਲੇ ਵਾਰ ਅੰਕ ਅਸੀਂ ਲਾਏ ਹਨ। ਅੰਤ ਵਿਚ ਲੱਗੇ ਹੋਏ ਅੰਕ ਪ੍ਰਾਪਤ ਹੋਈਆਂ ਨਕਲਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਅਸੀਂ ਨਹੀਂ ਛੇੜਿਆ।

ਇਹ ਅਰਦਾਸਾਂ ਤੇ ਰਹਿਤ ਨਾਮ ਇਤਿਹਾਸਕ ਲਿਖਤਾਂ ਹਨ। ਜਿਥੇ ਇਹ ਬਾਬਾ ਰਾਮ ਸਿੰਘ ਦੇ ਵਿਚਾਰਾਂ ਤੇ ਸਿੱਖਿਆ ਦਾ ਸਹੀ


‘ਅਰਦਾਸ’ ਸ਼ਬਦ ਉਨ੍ਹੀਵੀਂ ਸਦੀ ਦੇ ਸਾਹਿਤ ਵਿਚ ‘ਚਿੱਠੀ’ ਲਈ ਆਇਆ ਹੈ ਤੇ ਬਾਬਾ ਰਾਮ ਸਿੰਘ ਭੀ ਚਿੱਠੀ ਵਾਸਤੇ ਹੀ ਵਰਤਦੇ ਹਨ। ਅਸੀਂ ਕੀ ਇਹ ਸ਼ਬਦ ਹੀ ਵਰਤਨਾ ਮੁਨਾਸਿਬ ਸਮਝਿਆ ਹੈ। ਨੰਬਰ ੧ ਵਿਚ ਉਹ ਆਪਣੇ ਸ਼ਰਦਾਲੂਆਂ ਨੂੰ ਰਹਿਤ ਲਿਖ ਕੇ ਭੇਜਦੇ ਹਨ, ਇਸ ਨੂੰ ਉਹ ‘ਰਹਿਤ ਨਾਮਾ’ ਆਖਦੇ ਹਨ।

Digitized by Panjab Digital Library/ www.panjabdigilib.org